ਬਰਨਾਲਾ: ਇਸਤਰੀ ਜਾਗ੍ਰਿਤੀ ਮੰਚ ਵਲੋਂ ਇਸ ਵਾਰ ਦਾ ਕੌਮਾਂਤਰੀ ਮਹਿਲਾ ਦਿਹਾੜਾ ਕਿਸਾਨੀ ਸੰਘਰਸ਼ ਨੁੰ ਸਮਰਪਿਤ ਕੀਤਾ ਜਾ ਰਿਹਾ ਹੈ। ਮੰਚ ਆਗੂਆਂ ਵਲੋਂ 8 ਮਾਰਚ ਨੂੰ ਦਿੱਲੀ ਵਿਖੇ ਰਵਾਨਾ ਹੋਣ ਲਈ ਵੱਖ-ਵੱਖ ਪਿੰਡਾਂ `ਚ ਮਜ਼ਦੂਰ ਤੇ ਕਿਸਾਨ ਔਰਤਾਂ ਨਾਲ ਮੀਟਿੰਗਾਂ ਕਰਕੇ ਧਰਨੇ `ਚ ਸਮੂਲੀਅਤ ਕਰਨ ਲਈ ਲਾਬਮੰਦ ਕੀਤਾ ਜਾ ਰਿਹਾ ਹੈ।
ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਆਗੂ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਔਰਤ ਦੀ ਹੋਂਦ, ਲਿੰਗਕ ਬਰਾਬਰੀ, ਅਜ਼ਾਦੀ ਤੇ ਸੁਰੱਖਿਆ ਦਾ ਮਾਮਲਾ ਸਾਡੇ ਸਮਾਜ ਦਾ ਮੁੱਖ ਮੁੱਦਾ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਮਾਜ `ਚ ਆਪਣੀ ਹੋਂਦ ਸਥਾਪਿਤ ਕਰਨ ਲਈ ਅੱਜ ਤੱਕ ਔਰਤ ਆਪਣੇ ਹੱਕਾਂ ਲਈ ਜੂਝ ਰਹੀ ਹੈ। ਜੇਕਰ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਨੇ ਮਰਦਾ ਦੇ ਬਰਾਬਰ ਹਰ ਸੰਘਰਸ਼ `ਚ ਆਪਣਾ ਮੁੱਢਲਾ ਯੋਗਦਾਨ ਪਾਉਂਦਿਆਂ ਇਕ ਵੱਡੀ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ `ਚ ਚੱਲ ਰਹੇ ਕਿਸਾਨੀ ਸੰਘਰਸ਼ `ਚ ਔਰਤਾਂ ਨੇ ਮੋਹਰੀ ਰੋਲ ਅਦਾ ਕਰਕੇ ਸੰਘਰਸ਼ `ਚ ਇਕ ਨਵੀਂ ਜਾਨ ਪਾਈ ਹੈ। ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਵੱਡੀ ਗਿਣਤੀ `ਚ ਕਿਸਾਨ/ਮਜ਼ਦੂਰ ਔਰਤਾਂ ਨੇ ਸਮੂਲੀਅਤ ਕਰਕੇ ਧਰਨਿਆਂ ਦਾ ਨਵਾ ਮੁੱਢ ਬੰਨ੍ਹਿਆ ਹੈ।
ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ `ਤੇ ਕਿਸਾਨ ਜਥੇਬੰਦੀਆਂ ਵਲੋਂ ਲਗਾਏ ਪੱਕੇ ਮੋਰਚਿਆਂ `ਚ ਰੋਜਾਨਾ ਵੱਡੀ ਗਿਣਤੀ ਔਰਤਾਂ ਦੀ ਹੁੰਦੀ ਹੈ। ਅੱਜ ਦੀ ਔਰਤ ਮਰਦ ਦੇ ਮੁਕਾਬਲੇ ਨਹੀਂ ਸਗੋਂ ਉਸ ਤੋਂ ਉੱਪਰ ਉੱਠ ਚੁੱਕੀ ਹੈ ਤੇ ਹਰ ਸੰਘਰਸ਼ `ਚ ਪਹਿਲਕਦਮੀ ਕਰਦਿਆਂ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਹੁਣ ਵੀ ਔਰਤਾਂ ਦੇ ਖਿਲਾਫ਼ ਜ਼ਬਰ ਤੇ ਜ਼ੁਲਮ ਅਤੇ ਔਰਤ ਵਿਤਕਰਾ ਠੱਲਣ ਦਾ ਨਾਮ ਨਹੀਂ ਲੈ ਰਹੇ ਹਨ। ਉਨ੍ਹਾਂ 8 ਮਾਰਚ ਦੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਇਕਜੁੱਟਤਾ ਦਾ ਸੰਦੇਸ਼ ਦਿੰਦਿਆਂ ਦਿੱਲੀ ਆਪਣੇ ਹੱਕਾਂ ਲਈ ਧਰਨੇ `ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ:ਰਾਕੇਸ਼ ਟਿਕੈਤ ਤੋਂ ਵਿਦਿਆਰਥੀ ਨੇ ਪੁੱਛਿਆ ਸਵਾਲ, ਵੀਡੀਓ ਹੋਈ ਵਾਇਰਲ