ਪੰਜਾਬ

punjab

ETV Bharat / state

ਇਸ ਕਿਸਾਨ ਜੱਥੇਬੰਦੀ ਨੇ ਟੋਲ ਪਲਾਜ਼ਾ ਕਰਵਾਇਆ ਫਰੀ, ਲੋਕ ਹੋਏ ਬਾਗੋ ਬਾਗ - ਇਸ ਕਿਸਾਨ ਜੱਥੇਬੰਦੀ ਨੇ ਟੋਲ ਪਲਾਜ਼ਾ ਕਰਵਾਇਆ ਫਰੀ

ਇਸ ਕਿਸਾਨ ਜੱਥੇਬੰਦੀ ਨੇ ਟੋਲ ਪਲਾਜ਼ਾ ਕਰਵਾਇਆ ਫਰੀ, ਲੋਕ ਹੋਏ ਬਾਗੋ ਬਾਗ

Kisan Sangathan BKU Dakoda made toll plaza free
Kisan Sangathan BKU Dakoda made toll plaza free

By

Published : Aug 27, 2022, 7:24 PM IST

Updated : Aug 27, 2022, 10:08 PM IST

ਬਰਨਾਲਾ: ਬੀਕੇਯੂ ਡਕੌਂਦਾ ਵੱਲੋਂ ਪਿੰਡ ਚੀਮਾ ਨੇੜੇ ਟੋਲ ਪਲਾਜ਼ੇ ਉਪਰ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੌਰਾਨ ਕਿਸਾਨਾਂ ਨੇ ਟੋਲ ਨੂੰ ਪਰਚੀ ਫ਼ਰੀ ਕਰ ਦਿੱਤਾ ਅਤੇ ਆਉਣ ਵਾਲੇ ਵਹੀਕਲ ਬਿਨ੍ਹਾਂ ਟੋਲ ਪਰਚ਼ੀ ਦਿੱਤੇ ਟਲ ਤੋਂ ਲੰਘਾਏ ਜਾ ਰਹੇ ਹਨ। ਇਹ ਧਰਨਾ ਕਿਸਾਨਾਂ ਵੱਲੋਂ ਬਾਜਾਖਾਨਾ ਰੋਡ ਤੇ ਪੈਂਦੇ ਪਿੰਡਾਂ ਨੂੰ ਟੋਲ ਮੁਕਤ ਕਰਨ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਸੀ।

Kisan Sangathan BKU Dakoda made toll plaza free

ਕਿਸਾਨ ਆਗੂਆਂ ਨੇ ਦੱਸਿਆ ਕਿ ਟੋਲ ਪਲਾਜ਼ਾ ਸਿਰਫ਼ ਬਰਨਾਲਾ-ਮੋਗਾ ਹਾਈਵੇ ਉਪਰ ਲਗਾਇਆ ਜਾਣਾ ਚਾਹੀਦਾ ਸੀ ਪਰ ਇਸ ਟੋਲ ਨੂੰ ਗਲਤ ਜਗ੍ਹਾ ਬਰਨਾਲਾ ਤੋਂ ਮੋਗਾ ਤੇ ਬਾਜਾਖਾਨਾ ਨੂੰ ਜਾਂਦੀ ਸਾਂਝੀ ਸੜਕ ਤੇ ਲਗਾਇਆ ਗਿਆ ਸੀ। ਬਾਜਾਖਾਨਾ ਰੋਡ ਤੋਂ ਆਉਣ ਵਾਲੇ ਲੋਕਾਂ ਤੋਂ ਧੱਕੇ ਨਾਲ ਟੋਲ ਫ਼ੀਸ ਲਈ ਜਾ ਰਹੀ ਹੈ ਜਦਕਿ ਇਸ ਰੋਡ ਦੀ ਹਾਲਤ ਖ਼ਸਤਾ ਹੈ।

Kisan Sangathan BKU Dakoda made toll plaza free

ਕਿਸਾਨ ਜੱਥੇਬੰਦੀਆਂ ਨੇ ਪਹਿਲਾਂ ਵੀ ਸੰਘਰਸ਼ ਕਰਕੇ ਇਹ ਟੋਲ ਬਾਜਾਖਾਨਾ ਰੋਡ ਦੇ ਪਿੰਡਾਂ ਦੇ ਲੋਕਾਂ ਲਈ ਮੁਆਫ਼ ਕਰਵਾਇਆ ਸੀ ਪਰ ਹੁਣ ਮੁੜ ਇਸ ਰੋਡ ਦੇ ਲੋਕਾਂ ਤੋਂ ਧੱਕੇ ਨਾਲ ਟੋਲ ਪਰਚੀ ਲਈ ਜਾ ਰਹੀ ਹੈ। ਇਸੇ ਤਹਿਤ ਪਿੰਡ ਜਲਾਲ ਦੇ ਲੋਕਾਂ ਨੂੰ ਟੋਲ ਪਰਚੀ ਦੀ ਛੋਟ ਹੈ ਜਦਕਿ ਉਸ ਤੋਂ ਨੇੜਲੇ ਪਿੰਡ ਦਿਆਲਪੁਰਾ ਦੇ ਲੋਕਾਂ ਤੋਂ ਟੋਲ ਫ਼ੀਸ ਲਈ ਜਾ ਰਹੀ ਸੀ। ਜਿਸ ਦੇ ਰੋਸ ਵਿੱਚ ਉਹਨਾਂ ਨੂੰ ਧਰਨਾ ਲਗਾਉਣਾ ਪਿਆ ਹੈ। ਉਹਨਾਂ ਦੇ ਧਰਨੇ ਦਾ ਦੂਜਾ ਦਿਨ ਸੀ।

ਇਹ ਵੀ ਪੜ੍ਹੋ:ਇੰਟਰਨੈਸ਼ਨਲ ਪੇਪਰ ਆਰਟਿਸਟ ਨੇ ਬਣਾਇਆ ਚਾਰ ਸੌ ਸਾਲ ਪੁਰਾਣਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ

Last Updated : Aug 27, 2022, 10:08 PM IST

ABOUT THE AUTHOR

...view details