ਪੰਜਾਬ

punjab

ETV Bharat / state

ਭਦੌੜ ਦੇ 3 ਘਰਾਂ 'ਤੇ ਡਿੱਗੀ ਅਸਮਾਨੀ ਬਿਜਲੀ, ਮਾਲੀ ਮਦਦ ਦੀ ਮੰਗ - 3 ਘਰਾਂ ਉੱਤੇ ਅਸਮਾਨੀ ਬਿਜਲੀ ਦੇ ਡਿੱਗਣ ਦੀ ਖ਼ਬਰ

ਬਰਨਾਲਾ ਦੇ ਭਦੌੜ ਸਥਿਤ 3 ਘਰਾਂ 'ਤੇ ਅਸਮਾਨੀ ਬਿਜਲੀ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅਸਮਾਨੀ ਬਿਜਲੀ ਡਿੱਗਣ ਨਾਲ ਤਿੰਨਾਂ ਪਰਿਵਾਰਾਂ ਨੂੰ ਹਜ਼ਾਰਾਂ ਦਾ ਨੁਕਸਾਨ ਹੋਇਆ ਹੈ।

ਫ਼ੋਟੋ
ਫ਼ੋਟੋ

By

Published : Sep 7, 2020, 7:15 PM IST

ਬਰਨਾਲਾ: ਭਦੌੜ ਦੇ ਸਟੇਡੀਅਮ ਰੋਡ ਅਤੇ ਨਾਨਕਸਰ ਰੋਡ ਉੱਤੇ ਸਥਿਤ 3 ਘਰਾਂ ਉੱਤੇ ਅਸਮਾਨੀ ਬਿਜਲੀ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਨਾਨਕਸਰ ਰੋਡ ਦੇ 2 ਘਰਾਂ ਅਤੇ ਸਟੇਡੀਅਮ ਰੋਡ ਦੇ 1 ਘਰ 'ਤੇ ਅਸਮਾਨੀ ਬਿਜਲੀ ਡਿੱਗੀ ਹੈ। ਬਿਜਲੀ ਦੇ ਡਿੱਗਣ ਨਾਲ ਇਨ੍ਹਾਂ ਤਿੰਨਾਂ ਘਰਾਂ ਨੂੰ ਹਜ਼ਾਰਾਂ ਨੁਕਸਾਨ ਹੋਇਆ ਹੈ।

ਪਹਿਲੇ ਘਰ ਦੀ ਪੀੜਤ ਬਜ਼ੁਰਗ ਰਾਣੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਉੱਤੇ ਅਸਮਾਨੀ ਬਿਜਲੀ ਡਿੱਗੀ ਉਸ ਵੇਲੇ 2:30 ਵਜੇ ਹੋਏ ਸੀ ਤੇ ਉਹ ਘਰ ਦੇ ਅੰਦਰ ਬੈਠ ਕੇ ਘਰੇਲੂ ਕੰਮ ਕਰ ਰਹੀ ਸੀ। ਇੰਨ੍ਹੇ ਨੂੰ ਅਚਾਨਕ ਹੀ ਇੱਕ ਜ਼ੋਰਦਾਰ ਧਮਾਕਾ ਹੋਇਆ ਜਿਸ ਤੋਂ ਬਾਅਦ ਘਰ ਦੀਆਂ ਇੱਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਬਿਜਲੀ ਦੀ ਤਾਰਾਂ ਵਿੱਚ ਧਮਾਕਾ ਹੋਇਆ ਜਿਸ ਨਾਲ ਬਿਜਲੀ ਦੇ ਉਪਕਰਨ ਮਚ ਗਏ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਘਰ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਤੋਂ ਵੱਖ ਰਹਿੰਦੇ ਹਨ ਤੇ ਉਹ ਆਪਣੇ ਘਰ ਦਾ ਗੁਜ਼ਾਰਾ ਪੈਨਸ਼ਨ ਨਾਲ ਕਰਦੇ ਹਨ।

ਵੀਡੀਓ

ਦੂਜੇ ਘਰ ਦੀ ਪੀੜਤ ਰੀਨਾ ਨੇ ਕਿਹਾ ਕਿ ਉਨ੍ਹਾਂ ਦੇ ਘਰ ਉੱਪਰ ਅਸਮਾਨੀ ਬਿਜਲੀ ਡਿੱਗਣ ਉਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਬਿਜਲੀ ਡਿੱਗਣ ਨਾਲ ਉਨ੍ਹਾਂ ਦੇ ਤਕਰੀਬਨ ਸਾਰੇ ਹੀ ਬਿਜਲੀ ਉਪਕਰਨ ਸੜ ਗਏ ਹਨ। ਉਨ੍ਹਾਂ ਕਿਹਾ ਕਿ ਉਹ ਮਜ਼ਦੂਰੀ ਕਰ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।

ਤੀਜੇ ਘਰ ਦੀ ਪੀੜਤਾਂ ਸੁਰਜੀਤ ਕੌਰ ਨੇ ਕਿਹਾ ਕਿ ਉਹ ਉੱਪਰ ਚੁਬਾਰੇ ਵਿੱਚ ਚਾਹ ਬਣਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਘਰ ਧਮਾਕਾ ਹੋਇਆ ਜਿਸ ਨਾਲ ਉਨ੍ਹਾਂ ਦਾ ਇਨਵਰਟਰ ਦੀ ਬੈਟਰੀ ਦਾ ਪਟਾਕਾ ਪੈ ਗਿਆ ਜੋ ਕਿ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬਿਜਲੀ ਡਿੱਗਣ ਨਾਲ ਉਨ੍ਹਾਂ ਦੇ ਟੀਵੀ ਨੂੰ ਵੀ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਉਨ੍ਹਾਂ ਦਾ ਤਕਰੀਬਨ ਪੱਚੀ ਤੋਂ ਤੀਹ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।

ਇਨ੍ਹਾਂ ਤਿੰਨ੍ਹਾਂ ਘਰਾਂ ਨੇ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਸਰਕਾਰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਉਹ ਆਰਥਿਕ ਪੱਖੋਂ ਹੋਰ ਕਮਜ਼ੋਰ ਨਾ ਹੋਣ।

ਇਹ ਵੀ ਪੜ੍ਹੋ:ਇਲੈਕਟ੍ਰਾਨਿਕਸ ਵਰਕਸ਼ਾਪ ਚਲਾਉਣ ਵਾਲੇ ਮੰਦੀ 'ਚ

ABOUT THE AUTHOR

...view details