ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਰੇਲਵੇ ਲਾਈਨਾਂ 'ਤੇ ਧਰਨਾ ਦਿੱਤਾ ਤੇ ਹਰਿਆਣਾ ਸਰਕਾਰ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ।
ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਗੱਡੀਆਂ ਵੀ ਨਹੀਂ ਚਲਣਗੀਆਂ
ਇਸ ਬਾਰੇ ਆਗੂਆਂ ਦਾ ਕਹਿਣਾ ਸੀ ਕਿ ਕਿਸਾਨ ਆਪਣੀ ਗੱਲ਼ ਸਰਕਾਰ ਨਾਲ ਕਰਨ ਜਾ ਰਹੇ ਹਨ।ਇਹ ਉਨ੍ਹਾਂ ਦਾ ਜਮਹੂਰੀ ਹੱਕ ਹੈ। ਪਰ ਜੇਕਰ ਹਰਿਆਣਾ ਸਰਕਾਰ 'ਚ ਅੜ੍ਹਿਂਗੇ ਲਗਾਉਗੀ ਤਾਂ ਉਹ ਰੇਲ ਗੱਡੀਆਂ ਵੀ ਨਹੀਂ ਚੱਲਣ ਦੇਣਗੇ।
ਬਰਨਾਲਾ: ਰੇਲਵੇ ਲਾਈਨਾਂ 'ਤੇ ਬੈਠੇ ਮਾਨ ਦਲ ਦੇ ਸਮਰਥਕਾਂ ਖੱਟਰ ਮੋਦੀ ਦੇ ਪੱਖ ਪੂਰ ਰਿਹਾ
ਉਨ੍ਹਾਂ ਦਾ ਕਹਿਣਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਦਾ ਪੱਖ ਪੂਰ ਰਹੇ ਤਾਂ ਉਨ੍ਹਾਂ ਦੀ ਬੋਲੀ ਹੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਗਰਾਉਂਡ ਪੱਧਰ 'ਤੇ ਦੇਖਣ 'ਤੇ ਲੋਕਾਂ ਦੀ ਗੱਲ਼ ਸੁਨਣ।
ਕੈਪਟਨ ਨੂੰ ਦਿੱਤੀ ਸਲਾਹ
ਉਨ੍ਹਾਂ ਨੇ ਕਿਹਾ ਕਿ ਕੈਪਟਨ ਨੂੰ ਵੀ ਕੇਂਦਰ ਨਾਲ ਯਾਰੀ ਛੱਡ ਲੋਕਾਂ ਦੀ ਸੁਨਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੂੰ ਵੋਟਾਂ ਪੰਜਾਬ ਤੋਂ ਹੀ ਮਿਲਣੀਆਂ ਹਨ। ਕੇਂਦਰ ਨਾਲ ਯਾਰੀ ਤੋਂ ਬਾਅਦ ਅਜਿਹਾ ਨਾ ਹੋਵੇ ਕਿ ਨਾ ਕੈਪਟਨ ਕੇਂਦਰ ਦੇ ਹੋਣ ਤੇ ਨਾ ਪੰਜਾਬ ਦੇ। ਦੋ ਬੇੜੀਆਂ 'ਚ ਪੈਰ ਰੱਖਣ ਵਾਲੇ ਅਕਸਰ ਡੁੱਬਦੇ ਹਨ।
ਡੀਐਸਪੀ ਨੇ ਦਿੱਤੀ ਜਾਣਕਾਰੀ
ਡੀਐਸਪੀ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਗੱਲ਼ ਕਰ ਰਹੇ ਹਨ।ਉਹ ਕਿਸੇ ਕੀਮਤ 'ਤੇ ਵੀ ਗੱਡੀ ਨਹੀਂ ਰੁੱਕਣ ਦੇਣਗੇ।ਉਨ੍ਹਾਂ ਨੇ ਕਿਹਾ ਕਿ ਗੱਡੀ ਰੋਕਣ ਵਾਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।