ਪੰਜਾਬ

punjab

ETV Bharat / state

ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਸਸਕਾਰ, ਪ੍ਰਸ਼ਾਸਨ ਵੱਲੋਂ ਵੱਡੀ ਲਾਪਰਵਾਹੀ !

ਸ਼੍ਰੀਨਗਰ (Srinagar) ‘ਚ ਪੰਜਾਬ ਦੇ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਜਵਾਨ ਪੰਜਾਬ ਦੇ ਬਰਨਾਲਾ ਦਾ ਰਹਿਣ ਵਾਲਾ ਸੀ। ਜਵਾਨ ਦੀ ਮ੍ਰਿਤਕ ਦੇਹ ਬਾਅਦ ਦੁਪਹਿਰ ਉਸਦੇ ਜੱਦੀ ਪਿੰਡ ਪੱਤੀ ਸੇਖਵਾਂ ਵਿਖੇ ਪਹੁੰਚੀ ਜਿੱਥੇ ਪਰਿਵਾਰ, ਪਿੰਡ ਵਾਸੀਆਂ ਤੇ ਪਹੁੰਚੇ ਹੋਰ ਲੋਕਾਂ ਵੱਲੋਂ ਮੇਜਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

By

Published : Sep 12, 2021, 8:24 PM IST

ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਤੀ ਸੇਖਵਾਂ ਦੇ ਜੰਮਪਲ ਫੌਜੀ ਹੌਲਦਾਰ ਮੇਜਰ ਸਿੰਘ ਦੀ ਸ਼੍ਰੀਨਗਰ ((Srinagar)) ਵਿਖੇ ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ। ਉਨ੍ਹਾਂ ਦੀ ਮੌਤ ਨੂੰ ਲੈਕੇ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਦੇਹ ਪਿੰਡ ਪਹੁੰਚਣ ਤੋਂ ਬਾਅਦ ਮੇਜਰ ਸਿੰਘ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਜਾਣਕਾਰੀ ਮੁਤਾਬਕ ਹੌਲਦਾਰ ਮੇਜਰ ਸਿੰਘ ਪੁੱਤਰ ਗੁਲਜਾਰ ਸਿੰਘ ਸ੍ਰੀ ਨਗਰ (ਜੰਮੂ ਅਤੇ ਕਸ਼ਮੀਰ) ਵਿਖੇ ਫੌਜ ’ਚ ਹੌਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਲੰਘੇ ਕੱਲ੍ਹ ਮੇਜਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੇਜਰ ਸਿੰਘ (37) ਦੀ ਮ੍ਰਿਤਕ ਦੇਹ ਨੂੰ ਅੱਜ ਪੂਰੇ ਸਨਮਾਨ ਨਾਲ ਪਿੰਡ ਲਿਆਂਦਾ ਗਿਆ। ਜਿੱਥੇ ਉਸਦਾ ਪਰਿਵਾਰ, ਰਿਸ਼ਤੇਦਾਰ ਤੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਫੌਜ ਦੀ ਇੱਕ ਟੁੱਕੜੀ ਵੱਲੋਂ ਸਰਕਾਰੀ ਸਨਮਾਨਾਂ ਨਾਲ ਮੇਜਰ ਸਿੰਘ ਨੂੰ ਸਲਾਮੀ ਦਿੱਤੀ ਗਈ। ਜਿਕਰਯੋਗ ਹੈ ਕਿ ਮਰਹੂਮ ਹੌਲਦਾਰ ਮੇਜਰ ਸਿੰਘ ਦੀ ਮ੍ਰਿਤਕ ਦੇਹ ਦੇ ਸਸਕਾਰ ਮੌਕੇ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਜਿਸ ਕਾਰਨ ਮੇਜਰ ਸਿੰਘ ਦੇ ਚਾਹੁਣ ਵਾਲਿਆਂ ਤੇ ਪਿੰਡ ਵਾਸੀਆਂ ’ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੈ।

ਪੰਜਾਬ ਦੇ ਜਵਾਨ ਦੀ ਸ਼੍ਰੀਨਗਰ ‘ਚ ਡਿਊਟੀ ਦੌਰਾਨ ਮੌਤ

ਇਸ ਮੌਕੇ ਗੁਲਜਾਰ ਸਿੰਘ, ਮਾ. ਮਲਕੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਸਮੇਤ ਗ੍ਰਾਮ ਪੰਚਾਇਤ, ਸਾਬਕਾ ਸੈਨਿਕ ਵਿੰਗ ਦੇ ਅਹੁਦੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਇਹ ਵੀ ਪੜ੍ਹੋ:ਸਾਰਾਗੜ੍ਹੀ ਜੰਗ ਦੀ ਵਰੇਗੰਢ ਮੌਕੇ CM ਕੈਪਟਨ ਵੱਲੋਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ

ABOUT THE AUTHOR

...view details