ਬਰਨਾਲਾ:ਬਰਨਾਲਾ ਮੋਗਾ ਕੌਮੀ ਮਾਰਗ ਉਪਰ ਪਿੰਡ ਚੀਮਾ village Cheema on Barnala Marg ਨੇੜੇ ਚੱਲ ਰਹੇ ਟੋਲ ਪਲਾਜ਼ਾ ਉਪਰ ਬੀਕੇਯੂ ਡਕੌਂਦਾ ਵਲੋਂ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਕਰੀਬ 2 ਮਹੀਨਿਆਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਅੱਜ ਮੰਗਲਵਾਰ ਨੂੰ ਇਸ ਟੋਲ ਪਲਾਜ਼ਾ ਉਪਰ ਲੱਖਾ ਸਿੰਘ ਸਿਧਾਣਾ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਟੋਲ ਪਲਾਜ਼ਾ Lakha Singh Sidhana put ink toll plaza ਉਪਰ ਲਿਖੀ ਅੰਗਰੇਜ਼ੀ ਭਾਸ਼ਾ 'ਤੇ ਕਾਲਖ Lakha Singh Sidhana put ink ਮਲੀ ਗਈ।
ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਅੱਜ ਦੇ ਦਿਨ ਪੰਜਾਬੀ ਸੂਬੇ ਦੇ ਨਾਮ ਉਪਰ ਪੰਜਾਬ ਵੱਢਿਆ ਟੁੱਕਿਆ ਗਿਆ ਸੀ। ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ, ਪਾਣੀਆਂ 'ਤੇ ਡਾਕਾ ਮਾਰਿਆ ਗਿਆ, ਰਾਜਧਾਨੀ ਖੋਹ ਲਈ ਗਈ ਅਤੇ ਪੰਜਾਬੀ ਭਾਸ਼ਾ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਅੱਜ ਦੀ ਮੌਜੂਦਾ ਆਪ ਸਰਕਾਰ ਨੇ ਪੰਜਾਬੀ ਭਾਸ਼ਾ ਪ੍ਰਤੀ 1 ਨਵੰਬਰ ਤੋਂ 30 ਨਵੰਬਰ ਤੱਕ ਪੰਜਾਬੀ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਅਤੇ ਸਰਕਾਰ ਨੇ ਬਾਕਾਇਦਾ ਜੁਲਾਈ ਮਹੀਨੇ ਵਿੱਚ ਇੱਕ ਪੱਤਰ ਜਾਰੀ ਕਰਕੇ ਹਰ ਸਰਕਾਰੀ ਵਿਭਾਗ ਵਿੱਚ ਪੰਜਾਬੀ ਭਾਸ਼ਾ ਵਿੱਚ ਕੰਮ ਲਾਜ਼ਮੀ ਕੀਤੇ ਸਨ। ਪਰ ਅੱਜ ਤੱਕ ਇਹ ਹੁਕਮ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਕੀਤੇ ਜਾ ਸਕੇ।