ਬਰਨਾਲਾ: ਖੇਤੀਬਾੜੀ ਵਿਭਾਗ ਪੰੰਜਾਬ ਵੱਲੋਂ ਸਮੇਂ-ਸਮੇਂ ਤੇ ਖਾਦ ਬੀਜ ਅਤੇ ਕੀੜੇਮਾਰ ਦਵਾਈਆਂ ਦੀਆਂ ਦੁਕਾਨਾਂ ਤੋਂ ਨਮੂਨੇ ਲੈ ਕੇ ਪਰਖ ਕਰਵਾਈ ਜਾਂਦੀ ਹੈ ਤਾਂ ਜੋ ਕਿਸਾਨਾਂ ਨੂੰ ਵਧੀਆਂ ਕਿਸਮ ਦੇ ਬੀਜ ਤੇ ਦਵਾਈਆਂ ਮਿਲ ਸਕਣ। ਇਹ ਕੰਮ ਖੇਤੀਬਾੜੀ ਵਿਭਾਗ ਪੰਜਾਬ ਦੇ ਨਿਰਦੇਸ਼ਕ ਸ੍ਰੀ ਰਾਜੇਸ਼ ਵਿਸ਼ਿਸ਼ਟ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਖੇਤੀ ਨੂੰ ਲੈ ਕੇ ਚੁੱਕੇ ਜਾ ਰਹੇ ਵੱਡੇ ਕਦਮ - ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੰਮ ਲਈ ਫੀਲਡ ਅਮਲੇ ਨੂੰ ਕੱਪੜੇ ਦੀਆਂ ਥੈਲੀਆ, ਖਾਲੀ ਕੰਨਟੇਨਰ, ਬੈਗ ਆਦਿ ਦੀ ਜ਼ਰੂਰਤ ਹੁੰਦੀ ਹੈ, ਜਿਸ ਕਾਰਨ ਜ਼ਿਲੇ ਦੇ ਬਲਾਕ ਮਹਿਲ ਕਲਾਂ, ਸਹਿਣਾ ਤੇ ਬਰਨਾਲਾ ਦੇ ਤਕਨੀਕੀ ਫੀਲਡ ਅਮਲੇ ਨੂੰ ਇਹ ਸਮੱਗਰੀ ਮੁਹੱਈਆ ਕਰਵਾਈ ਗਈ ਹੈ।

ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੰਮ ਲਈ ਫੀਲਡ ਅਮਲੇ ਨੂੰ ਕੱਪੜੇ ਦੀਆਂ ਥੈਲੀਆ, ਖਾਲੀ ਕੰਨਟੇਨਰ, ਬੈਗ ਆਦਿ ਦੀ ਜ਼ਰੂਰਤ ਹੁੰਦੀ ਹੈ, ਜਿਸ ਕਾਰਨ ਜ਼ਿਲੇ ਦੇ ਬਲਾਕ ਮਹਿਲ ਕਲਾ, ਸਹਿਣਾ ਤੇ ਬਰਨਾਲਾ ਦੇ ਤਕਨੀਕੀ ਫੀਲਡ ਅਮਲੇ ਨੂੰ ਇਹ ਸਮੱਗਰੀ ਮੁਹੱਈਆ ਕਰਵਾਈ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ ਕੀੜੇਮਾਰ ਦਵਾਈਆਂ ਦੇ 159 ਸੈਂਪਲ, ਖਾਦ ਦੇ 99 ਸੈਂਪਲ ਅਤੇ ਬੀਜ ਦੇ 155 ਸੈਂਪਲ ਭਰੇ ਜਾ ਚੁੱਕੇ ਹਨ ਅਤੇ ਜਿਹੜਾ ਸੈਂਪਲ ਗੈਰ-ਮਿਆਰੀ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ ਜਾਂਦੀ ਹੈ।