ਪੰਜਾਬ

punjab

ETV Bharat / state

ਕਿਸਾਨ ਗੁਰਜੰਟ ਸਿੰਘ ਫਰਵਾਹੀ ਦੀ ਕੋਰੋਨਾ ਕਾਰਨ ਮੌਤ

ਟਿਕਰੀ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਵਿੱਚ ਡੱਟੇ ਹੋਏ 50 ਸਾਲਾ ਕਿਸਾਨ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਫਰਵਾਹੀ ਦੀ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਦੇਰ ਰਾਤ ਮੌਤ ਹੋ ਗਈ।

By

Published : Apr 28, 2021, 8:04 PM IST

ਕਿਸਾਨ ਗੁਰਜੰਟ ਸਿੰਘ ਫਰਵਾਹੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਿਲ
ਕਿਸਾਨ ਗੁਰਜੰਟ ਸਿੰਘ ਫਰਵਾਹੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਿਲ

ਬਰਨਾਲਾ: ਟਿਕਰੀ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਵਿੱਚ ਡਟੇ ਹੋਏ 50 ਸਾਲਾ ਕਿਸਾਨ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਫਰਵਾਹੀ ਦੀ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਦੇਰ ਰਾਤ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂੰਦਾ ਦੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਅਤੇ ਬਾਬੂ ਸਿੰਘ ਖੁੱਡੀਕਲਾਂ ਨੇ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ ਦੀ ਰਿਪੋਰਟ ਕਰੋਨਾ ਪਾਜਟਿਵ ਆਉਣ ਕਰਕੇ ਕੱਲ੍ਹ ਹੀ ਕੋਵਿਡ ਹਸਪਤਾਲ ਸੋਹਲ ਪੱਤੀ ਬਰਨਾਲਾ ਵਿਖੇ ਦਾਖਲ ਕਰਵਾਇਆ ਸੀ।

ਕਿਸਾਨ ਗੁਰਜੰਟ ਸਿੰਘ ਫਰਵਾਹੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਿਲ

ਜਿੱਥੇ ਬੀਤੀ ਰਾਤ ਹੀ ਆਖਰ ਕਿਸਾਨ ਗੁਰਜੰਟ ਸਿੰਘ ਜਿੰਦਗੀ ਦੀ ਬਾਜੀ ਹਾਰ ਗਿਆ। ਕਿਸਾਨ ਆਗੂਆਂ ਦੀ ਹਾਜਰੀ ਵਿੱਚ ਸ਼ਹੀਦ ਕਿਸਾਨ ਗੁਰਜੰਟ ਸਿੰਘ ਦਾ ਪੂਰੇ ਸਨਮਾਨ ਅਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸੰਸਕਾਰ ਕਰ ਦਿੱਤਾ ਗਿਆ। ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਨਾਲ ਸਬੰਧ ਰੱਖਦਾ ਸੀ। ਚਾਰ ਕੁ ਦਿਨ ਪਹਿਲਾਂ ਹੀ ਟਿੱਕਰੀ ਬਾਰਡਰ ਤੋਂ ਮਾਮੂਲੀ ਬੁਖਾਰ ਹੋਣ ਕਾਰਨ ਪਿੰਡ ਵਰਤਿਆ ਸੀ। ਕਿਸਾਨ ਆਗੂਆਂ ਜੋਰਦਾਰ ਮੰਗ ਕੀਤੀ ਕਿ ਸ਼ਹੀਦ ਕਿਸਾਨ ਗੁਰਜੰਟ ਸਿੰਘ ਦੇ ਪ੍ਰੀਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ, ਕਰਜਾ ਖਤਮ ਕੀਤਾ ਜਾਵੇ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਆਗੂਆਂ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਕਿਸਾਨਾਂ ਦੀਆਂ ਸ਼ਹਾਦਤਾਂ ਲਈ ਮੋਦੀ ਹਕੂਮਤ ਦਾ ਹੱਠੀ, ਧੱਕੜ, ਤਾਨਾਸ਼ਾਹ ਰਵੱਈਆ ਜਿੰਮੇਵਾਰ ਹੈ। ਹੁਣ ਤੱਕ 400 ਦੇ ਕਰੀਬ ਕਿਸਾਨ ਇਸ ਕਿਸਾਨ/ਲੋਕ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਹਨ।

ABOUT THE AUTHOR

...view details