ਬਰਨਾਲਾ: ਪਿਛਲੇ ਸੱਤ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ (Direct sowing of paddy) ਵਾਲੇ ਅਗਾਂਹਵਧੂ ਨੌਜਵਾਨ ਕਿਸਾਨ ਕਰਮ ਸਿੰਘ ਢਿੱਲੋਂ ਦੀਪਗੜ੍ਹ ਦਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਉੱਨਤ ਕਿਸਾਨ ਅਵਾਰਡ ਨਾਲ ਉਚੇਚਾ ਸਨਮਾਨ ਕੀਤਾ (sowing paddy directly for 7 years in Barnala) ਗਿਆ। ਇਹ ਸਨਮਾਨ ਚੇਤਨਾ ਵਿਚਾਰ ਮੰਚ ਪੰਜਾਬ ਦੇ ਸਰਪ੍ਰਸਤ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਅਤੇ ਹੋਰ ਅਹਿਮ ਹਸਤੀਆਂ ਦੀ ਮੌਜ਼ੂਦਗੀ ਵਿੱਚ ਯਾਦਗਾਰੀ ਚਿੰਨ੍ਹ ਦੇ ਕੇ ਅਤੇ ਸਿਰੋਪਾਓ ਪਾ ਕੇ ਕੀਤਾ ਗਿਆ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਲੋੜ ਹੈ। ਇਸ ਵਿਧੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਤੀ ਏਕੜ ਪੰਦਰਾਂ ਸੌ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ।
ਇਹ ਵੀ ਪੜੋ:CM ਮਾਨ ਦੀ ਜਥੇਦਾਰ ਨੂੰ ਨਸੀਹਤ, ਕਿਹਾ- "ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ.. "
ਉਨ੍ਹਾਂ ਨੇ ਕਰਮ ਸਿੰਘ ਵਰਗੇ ਉੱਦਮੀ ਕਿਸਾਨਾਂ ਨੂੰ ਇਸ ਤਕਨੀਕ ਨੂੰ ਲੋਕਾਂ ਅੰਦਰ ਮਕਬੂਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਸਨਮਾਨਿਤ ਕਿਸਾਨ ਕਰਮ ਸਿੰਘ ਦੀਪਗੜ੍ਹ ਨੇ ਦੱਸਿਆ ਕਿ ਉਸ ਨੇ ਛੇ ਵਰ੍ਹੇ ਡੀ ਐਸ ਆਰ ਵਿਧੀ ਨਾਲ ਝੋਨਾ ਬੀਜਣ ਉਪਰੰਤ ਪਿਛਲੇ ਵਰ੍ਹੇ ਏ ਐਸ ਆਰ ਤਕਨੀਕ ਨਾਲ ਨੌਂ ਏਕੜ ਝੋਨਾ ਬੀਜਿਆ ਜਿਸ ਦਾ ਝਾੜ ਬਹੁਤ ਵਧੀਆ ਰਿਹਾ। ਅਜਿਹਾ ਕਰਨ ਨਾਲ ਲੇਬਰ, ਕੱਦੂ ਕਰਨ ਸਮੇਤ ਹੋਰ ਖਰਚਿਆਂ ਵਿੱਚ ਪ੍ਰਤੀ ਏਕੜ ਅੱਠ ਤੋਂ ਦਸ ਹਜ਼ਾਰ ਰੁਪਏ ਦੀ ਬੱਚਤ ਹੋਈ।
ਕਿਸਾਨ ਨੂੰ ਵਿਧਾਇਕ ਨੇ ਕੀਤਾ ਸਨਮਾਨਿਤ ਉਹਨਾਂ ਨੇ ਦੱਸਿਆ ਕਿ ਇਸ ਤਕਨੀਕ ਦੇ ਮੋਢੀ ਡਾਕਟਰ ਅਵਤਾਰ ਸਿੰਘ ਫਗਵਾੜਾ ਅਤੇ ਡਾਕਟਰ ਚਮਨ ਲਾਲ ਵਸ਼ਿਸਟ ਵਰਗੇ ਖੇਤੀ ਵਿਗਿਆਨੀ ਹਨ। ਇਨ੍ਹਾਂ ਮਾਹਿਰਾਂ ਨੇ ਲੰਬੇ ਤਜਰਬਿਆਂ ਉਪਰੰਤ ਫਗਵਾੜਾ ਗੁੱਡ ਗਰੋਅ ਕਰੌਪਿੰਗ ਸਿਸਟਮ ਦੀ ਖੋਜ ਕੀਤੀ ਜੋ ਕਿ ਗੁਰਬਾਣੀ ਸੇਧਤ ਤਕਨੀਕ ਹੈ। ਉਸ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਅਜਿਹੇ ਖੇਤੀ ਮਾਡਲ ਨੂੰ ਅਪਣਾਉਣ ਦੀ ਲੋੜ ਹੈ।
ਇਹ ਵੀ ਪੜੋ:ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ’ਤੇ ਖੜੇ ਹੋਏ ਸਵਾਲ, ਮੰਗਿਆ ਸਪੱਸ਼ਟੀਕਰਨ !