ਪੰਜਾਬ

punjab

ETV Bharat / state

ਲਵਪ੍ਰੀਤ ਖੁਦਕੁਸ਼ੀ ਮਾਮਲੇ 'ਚ ਨਵੀਂ ਜਾਣਕਾਰੀ ! - ਬਰਨਾਲਾ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਲਵਪ੍ਰੀਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਲਈ ਮਨੀਸ਼ਾ ਗੁਲਾਟੀ ਨੇ ਦਿੱਤਾ ਭਰੋਸਾ, ਬੇਅੰਤ ਦਾ ਪਰਿਵਾਰ ਆਵੇਗਾ  ਸਾਹਮਣੇ
ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਲਈ ਮਨੀਸ਼ਾ ਗੁਲਾਟੀ ਨੇ ਦਿੱਤਾ ਭਰੋਸਾ, ਬੇਅੰਤ ਦਾ ਪਰਿਵਾਰ ਆਵੇਗਾ ਸਾਹਮਣੇ

By

Published : Jul 14, 2021, 11:44 AM IST

ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਅਧੀਨ ਪੈਂਦੇ ਕੋਠੇ ਗੋਬਿੰਦਪੁਰਾ ਚ ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਲਵਪ੍ਰੀਤ ਦੇ ਪਰਿਵਾਰ ਵੱਲੋਂ ਉਸਦੀ ਮੌਤ ਦਾ ਜਿੰਮੇਵਾਰ ਕੈਨੇਡਾ ਰਹਿੰਦੀ ਉਸਦੀ ਪਤਨੀ ਬੇਅੰਤ ਕੌਰ ਨੂੰ ਜਿੰਮੇਵਾਰ ਠਹਿਰਾਇਆ ਸੀ।

ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਲਈ ਮਨੀਸ਼ਾ ਗੁਲਾਟੀ ਨੇ ਦਿੱਤਾ ਭਰੋਸਾ, ਬੇਅੰਤ ਦਾ ਪਰਿਵਾਰ ਆਵੇਗਾ ਸਾਹਮਣੇ

ਸੋਸ਼ਲ ਮੀਡੀਆ ’ਤੇ ਭਖਿਆ ਮਾਮਲਾ

ਲਵਪ੍ਰੀਤ ਵੱਲੋਂ ਕੀਤੀ ਖੁਦਕੁਸ਼ੀ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਕਾਫੀ ਭਖਿਆ ਹੋਇਆ ਹੈ। ਲਵਪ੍ਰੀਤ ਅਤੇ ਉਸਦੇ ਪਰਿਵਾਰ ਦੇ ਹੱਕ ਚ ਵੱਡੀ ਗਿਣਤੀ ਚ ਲੋਕਾਂ ਵੱਲੋਂ ਆਵਾਜ ਬੁੰਲਦ ਕੀਤੀ ਗਈ ਹੈ। ਦੱਸ ਦਈਏ ਕਿ ਲੋਕਾਂ ਵੱਲੋਂ ਬੇਅੰਤ ਕੌਰ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਮਨੀਸ਼ਾ ਗੁਲਾਟੀ ਵਲੋਂ ਇਨਸਾਫ ਦਾ ਭਰੋਸਾ

ਦੱਸ ਦਈਏ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਲਵਪ੍ਰੀਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਲਈ ਬੇਅੰਤ ਅਤੇ ਉਸਦੇ ਪਰਿਵਾਰ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਜੇਕਰ ਇਸ ਮਾਮਲੇ ਵਿੱਚ ਬੇਅੰਤ ਕੌਰ ਦੋਸ਼ੀ ਪਾਈ ਗਈ ਤਾਂ ਉਸ ਵਿਰੁੱਧ ਜਿਥੇ ਕਾਰਵਾਈ ਹੋਵੇਗੀ, ਉੱਥੇ ਉਸ ਨੂੰ ਕੈਨੇਡਾ ਤੋਂ ਡਿਪੋਰਟ ਵੀ ਕਰਵਾਇਆ ਜਾਵੇਗਾ।

ਕਈ ਮਾਮਲੇ ਆਏ ਸਾਹਮਣੇ

ਦੱਸ ਦਈਏ ਕਿ ਲਵਪ੍ਰੀਤ ਦੀ ਮੌਤ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਬਿਤੀ ਦਿਨੀਂ ਧਨੌਲਾ ਵਿਖੇ ਪਹੁੰਚੇ ਮਨੀਸ਼ਾ ਗੁਲਾਟੀ ਨੂੰ ਮਿਲਣ ਦੇ ਲਈ 200 ਦੇ ਕਰੀਬ ਨੌਜਵਾਨ ਪਹੁੰਚੇ ਜੋ ਕਿ ਪਤਨੀਆਂ ਵੱਲੋਂ ਵਿਦੇਸ਼ ਪਹੁੰਚ ਕੇ ਲੱਖਾਂ ਦੀ ਠੱਗੀ ਮਾਰੀ ਗਈ ਹੈ। ਇਨ੍ਹਾਂ ਨੌਜਵਾਨਾਂ ਨੇ ਆਪਣੀਆਂ ਸਿਕਾਇਤਾਂ ਮਨੀਸ਼ਾ ਗੁਲਾਟੀ ਨੂੰ ਸੌਂਪੀ ਹੈ। ਨਾਲ ਹੀ ਉਨ੍ਹਾਂ ਨੇ ਇਨਸਾਫ ਦੀ ਵੀ ਮੰਗ ਕੀਤੀ ਹੈ।

ਇਹ ਵੀ ਪੜੋ: ਲਵਪ੍ਰੀਤ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਕੁੜੀ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ

ABOUT THE AUTHOR

...view details