ਬਰਨਾਲਾ: ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਜੰਤਰ-ਮੰਤਰ ਵਿਖੇ ਧਰਨਾ ਉੱਤੇ ਬੈਠੇ ਕਾਂਗਰਸੀ ਐਮਪੀ ਜਸਬੀਰ ਸਿੰਘ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਨਾਲ ਇੱਕ ਇੰਟਰਵਿਊ ਦੌਰਾਨ ਬਦਸਲੂਕੀ ਕੀਤੀ ਗਈ ਸੀ। ਇਸ ਦੇ ਰੋਸ ਵਜੋਂ ਅੱਜ ਬਰਨਾਲਾ ਦੇ ਸਮੂਹ ਪੱਤਰਕਾਰਾਂ ਵੱਲੋਂ ਪ੍ਰੈੱਸ ਕਲੱਬ ਬਰਨਾਲਾ ਦੀ ਅਗਵਾਈ ਵਿੱਚ ਕਾਂਗਰਸੀ ਐਮਪੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਮਹਿਲਾ ਪੱਤਰਕਾਰ ਨਾਲ ਬਦਸਲੂਕੀ ਦੇ ਰੋਸ ਵਜੋਂ ਪੱਤਰਕਾਰਾਂ ਨੇ ਐਮਪੀ ਜਸਬੀਰ ਡਿੰਪਾ ਦਾ ਸਾੜਿਆ ਪੁਤਲਾ - ਪ੍ਰੈੱਸ ਕਲੱਬ ਬਰਨਾਲਾ
ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਜੰਤਰ-ਮੰਤਰ ਵਿਖੇ ਧਰਨਾ ਉੱਤੇ ਬੈਠੇ ਕਾਂਗਰਸੀ ਐਮਪੀ ਜਸਬੀਰ ਸਿੰਘ ਡਿੰਪਾ ਵੱਲੋਂ ਮਹਿਲਾ ਪੱਤਰਕਾਰ ਨਾਲ ਇੱਕ ਇੰਟਰਵਿਊ ਦੌਰਾਨ ਬਦਸਲੂਕੀ ਕੀਤੀ ਗਈ ਸੀ। ਇਸ ਦੇ ਰੋਸ ਵਜੋਂ ਅੱਜ ਬਰਨਾਲਾ ਦੇ ਸਮੂਹ ਪੱਤਰਕਾਰਾਂ ਵੱਲੋਂ ਪ੍ਰੈੱਸ ਕਲੱਬ ਬਰਨਾਲਾ ਦੀ ਅਗਵਾਈ ਵਿੱਚ ਕਾਂਗਰਸੀ ਐਮਪੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
![ਮਹਿਲਾ ਪੱਤਰਕਾਰ ਨਾਲ ਬਦਸਲੂਕੀ ਦੇ ਰੋਸ ਵਜੋਂ ਪੱਤਰਕਾਰਾਂ ਨੇ ਐਮਪੀ ਜਸਬੀਰ ਡਿੰਪਾ ਦਾ ਸਾੜਿਆ ਪੁਤਲਾ ਫ਼ੋਟੋ](https://etvbharatimages.akamaized.net/etvbharat/prod-images/768-512-10000365-1028-10000365-1608875986876.jpg)
ਪ੍ਰੈੱਸ ਕਲੱਬ ਬਰਨਾਲਾ ਦੇ ਆਗੂਆਂ ਨੇ ਦੱਸਿਆ ਕਿ ਇੱਕ ਮਹਿਲਾ ਪੱਤਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸੀ ਐਮ.ਪੀ ਜਸਬੀਰ ਡਿੰਪਾ ਨਾਲ ਇੰਟਰਵਿਊ ਕੀਤੀ ਜਾ ਰਹੀ ਸੀ। ਇਸ ਦੌਰਾਨ ਮਹਿਲਾ ਪੱਤਰਕਾਰਾਂ ਦੇ ਸਵਾਲਾਂ ਤੋਂ ਭੜਕੇ ਕਾਂਗਰਸੀ ਐਮਪੀ ਵੱਲੋਂ ਜਿੱਥੇ ਉਸ ਦਾ ਕੈਮਰਾ ਅਤੇ ਮਾਈਕ ਤੋੜ ਦਿੱਤਾ ਗਿਆ। ਉਥੇ ਹੀ ਮਹਿਲਾ ਪੱਤਰਕਾਰ ਅਤੇ ਉਸ ਦੇ ਕੈਮਰਾਮੈਨ ਨਾਲ ਵੀ ਦੁਰ-ਵਿਵਹਾਰ ਕੀਤਾ ਗਿਆ। ਕਾਂਗਰਸੀ ਐਮਪੀ ਦੀ ਇਹ ਕਾਰਵਾਈ ਸਰਾਸਰ ਪੱਤਰਕਾਰਤਾ ਉੱਤੇ ਹਮਲਾ ਹੈ, ਇਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਬਰਨਾਲਾ ਪੱਤਰਕਾਰ ਭਾਈਚਾਰੇ ਵੱਲੋਂ ਕਾਂਗਰਸ ਦੇ ਐਮਪੀ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਹਿਲਾ ਪੱਤਰਕਾਰ ਨਾਲ ਦੁਰ-ਵਿਵਹਾਰ ਕਰਨ ਵਾਲੇ ਇਸ ਐਮ.ਪੀ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ। ਪ੍ਰੈੱਸ ਕਲੱਬ ਬਰਨਾਲਾ ਦੇ ਆਗੂਆਂ ਖੇਤੀ ਕਾਨੂੰਨਾਂ ਦੇ ਕਾਰਨ ਕਿਸਾਨਾਂ ਵਿੱਚ ਰਾਜਨੀਤਿਕ ਆਗੂਆਂ ਪ੍ਰਤੀ ਬੇਹੱਦ ਰੋਸ ਹੈ। ਜਿਸ ਕਰ ਕੇ ਕਿਸੇ ਵੀ ਰਾਜਸੀ ਲੀਡਰ ਨੂੰ ਕਿਸਾਨ ਆਪਣੇ ਨੇੜੇ ਵੀ ਫੜਕਣ ਨਹੀਂ ਦੇ ਰਹੇ। ਇਸ ਕਾਰਨ ਜਸਬੀਰ ਡਿੰਪਾ ਵਰਗੇ ਰਾਜਸੀ ਆਗੂ ਆਪਣਾ ਗੁੱਸਾ ਪੱਤਰਕਾਰਾਂ ਉੱਤੇ ਕੱਢ ਰਹੇ ਹਨ, ਜਿਸ ਨੂੰ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।