ਆਖ਼ਰ ਕਰਵਾ ਹੀ ਦਿੱਤਾ ਬਰਨਾਲਾ ਦੇ ਵਿਧਾਇਕ ਨੇ ਇਹ ਕੰਮ - vidhan sabha
ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ 125 ਗੱਜ ਤੱਕ ਦੇ ਮਕਾਨਾਂ ਉੱਤੇ ਲੱਗੇ ਸੀਵਰੇਜ ਅਤੇ ਪਾਣੀ ਦੇ ਬਿੱਲ ਮੁਆਫ਼ ਕਰਵਾ ਲਏ ਹਨ। ਦਰਅਸਲ ਮਕਾਨਾਂ 'ਤੇ ਕਾਂਗਰਸ ਸਰਕਾਰ ਵਲੋਂ ਪਹਿਲਾਂ ਹੀ ਮੁਆਫ਼ ਸਨ, ਪਰ ਨਗਰ ਕੌਂਸਲਰਾਂ ਨੇ ਮਤਾ ਪਾਸ ਕਰਕੇ ਬਿਲ ਲਗਾਉਣੇ ਸ਼ੁਰੂ ਕਰ ਦਿੱਤੇ ਸਨ। ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਸਲੇ ਦਾ ਹੱਲ ਕਰ ਬਿੱਲ ਮੁਆਫ਼ ਕਰਵਾ ਲਏ।
ਆਖ਼ਰ ਕਰਵਾ ਹੀ ਦਿੱਤਾ ਬਰਨਾਲਾ ਦੇ ਵਿਧਾਇਕ ਨੇ ਇਹ ਕੰਮ
ਬਰਨਾਲਾ: ਸ਼ਹਿਰ 'ਚ 125 ਗੱਜ ਤੱਕ ਦੇ ਮਕਾਨਾਂ ਉੱਤੇ ਲੱਗੇ ਸੀਵਰੇਜ ਅਤੇ ਪਾਣੀ ਦੇ ਬਿੱਲ ਮੁਆਫ਼ ਕਰਨ ਸਬੰਧੀ ਮਸਲਾ ਹੁਣ ਹੱਲ ਹੋ ਚੁਕਿਆ ਹੈ। ਜੀ ਹਾਂ,ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਵਲੋਂ ਬਹੁਤ ਸਮਾਂ ਪਹਿਲਾਂ ਹੀ 125 ਗੱਜ ਤੱਕ ਦੇ ਮਕਾਨਾਂ ਉੱਤੇ ਪਾਣੀ ਦਾ ਬਿੱਲ ਮੁਆਫ਼ ਕਰ ਦਿੱਤਾ ਗਿਆ ਸੀ। ਪਰ ਸਥਾਨਕ ਨਗਰ ਕੌਂਸਲਰਾਂ ਨੇ ਮਤਾ ਪਾਸ ਕਰਕੇ ਬਿੱਲ ਲਗਾਉਣਾ ਸ਼ੁਰੂ ਕਰ ਦਿੱਤਾ।