ਬਰਨਾਲਾ : ਬੀਤੇ ਵਰ੍ਹੇ ਮਾਰਚ ਮਹੀਨੇ ਕੋਰੋਨਾ ਮਹਾਂਮਾਰੀ ਦੇ ਕਹਿਰ ਬਦੌਲਤ ਸਕੂਲਾਂ ਦੀ ਹੋਈ ਤਾਲਾਬੰਦੀ ਤਕਰੀਬਨ 10 ਮਹੀਨਿਆਂ ਦੇ ਅਰਸੇ ਉਪਰੰਤ ਪੂਰਨ ਰੂਪ ਵਿੱਚ ਖਤਮ ਹੋ ਗਈ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਜਮਾਤਾਂ ਅਨੁਸਾਰ ਪੜ੍ਹਾਅਵਾਰ ਸਕੂਲ ਖੋਲ~ਣ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਨੌਵੀਂ ਤੋਂ ਬਾਰਵੀਂ ਅਤੇ ਫਿਰ ਪੰਜਵੀਂ ਤੋਂ ਅੱਠਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਉਪਰੰਤ ਬੀਤੀ 27 ਜਨਵਰੀ ਨੂੰ ਤੀਜੀ ਅਤੇ ਚੌਥੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ।
ਸਰਕਾਰੀ ਸਕੂਲਾਂ ਦੀ ਤਾਲਾਬੰਦੀ ਪੂਰਨ ਰੂਪ ਵਿੱਚ ਖ਼ਤਮ - completely ended
ਬੀਤੇ ਵਰ੍ਹੇ ਮਾਰਚ ਮਹੀਨੇ ਕੋਰੋਨਾ ਮਹਾਂਮਾਰੀ ਦੇ ਕਹਿਰ ਬਦੌਲਤ ਸਕੂਲਾਂ ਦੀ ਹੋਈ ਤਾਲਾਬੰਦੀ ਤਕਰੀਬਨ 10 ਮਹੀਨਿਆਂ ਦੇ ਅਰਸੇ ਉਪਰੰਤ ਪੂਰਨ ਰੂਪ ਵਿੱਚ ਖਤਮ ਹੋ ਗਈ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਜਮਾਤਾਂ ਅਨੁਸਾਰ ਪੜ੍ਹਾਅਵਾਰ ਸਕੂਲ ਖੋਲ~ਣ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਨੌਵੀਂ ਤੋਂ ਬਾਰਵੀਂ ਅਤੇ ਫਿਰ ਪੰਜਵੀਂ ਤੋਂ ਅੱਠਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਉਪਰੰਤ ਬੀਤੀ 27 ਜਨਵਰੀ ਨੂੰ ਤੀਜੀ ਅਤੇ ਚੌਥੀ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ।
ਇੱਕ ਫਰਵਰੀ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਵੀ ਸਕੂਲ ਆਉਣ ਦੀ ਇਜਾਜ਼ਤ ਮਿਲਣ ਨਾਲ ਸਕੂਲ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ। ਤਾਲਾਬੰਦੀ ਬਦੌਲਤ ਵਿਰਾਨ ਹੋਏ ਸਕੂਲਾਂ ਦੇ ਬਾਗ ਬਗੀਚਿਆਂ ਅਤੇ ਇਮਾਰਤਾਂ 'ਤੇ ਵੀ ਵਿਦਿਆਰਥੀਆਂ ਦੀ ਆਮਦ ਨਾਲ ਖੇੜਾ ਆ ਗਿਆ ਹੈ।ਇੰਨ੍ਹੇ ਲੰਬੇ ਅਰਸੇ ਉਪਰੰਤ ਸਕੂਲ ਪਹੁੰਚੇ ਨੰਨ੍ਹੇ ਮੁੰਨ੍ਹੇ ਵਿਦਿਆਰਥੀ ਵੀ ਖੁਸ਼ੀ ਦੇ ਆਲਮ ਵਿੱਚ ਨਜ਼ਰ ਆਏ। ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤਾਂ ਦੇ ਵਿਦਿਆਰਥੀ ਵੀ ਸਕੂਲ ਪਹੁੰਚੇ ਹਨ।
ਆਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨਾ ਵਿਖੇ ਛੱਡਣ ਆਏ ਹਰਪ੍ਰੀਤ ਸਿੰਘ, ਰਾਜਕ੍ਰਿਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜ਼ਾਜਤ ਦੇਣਾ ਸਰਕਾਰ ਦਾ ਵਧੀਆ ਫੈਸਲਾ ਹੈ।ਇਸ ਨਾਲ ਵਿਦਿਆਰਥੀ ਪੱਕੇ ਪੇਪਰਾਂ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣਗੇ।