ਬਰਨਾਲਾ:ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਰ ਘਰ ਰਾਸ਼ਨ ਵੰਡਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋ ਰਿਹਾ। ਬਰਨਾਲਾ ਵਿੱਚ ਰਾਸ਼ਨ ਡੀਪੂਆਂ ਤੋਂ ਕਣਕ ਲੈਣ ਲਈ ਲੋਕਾਂ ਨੂੰ ਕਈ ਕਈ ਦਿਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਇਹ ਵੀ ਪੜੋ:8 ਕਿੱਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ, ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਹੈਰੋਇਨ
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ ਬਰਨਾਲਾ ਸ਼ਹਿਰ ਦੇ ਸਿਰਫ਼ ਦੋ ਰਾਸ਼ਨ ਡੀਪੂਆਂ ਤੇ ਹੀ ਕਣਕ ਵੰਡੀ ਜਾ ਰਹੀ ਹੈ, ਜ਼ਿਲ੍ਹੇ ਵਿੱਚ ਡੀਪੂਆਂ ਦੀ ਗਿਣਤੀ ਜਿਆਦਾ ਹੈ, ਜਦਕਿ ਆਨਲਾਈਨ ਸਕੈਨ ਵਾਲੀਆਂ ਮਸ਼ੀਨਾਂ ਦੀ ਗਿਣਤੀ ਬਹੁਤ ਘੱਟ ਹੈ। ਜਿਸ ਕਰਕੇ ਰਾਸ਼ਨ ਡੀਪੂਆਂ ਦੇ ਬਾਹਰ ਕਣਕ ਲੈਣ ਵਾਲੇ ਲੋਕਾਂ ਦੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ, ਲਾਈਨਾ ਵਿੱਚ ਖੜੇ ਲੋਕਾਂ ਨੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਦੇ ਕਿਹਾ ਸਰਕਾਰ ਘਰ ਘਰ ਰਾਸ਼ਨ ਵੰਡਣ ਦਾ ਦਾਅਵਾ ਕਰ ਰਹੀ ਸੀ, ਪਰ ਉਹਨਾਂ ਨੂੰ ਤਾਂ ਰਾਸ਼ਨ ਡੀਪੂਆਂ ਦੇ ਬਾਹਰ ਵੀ ਰਾਸ਼ਨ ਨਹੀਂ ਮਿਲ ਰਿਹਾ।
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ ਜਿਆਦਾਤਰ ਲੋਕਾਂ ਨੇ ਕਿਹਾ ਕਿ ਉਹ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਪੰਜ ਦਿਨਾਂ ਤੋਂ ਕਣਕ ਲੈਣ ਲਈ ਉਹਨਾ ਨੂੰ ਆਪਣੀ ਦਿਹਾੜੀ ਵੀ ਖ਼ਰਾਬ ਕਰਨੀ ਪੈ ਰਹੀ ਹੈ। ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਗੈਸ ਸਿਲੰਡਰ ਘਰ ਪਹੁੰਚਾਉਣ ਦੇ 5 ਰੁਪਏ ਵੱਧ ਲਏਜਾਂਦੇ ਹਨ, ਉਸ ਤਰ੍ਹਾ ਸਰਕਾਰ ਰਾਸ਼ਨ ਘਰ ਘਰ ਪਹੁੰਚਾਉਣ ਦੀ ਸੁਵਿਧਾ ਜਲਦ ਸ਼ੁਰੂ ਕਰੇ।
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ
ਉਥੇ ਇਸ ਸਬੰਧੀ ਡੀਐਫਐਸਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਗ੍ਰਾਮ ਯੋਜਨਾ ਤਹਿਤ ਕਣਕ ਵੰਡੀ ਜਾ ਰਹੀ ਹੈ, ਇਸ ਵਾਰ 7 ਪ੍ਰਤੀਸ਼ਫ਼ਤ ਕਣਕ ਘੱਟ ਆਈ ਹੈ। ਇਸ ਵਾਰ ਪਹਿਲੀ ਵਾਰ ਇਸ ਤਰ੍ਹਾ ਲਾਈਨਾ ਦੇਖਣ ਨੂੰ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ 12 ਇੰਸਪੈਕਟਰਾਂ ਨੂੰ ਆਨਲਾਈਨ ਸਕੈਨ ਮਸ਼ੀਨਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਸੇ ਤਹਿਤ ਕਣਕ ਵੰਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਵੀ ਸ਼ਹਿਰ ਦੇ ਬਰਾਬਰ ਕਣਕ ਵੰਡਣੀ ਸ਼ੁਰੂ ਕਰ ਰਹੇ ਹਨ ਤਾਂ ਇਸ ਸਮੱਸਿਆ ਦਾ ਹੱਲ ਹੋ ਸਕੇ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਦੇ ਪਿਤਾ ਮੁੜ ਗਏ ਵਿਦੇਸ਼, ਮੂਸਾ ਪਿੰਡ 'ਚ ਪੁਲਿਸ ਦੀ ਪਹਿਰੇਦਾਰੀ ਬਰਕਰਾਰ