ਬਰਨਾਲਾ:ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (bharat jodo yatra) ’ਚ ਕੌਮੀ ਸ਼ਾਹਰਾਹ ਨਾਲ ਲੱਗਦੇ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰਾ ਮਾਲਵਾ ਆਊਟ ਹੈ। 11 ਜਨਵਰੀ ਤੋਂ 19 ਜਨਵਰੀ ਦੌਰਾਨ ਇਹਨਾਂ 9 ਦਿਨਾਂ ਦੀ ਯਾਤਰਾ ਦੌਰਾਨ ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਨੂੰ ਛੱਡ ਕੇ ਮਾਲਵੇ ਦਾ ਕੋਈ ਵੀ ਜ਼ਿਲ੍ਹਾ ਸ਼ਾਮਿਲ ਨਹੀਂ ਕੀਤਾ (Malwa region out of Rahul Gadhi bharat jodo yatra) ਗਿਆ ਹੈ।
ਇਹ ਵੀ ਪੜੋ:ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਪਹੁੰਚਣ 'ਤੇ SFJ ਵੱਲੋਂ ਨਵੀਂ ਧਮਕੀ, ਕਿਹਾ- "ਕਸ਼ਮੀਰੀ ਲੜਾਕਿਆਂ ਦੀ ਮਦਦ ਲਵੇਗਾ SFJ ..."
ਯਾਤਰਾ ਵਿੱਚੋਂ 14 ਜ਼ਿਲ੍ਹੇ ਗਾਇਬ: ਸੂਬੇ ਦੇ ਸਭ ਤੋਂ ਵੱਡੇ ਇਸ ਖਿੱਤੇ ਦੇ 14 ਜ਼ਿਲ੍ਹਿਆਂ ਨੂੰ ਇਸ ਯਾਤਰਾ ਵਿਚ ਸ਼ਾਮਲ ਹੀ ਨਹੀਂ ਕੀਤਾ ਗਿਆ। ਭੁਗੌਲਿਕ ਅਤੇ ਰਾਜਨੀਤਿਕ ਤੌਰ ’ਤੇ ਇਸ ਸਭ ਤੋਂ ਮਹੱਤਪੂਰਣ ਖਿੱਤੇ ਵਿਚ ਯਾਤਰਾ ਰੂਟ ਸ਼ਾਮਲ ਨਾ ਕਰਨ ਨਾਲ ਹਰ ਕੋਈ ਹੈਰਾਨ ਹੈ। ਇਸ ਯਾਤਰਾ ਵਿਚ ਕੇਂਦਰੀ ਪੰਜਾਬ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਫ਼ਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਵਿਚ ਹੀ ਯਾਤਰਾ ਦੇ ਪ੍ਰੋਗਰਾਮ ਹੋਣਗੇ।
ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ:ਰਾਹੁਲ ਗਾਂਧੀ ਦੀ ਇਸ ਯਾਤਰਾ ਵਿੱਚ ਗੂੜ੍ਹ ਮਾਲਵੇ ਦੇ ਲਗਭਗ 14 ਜ਼ਿਲ੍ਹਿਆਂ ਤੋਂ ਇਲਾਵਾ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵੀ ਸ਼ਾਮਲ ਨਹੀਂ ਹੈ। ਇਹਨਾਂ ਜ਼ਿਲ੍ਹਿਆਂ ਨਾਲ ਸਬੰਧਤ ਕਾਂਗਰਸੀ ਵਰਕਰਾਂ ਨੂੰ ਨੇੜੇ ਪੈਂਦੇ ਜ਼ਿਲ੍ਹਿਆਂ ਵਿੱਚ ਸੱਦਿਆ ਗਿਆ ਹੈ। ਜਿਸ ਤਹਿਤ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ 12 ਜਨਵਰੀ ਨੂੰ ਗੋਬਿੰਦਗੜ੍ਹ ਮੰਡੀ ਵਿਖੇ ਬੁਲਾਇਆ ਗਿਆ ਹੈ। ਸੱਤਾ ਤੋਂ ਬਾਹਰ ਚੱਲ ਰਹੀ ਕਾਂਗਰਸ ਪਾਰਟੀ ਦੇ ਆਗੂਆਂ ਲਈ ਆਪਣੇ ਜ਼ਿਲ੍ਹਿਆਂ ਤੋਂ ਦੂਰ ਬੱਸਾਂ ਭਰ ਕੇ ਰੈਲੀ ਵਿੱਚ ਜਾਣਾ ਵੀ ਇੱਕ ਵੱਡੀ ਮੁਸ਼ਕਿਲ ਹੋਵੇਗੀ।
ਯਾਤਰਾ ਮਾਲਵੇ ਵਿੱਚ ਨਾ ਆਉਣਾ ਹੋਰ ਵੀ ਨੁਕਸਾਨਦਾਇਕ:ਦੇਸ਼ ਭਰ ਵਿੱਚ ਇਸ ਯਾਤਰਾ ਸਹਾਰੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਚੱਲੇ ਰਾਹੁਲ ਗਾਂਧੀ ਪੰਜਾਬ ਦੀ ਇਹ ਯਾਤਰਾ ਮਾਲਵੇ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਨਾ ਆਉਣਾ ਹੋਰ ਵੀ ਨੁਕਸਾਨਦਾਇਕ ਹੋਵੇਗੀ। ਕਿਉਂਕਿ ਮਾਲਵੇ ਦੇ ਇਸ ਖੇਤਰ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸਿਰਫ਼ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗਿੱਦੜਬਾਹਾ ਸੀਟ ਛੱਡ ਕੇ ਆਮ ਆਦਮੀ ਪਾਰਟੀ ਨੇ ਜਿੱਤੀ ਸੀ। ਇਸ ਸਬੰਧੀ ਕਾਂਗਰਸ ਦੇ ਇੱਕ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਆਖਿਆ ਕਿ ਮਾਲਵੇ ਵਿੱਚ ਕਾਂਗਰਸ ਪਹਿਲਾਂ ਹੀ ਕਮਜ਼ੋਰ ਚੱਲ ਰਹੀ ਹੈ ਅਤੇ ਹੁਣ ਇਸ ਖਿੱਤੇ ਨੂੰ ਨਜ਼ਰਅੰਦਾਜ ਕਰਨ ਨਾਲ ਪਾਰਟੀ ਹੋਰ ਕਮਜ਼ੋਰ ਹੋ (Malwa region out of Rahul Gadhi bharat jodo yatra) ਸਕਦੀ ਹੈੈ।
ਇਹ ਵੀ ਪੜੋ:ਸਰਹਿੰਦ ਤੋਂ ਭਾਰਤ ਜੋੜੋ ਯਾਤਰਾ ਦਾ ਆਗਾਜ਼, ਰਾਹੁਲ ਗਾਂਧੀ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ