ਪੰਜਾਬ

punjab

ETV Bharat / state

ਸਿੱਖ ਜਥੇਬੰਦੀਆਂ ਨੇ ਜੱਗੀ ਬਾਬਾ ਦਾ ਸੋਨ ਤਮਗ਼ੇ ਨਾਲ ਕੀਤਾ ਸਨਮਾਨ - ਜਗਸੀਰ ਸਿੰਘ ਜੱਗੀ ਬਾਬਾ

ਬਰਨਾਲਾ ਦੇ ਪਿੰਡ ਪੰਧੇਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਜੱਗੀ ਬਾਬਾ ਦਾ ਦੋ ਸਿੱਖ ਜਥੇਬੰਦੀਆਂ ਦਰਬਾਰ-ਏ-ਖਾਲਸਾ ਅਤੇ ਸਿੱਖ ਵਾਰਿਅਜ਼ ਵੱਲੋਂ ਜਗਸੀਰ ਸਿੰਘ ਜੱਗੀ ਬਾਬਾ ਦਾ ਸੋਨੇ ਦੇ ਤਮਗ਼ੇ ਨਾਲ ਸਨਮਾਨ ਕੀਤਾ। ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਜੱਗੀ ਸਿੰਘ ਦੇ ਪਰਿਵਾਰ ਨੂੰ ਘਰ ਬਣਾਉਣ ਲਈ 10 ਵਿਸਵੇ ਪੰਚਾਇਤੀ ਜਗਾ ਦਿੱਤੀ ਗਈ ਹੈ ਅਤੇ ਘਰ ਬਨਾਉਣ ਲਈ ਸਿੱਖ ਜਥੇਬੰਦੀਆਂ ਅਤੇ ਐਨਆਰਆਈ ਫ਼ੰਡ ਭੇਜ ਰਹੇ ਹਨ। ਪਿੰਡ ਵਾਸੀ ਜੱਗੀ ਬਾਬੇ ਵਲੋਂ ਦਿਖਾਈ ਦਲੇਰੀ ਕਾਰਨ ਉਸ ’ਤੇ ਮਾਣ ਮਹਿਸੂਸ ਕਰ ਰਹੇ ਹਨ।

ਫ਼ੋਟੋ
ਫ਼ੋਟੋ

By

Published : Feb 7, 2021, 8:33 PM IST

ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਬਾਅਦ ਚੜਦੀ ਕਲਾ ਵਿੱਚ ਨਾਅਰੇ ਲਗਾਉਣ ਵਾਲੇ ਸਿੱਖ ਨੌਜਵਾਨ ਜਗਸੀਰ ਸਿੰਘ ਜੱਗੀ ਬਾਬਾ ਕਾਰਨ ਜ਼ਿਲ੍ਹਾ ਬਰਨਾਲਾ ਦਾ ਪਿੰਡ ਪੰਧੇਰ ਦੁਨੀਆਂ ਪੱਧਰ ’ਤੇ ਕਾਫ਼ੀ ਚਰਚਾ ਵਿੱਚ ਆਇਆ ਹੈ। ਇਸ ਘਟਨਾ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਲੋਕ ਨੌਜਵਾਨ ਜੱਗੀ ਦੇ ਬਾਬੇ ਦਾ ਮਾਣ ਸਨਮਾਨ ਕਰਨ ਲਈ ਅੱਗੇ ਆ ਰਹੇ ਹਨ।

ਸਿੱਖ ਜਥੇਬੰਦੀਆਂ ਨੇ ਜੱਗੀ ਬਾਬਾ ਦਾ ਸੋਨ ਤਮਗ਼ੇ ਨਾਲ ਕੀਤਾ ਸਨਮਾਨ

ਇਸੇ ਦੇ ਚੱਲਦਿਆਂ ਪਿੰਡ ਪੰਧੇਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਜੱਗੀ ਬਾਬਾ ਦਾ ਦੋ ਸਿੱਖ ਜਥੇਬੰਦੀਆਂ ਦਰਬਾਰ-ਏ-ਖਾਲਸਾ ਅਤੇ ਸਿੱਖ ਵਾਰਿਅਜ਼ ਵੱਲੋਂ ਜੱਗੀ ਬਾਬੇ ਦਾ ਸੋਨੇ ਦੇ ਤਮਗ਼ੇ ਨਾਲ ਸਨਮਾਨ ਕੀਤਾ। ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਜੱਗੀ ਸਿੰਘ ਦੇ ਪਰਿਵਾਰ ਨੂੰ ਘਰ ਬਣਾਉਣ ਲਈ 10 ਵਿਸਵੇ ਪੰਚਾਇਤੀ ਜਗਾ ਦਿੱਤੀ ਗਈ ਹੈ ਅਤੇ ਘਰ ਬਨਾਉਣ ਲਈ ਸਿੱਖ ਜਥੇਬੰਦੀਆਂ ਅਤੇ ਐਨਆਰਆਈ ਫ਼ੰਡ ਭੇਜ ਰਹੇ ਹਨ। ਪਿੰਡ ਵਾਸੀ ਜੱਗੀ ਬਾਬਾ ਵੱਲੋਂ ਦਿਖਾਈ ਦਲੇਰੀ ਕਾਰਨ ਉਸ ’ਤੇ ਮਾਣ ਮਹਿਸੂਸ ਕਰ ਰਹੇ ਹਨ।

ਸਿੱਖ ਜਥੇਬੰਦੀਆਂ ਵੱਲੋਂ ਜੱਗੀ ਬਾਬਾ ਸੋਨ ਤਮਗ਼ੇ ਨਾਲ ਸਨਮਾਨਤ

ਜੱਗੀ ਬਾਬੇ ਦਾ ਸਨਮਾਨ ਕਰਨ ਪੁੱਜੇ ਦਰਬਾਰ ਏ ਖਾਲਸਾ ਜਥੇਬੰਦੀ ਦੇ ਮੁੱਖ ਸੇਵਾਦਾਰ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਅਤੇ ਮਾਝੀ ਅਤੇ ਭਾਈ ਹਰਜੀਤ ਸਿੰਘ ਢਿਪਾਲੀ ਨੇ ਕਿਹਾ ਕਿ ਜਗਸੀਰ ਸਿੰਘ ਜੱਗੀ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਦਿਖਾਈ ਨਿਡਰਤਾ ਕੋਈ ਆਮ ਵਰਤਾਰਾ ਨਹੀਂ ਹੈ। ਬਲਕਿ ਗੁਰੂ ਸਾਹਿਬ ਵੱਲੋਂ ਬਖ਼ਸੀ ਅਪਾਰ ਕਿਰਪਾ ਸਦਕਾ ਇਹ ਕਰਾਮਾਤ ਹੋਈ ਹੈ। ਕਿਉਂਕਿ ਜੱਗੀ ਸਿੰਘ ਦੀ ਥਾਂ ’ਤੇ ਕੋਈ ਹੋਰ ਆਮ ਵਿਅਕਤੀ ਹੁੰਦਾ ਤਾਂ ਪੁਲਿਸ ਦਾ ਤਸ਼ੱਦਦ ਝੱਲ ਕੇ ਵਾਪਸ ਮੁੜ ਆਉਂਦਾ ਪਰ ਜਗਸੀਰ ਸਿੰਘ ਜੱਗੀ ਨੇ ਪੁਲਿਸ ਵਲੋਂ ਉਸਦੀ ਉਤਾਰੀ ਪੱਗ ਵਾਪਸ ਲੈਣ ਲਈ ਪੁਲਿਸ ਸਾਹਮਣੇ ਚੜਦੀ ਕਲਾ ਵਿੱਚ ਜੈਕਾਰੇ ਲਗਾਏ ਗਏ। ਜਿਸ ਕਾਰਨ ਉਨ੍ਹਾਂ ਨੂੰ ਅੱਜ ਸਿੱਖ ਜਗਤ ਵੱਲੋਂ ਦੁਨੀਆ ਪੱਧਰ ’ਤੇ ਮਾਣ ਬਖ਼ਸਿਆ ਜਾ ਰਿਹਾ ਹੈ।

ਜਗਸੀਰ ਸਿੰਘ ਜੱਗੀ ਬਾਬਾ ਨੇ ਕਿਹਾ ਕਿ ਸਨਮਾਨ ਕਰਨ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਵਿਦੇਸ਼ਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁੱਚੀ ਸੰਗਤ ਨੂੰ ਗੁਰੂ ਨਾਲ ਜੁੜ ਕੇ ਨਾਮ ਸਿਮਰਨ ਕਰਨ ਦੀ ਲੋੜ ਹੈ ਅਤੇ ਇਸ ਸੰਘਰਸ਼ ਦੀ ਜਿੱਤ ਜ਼ਰੂਰ ਹੋਵੇਗੀ।

ABOUT THE AUTHOR

...view details