ਬਰਨਾਲਾ: ਸਹਿਕਾਰੀ ਸਭਾ ਭਦੌੜ ਵਿਖੇ ਫਰਜ਼ੀ ਦਸਤਾਵੇਜ ਤਿਆਰ ਕਰਕੇ ਕਰਜ਼ਾ ਦੇਣ ਦੇ ਮਾਮਲੇ 'ਚ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਅਕਾਲੀ ਆਗੂ ਜਸਵੀਰ ਸਿੰਘ ਧੰਮੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਸਹਿਕਾਰੀ ਸਭਾ ਭਦੌੜ ਦੇ ਸੈਕਟਰੀ ਸਾਧੂ ਸਿੰਘ ਸਣੇ 4 ਜਣਿਆਂ ਖ਼ਿਲਾਫ਼ ਫਰਜ਼ੀ ਦਸਤਾਵੇਜਾਂ ਦੇ ਅਧਾਰ 'ਤੇ ਠੱਗੀ ਕਰਨ ਦਾ ਕੇਸ ਦਰਜ਼ ਕੀਤਾ ਸੀ। ਪਰਚੇ ਝੂਠਾ ਕਰਾਰ ਦਿੰਦਿਆ ਗਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰਜ਼ਾ ਲਿਆ ਸੀ ਤੇ ਸਮੇਂ ਸਿਰ ਵਾਪਸ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਉਨ੍ਹਾਂ 'ਤੇ ਗਲਤ ਤਰੀਕੇ ਨਾਲ ਪਰਚਾ ਦਰਜ ਕੀਤਾ ਗਿਆ ਹੈ ਤੇ ਇਹ ਪਰਚਾ ਰੱਦ ਹੋਣਾ ਚਾਹੀਦਾ ਹੈ।
ਸਹਿਕਾਰੀ ਸਭਾ ਭਦੌੜ ‘ਚ ਜਾਅਲੀ ਦਸਤਾਵੇਜ 'ਤੇ ਕਰਜ਼ਾ ਲੈਣ ਸਬੰਧੀ ਹੋਏ ਪਰਚੇ ਨੂੰ ਪੀੜ੍ਹਤਾਂ ਨੇ ਦੱਸਿਆ ਝੂਠਾ - Bhadaur news
ਸਹਿਕਾਰੀ ਸਭਾ ਭਦੌੜ 'ਚ ਜਾਅਲੀ ਦਸਤਾਵੇਜ 'ਤੇ ਕਰਜ਼ਾ ਲੈਣ ਸਬੰਧੀ ਹੋਏ ਪਰਚੇ ਨੂੰ ਝੂਠਾ ਪਰਚਾ ਕਰਾਰ ਦਿੰਦਿਆ ਗੁਰਦੀਪ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆ ਸ਼ਰਤਾ ਪੂਰੀਆਂ ਕਰਕੇ ਕਰਜ਼ਾ ਲਿਆ ਸੀ।
ਇਸ ਸਬੰਧੀ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ 'ਤੇ ਬਿਲਕੁੱਲ ਗਲਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਦਬਾਅ ਹੇਠ ਪਰਚਾ ਹੋਇਆ ਹੈ, ਉਨ੍ਹਾਂ ਨੇ ਕੋਈ ਹੇਰਾਫੇਰੀ ਨਹੀ ਕੀਤੀ ਜੋ ਕਰਜ਼ਾ ਲਿਆ ਸੀ। ਉਹ ਵਾਪਸ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਦੌੜ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਤੇ ਅਕਾਲੀ ਆਗੂ ਨੇ ਉਨ੍ਹਾਂ 'ਤੇ ਦਬਾਅ ਪਾ ਕੇ ਝੂਠਾ ਐਫੀਡੇਵਟ ਬਣਾ ਲਿਆ ਤੇ ਉਸ ਨੇ ਲਿਖ ਦਿੱਤਾ ਕਿ ਉਸ ਨੇ ਕਰਜ਼ਾ ਨਹੀਂ ਲਿਆ ਜਦ ਕਿ ਉਸ ਦੀ ਜ਼ਮੀਨ ਦੇ ਨੰਬਰਾਂ 'ਤੇ ਸੈਕਟਰੀ ਸਾਧੂ ਸਿੰਘ ਕਿਸੇ ਹੋਰ ਨੂੰ ਕਰਜ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧੰਮੀ ਵੱਲੋਂ ਗਲਤ ਤਰੀਕੇ ਨਾਲ ਪਰਚਾ ਦਰਜ ਕਰਵਾਇਆ ਗਿਆ ਹੈ ਜੋ ਬਿਲਕੁੱਲ ਗਲਤ ਹੈ।
ਇਸ ਸੰਬੰਧੀ ਅਕਾਲੀ ਆਗੂ ਜਸਵੀਰ ਸਿੰਘ ਧੰਮੀ ਨੇ ਕਿਹਾ ਕਿ ਸੁਸਾਇਟੀ ਦਾ ਸਕੱਤਰ ਨਿਯਮਾਂ ਦੇ ਉਲਟ ਜਾ ਕੇ ਆਪਣੇ ਚਹੇਤਿਆ ਨੂੰ ਕਰਜ਼ਾ ਦੇ ਰਿਹਾ ਹੈ ਜਦ ਕਿ ਉਨ੍ਹਾ ਕੋਲ ਜ਼ਮੀਨ ਨਹੀਂ ਹੈ। ਜ਼ਮੀਨਾਂ ਵਾਲਿਆ ਨੂੰ ਕਈ ਸਾਲ ਗੇੜੇ ਮਰਵਾਏ ਜਾਂਦੇ ਹਨ ਤੇ ਫਿਰ ਵੀ ਕਰਜ਼ਾ ਨਹੀਂ ਦਿੱਤਾ ਜਾਂਦਾ, ਦੁਜੇ ਪਾਸੇ ਬਿਨਾਂ ਜ਼ਮੀਨ ਵਾਲਿਆਂ ਨੂੰ ਨਿਯਮ ਭੰਗ ਕਰਕੇ ਕਰਜ਼ਾ ਦਿੱਤਾ ਜਾ ਰਿਹਾ ਹੈ। ਇਹ ਪਰਚਾ ਕੋਈ ਝੂਠਾ ਨਹੀਂ ਹੈ। ਹੁਣ ਸਰਕਾਰ ਕਾਂਗਰਸ ਦੀ ਹੈ ਤੇ ਉਹ ਅਕਾਲੀ ਵਰਕਰ ਹੋਣ ਨਾਤੇ ਝੂਠਾ ਪਰਚਾ ਕਿਵੇ ਕਰਵਾ ਸਕਦਾ ਹੈ।