ਪੰਜਾਬ

punjab

ETV Bharat / state

ਬਰਨਾਲਾ: ਹੁਣ ਤੱਕ 71.28 ਫ਼ੀਸਦੀ ਕਣਕ ਦੀ ਲਿਫਟਿੰਗ, 576 ਕਰੋੜ ਦੀ ਹੋਈ ਅਦਾਇਗੀ

ਜ਼ਿਲ੍ਹਾ ਬਰਨਾਲਾ ਦੀਆਂ ਦਾਣਾ ਮੰਡੀਆਂ ਚ ਖਰੀਦੀ ਗਈ ਕਣਕ ਦਈ ਖ਼ਰੀਦ ਦਾ ਸੀਜ਼ਨ ਜਾਰੀ ਹੈ। ਇਸ ਦੌਰਾਨ ਪ੍ਰਸ਼ਾਸਨ ਵਲੋਂ ਲਿਫਟਿੰਗ ਦੇ ਸਹੀ ਹੋਣ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ। ਬਰਨਾਲਾ 'ਚ ਖਰੀਦੀ ਗਈ ਕਣਕ ਦੀ 71.28 ਫ਼ੀਸਦੀ ਲਿਫਟਿੰਗ ਅਤੇ 576 ਕਰੋੜ ਦੀ ਅਦਾਇਗੀ ਦਾ ਦਾਅਵਾ ਕੀਤਾ ਗਿਆ।

By

Published : Apr 28, 2021, 8:36 PM IST

ਬਰਨਾਲਾ 'ਚ ਖਰੀਦੀ ਗਈ ਕਣਕ ਦੀ 71.28 ਫ਼ੀਸਦੀ ਲਿਫਟਿੰਗ ਅਤੇ 576 ਕਰੋੜ ਦੀ ਅਦਾਇਗੀ
ਬਰਨਾਲਾ 'ਚ ਖਰੀਦੀ ਗਈ ਕਣਕ ਦੀ 71.28 ਫ਼ੀਸਦੀ ਲਿਫਟਿੰਗ ਅਤੇ 576 ਕਰੋੜ ਦੀ ਅਦਾਇਗੀ

ਬਰਨਾਲਾ: ਜ਼ਿਲ੍ਹਾ ਬਰਨਾਲਾ ਦੀਆਂ ਦਾਣਾ ਮੰਡੀਆਂ ਚ ਖਰੀਦੀ ਗਈ ਕਣਕ ਦਈ ਖ਼ਰੀਦ ਦਾ ਸੀਜ਼ਨ ਜਾਰੀ ਹੈ। ਇਸ ਦੌਰਾਨ ਪ੍ਰਸ਼ਾਸਨ ਵਲੋਂ ਲਿਫਟਿੰਗ ਦੇ ਸਹੀ ਹੋਣ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 27 ਅਪ੍ਰੈਲ ਤੱਕ ਮੰਡੀਆਂ ਚੋਂ 215820 ਮੀਟ੍ਰਿਕ ਟਨ ਕਣਕ ਚੁੱਕ ਲਈ ਗਈ ਹੈ। ਇਹਨਾਂ ਵਿੱਚ 65433 ਮੀਟ੍ਰਿਕ ਟਨ (ਕਰੀਬ 66 ਫ਼ੀਸਦੀ) ਪਨਗ੍ਰੇਨ ਵਲੋਂ, 54330 ਮੀਟ੍ਰਿਕ ਟਨ (ਕਰੀਬ 78 ਫ਼ੀਸਦੀ) ਮਾਰਕਫੈਡ ਵਲੋਂ, 51905 ਮੀਟ੍ਰਿਕ ਟਨ (ਕਰੀਬ 73 ਫ਼ੀਸਦੀ) ਪਨਸਪ ਵਲੋਂ, 31501 ਮੀਟ੍ਰਿਕ ਟਨ (ਕਰੀਬ 72 ਫ਼ੀਸਦੀ) ਪੰਜਾਬ ਸਟੇਟ ਵੇਅਰਹਾਊਸ ਵਲੋਂ ਅਤੇ 12651 ਮੀਟ੍ਰਿਕ ਟਨ (ਕਰੀਬ 67 ਫ਼ੀਸਦੀ) ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਚੁੱਕੀ ਗਈ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਦੀਆਂ ਦਾਣਾ ਮੰਡੀਆਂ ਚ ਕੁੱਲ 393828 ਮੀਟ੍ਰਿਕ ਟਨ ਕਣਕ ਪੁੱਜ ਚੁੱਕੀ ਹੈ ਅਤੇ ਇਸ ਵਿਚੋਂ 376817 ਮੀਟ੍ਰਿਕ ਟਨ ਖਰੀਦੀ ਜਾ ਚੁੱਕੀ ਹੈ।

ਬਰਨਾਲਾ 'ਚ ਖਰੀਦੀ ਗਈ ਕਣਕ ਦੀ 71.28 ਫ਼ੀਸਦੀ ਲਿਫਟਿੰਗ ਅਤੇ 576 ਕਰੋੜ ਦੀ ਅਦਾਇਗੀ
ਡੀਸੀ ਫੂਲਕਾ ਨੇ ਦੱਸਿਆ ਕਿ 27 ਅਪ੍ਰੈਲ ਤੱਕ ਜ਼ਿਲ੍ਹਾ ਬਰਨਾਲਾ ਚ ਰੁਪਏ 576 ਕਰੋੜ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੇ ਤੌਰ ਉੱਤੇ ਪਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਬਰਨਾਲਾ ਦੇ ਕੁੱਲ 1467 ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਲਾਭ ਦਿੱਤਾ ਗਿਆ ਹੈ। ਇਨ੍ਹਾਂ ਚ 400 ਕਿਸਾਨਾਂ ਨੂੰ ਪਨਗ੍ਰੇਨ ਵਲੋਂ, 622 ਕਿਸਾਨਾਂ ਨੂੰ ਮਾਰਕਫੇਡ ਵਲੋਂ, 165 ਕਿਸਾਨਾਂ ਨੂੰ ਪਨਸਪ ਵਲੋਂ ਅਤੇ 280 ਕਿਸਾਨਾਂ ਨੂੰ ਪੰਜਾਬ ਸਟੇਟ ਵੇਅਰਹਾਊਸ ਵਲੋਂ ਸਿੱਧੀ ਅਦਾਇਗੀ ਕੀਤੀ ਜਾ ਚੁੱਕੀ ਹੈ।ਇਨ੍ਹਾਂ ਵਿਚ ਰੁਪਏ 189 ਕਰੋੜ ਪਨਗ੍ਰੇਨ ਵਲੋਂ, ਰੁਪਏ 143 ਕਰੋੜ ਦੀ ਅਦਾਇਗੀ ਮਾਰਕਫੇਡ ਵਲੋਂ, ਰੁਪਏ 141 ਕਰੋੜ ਦੇ ਅਦਾਇਗੀ ਪਨਸਪ ਵਲੋਂ, ਰੁਪਏ 78 ਕਰੋੜ ਦੀ ਅਦਾਇਗੀ ਪੰਜਾਬ ਸਟੇਟ ਵੇਅਰਹਾਊਸ ਵਲੋਂ ਅਤੇ ਰੁਪਏ 23 ਕਰੋੜ ਦੇ ਅਦਾਇਗੀ ਫ਼ੂਡ ਕਾਰਪੋਰਾਸ਼ਨ ਆਫ ਇੰਡੀਆ ਵਲੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕਣਕ ਦੀ ਖਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਮਾਰਕੀਟ ਕਮੇਟੀ ਦਫਤਰਾਂ ਵਿਚ ਕਿਸਾਨ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ ਤਾਂ ਜੋ ਉਨਾਂ ਨੂੰ ਆਨਲਾਈਨ ਅਦਾਇਗੀ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨਾਂ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨੂੰ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ।

ABOUT THE AUTHOR

...view details