ਬਰਨਾਲਾ: ਪਿੰਡ ਨਰਾਇਣਗੜ੍ਹ ਸੋਹੀਆਂ ਦੇ 1 ਗ਼ਰੀਬ ਪਰਿਵਾਰ ਦਾ ਬੱਚਾ 4 ਸਾਲ ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਲਾਪਤਾ ਹੋ ਗਿਆ ਸੀ। 4 ਸਾਲ ਬਾਅਦ ਬਲਵਿੰਦਰ ਸਿੰਘ ਨਾਂਅ ਦਾ ਬੱਚਾ 1 ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪਰਿਵਾਰ ਨੂੰ ਮਿਲ ਗਿਆ। ਬੱਚੇ ਦੇ ਘਰ ਪਹੁੰਚਣ 'ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਸਬੰਧੀ ਲਾਪਤਾ ਹੋਏ ਬੱਚੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ, ਜਿਥੋਂ ਕੁਝ ਲੋਕ ਉਸ ਨੂੰ ਆਪਣੇ ਨਾਲ ਲੈ ਗਏ ਸੀ। ਉਨ੍ਹਾਂ ਵਿਅਰਤੀਆਂ ਵੱਲੋਂ ਆਪਣੇ ਘਰ ਵਿੱਚ ਮੱਝਾਂ ਦੀ ਸੰਭਾਲ ਦਾ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਕੰਮ ਨਾ ਕਰਨ ਦੀ ਉਸ ਨੂੰ ਕੁੱਟਿਆ ਜਾਂਦਾ ਸੀ। ਕਿਸੇ ਤਰੀਕੇ ਨਾਲ ਉਹ ਉਨ੍ਹਾਂ ਲੋਕਾਂ ਕੋਲੋਂ ਜਾਨ ਛੁਡਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਅੰਮ੍ਰਿਤਸਰ: ਦਰਬਾਰ ਸਾਹਿਬ ਤੋਂ ਲਾਪਤਾ ਹੋਇਆ ਬੱਚਾ 4 ਸਾਲ ਬਾਅਦ ਪਰਿਵਾਰ ਨੂੰ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਹੋਏ ਬਲਵਿੰਦਰ ਸਿੰਘ ਦੇ ਤਾਏ ਬਖਤੌਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਸੰਗਤ ਨਾਲ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਇਆ ਸੀ। ਉਨ੍ਹਾਂ ਕਿਹਾ ਕਿ ਲਾਪਤਾ ਹੋਣ ਤੋਂ ਬਾਅਦ ਬਲਵਿੰਦਰ ਦੀ ਬਹੁਤ ਭਾਲ ਕੀਤੀ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਪੋਸਟਰ ਛਪਵਾ ਕੇ ਵੀ ਲਗਾਏ ਗਏ, ਪਰ ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਦੱਸਿਆ ਕਿ ਬਲਵਿੰਦਰ ਗ਼ਲਤ ਵਿਅਕਤੀਆਂ ਕੋਲ ਚਲਾ ਗਿਆ ਸੀ। ਜਿਨ੍ਹਾਂ ਨੇ ਇਸ ਨੂੰ ਬੰਧੀ ਬਣਾ ਕੇ ਰੱਖ ਲਿਆ ਅਤੇ ਇਸ ਤੋਂ ਆਪਣੀਆਂ ਮੱਝਾਂ-ਗਾਵਾਂ ਦੀ ਸੰਭਾਲ ਦਾ ਕੰਮ ਕਰਵਾਉਂਦੇ ਰਹੇ। ਕੁੱਝ ਸਮੇਂ ਬਾਅਦ ਬੰਧੀ ਬਣਾਉਣ ਵਾਲੇ ਵਿਅਕਤੀਆਂ ਦੇ ਗੁਆਂਢੀ ਨੇ ਤਰਸ ਖਾ ਕੇ ਬਲਵਿੰਦਰ ਨੂੰ ਉਨ੍ਹਾਂ ਤੋਂ ਬਚਾਇਆ। ਜਿਸ ਤੋਂ ਬਾਅਦ ਬਲਵਿੰਦਰ ਸਹਾਰਾ ਸੁਸਾਇਟੀ ਵਾਲਿਆਂ ਕੋਲ ਆ ਗਿਆ ਸੀ। ਜਿਨ੍ਹਾਂ ਨੇ ਬੱਚੇ ਤੋਂ ਪੁੱਛਗਿੱਛ ਕਰਕੇ ਇਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁੱਤ ਘਰ ਪਰਤਣ 'ਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।