ਬਰਨਾਲਾ:ਲਵਪ੍ਰੀਤ ਦਾ ਖੁਦਕੁ਼ਸ਼ੀ ਮਾਮਲਾ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਨਾਲ ਜੁੜਿਆਂ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਜੋ ਉਸਦੀ ਖੁਦਕੁ਼ਸ਼ੀ ਲਈ ਜਿੰਮੇਵਾਰ ਮੰਨੀ ਜਾ ਰਹੀ ਹੈ। ਉਸਦੇ ਪਿੰਡ ਖੁੱਡੀ ਕਲਾਂ ਵਿਖੇ ਬੀਤੀ ਰਾਤ ਦੋ ਵਿਅਕਤੀ ਆ ਗਏ।
ਜਿਹਨਾਂ ਵੱਲੋਂ ਪਰਿਵਾਰ ਨੂੰ ਕਿਹਾ ਗਿਆ ਕਿ ਉਹ ਭਾਰਤੀ ਅੰਬੈਸੀ ਤੋਂ ਆਏ ਹਨ ਅਤੇ ਉਹਨਾਂ ਦੀ ਕੁੜੀ ਲਵਪ੍ਰੀਤ ਦੀ ਮੌਤ ਕਾਰਨ ਕੈਨੇਡਾ ਤੋਂ ਡਿਪੋਰਟ ਹੋਵੇਗੀ।ਪਰਿਵਾਰ ਨੂੰ ਦੋਵੇਂ ਵਿਅਕਤੀਆਂ ਸਬੰਧੀ ਸ਼ੱਕ ਪੈਣ ਤੇ ਉਹਨਾਂ ਨੂੰ ਬੰਨ ਲਿਆ ਗਿਆ ਅਤੇ ਬਾਅਦ ਵਿੱਚ ਪੁਲਿਸ ਹਵਾਲੇ ਕਰ ਦਿੱਤਾ ਗਿਆ।