ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾਂ ਵਿਖੇ ਪੁਲਿਸ ਵਿਭਾਗ ’ਚ ਡੀਐਸਪੀ ਵਜੋਂ ਸੇਵਾਵਾਂ ਨਿਭਾਅ ਰਹੇ ਗਮਦੂਰ ਸਿੰਘ (55) ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦੇਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਹਿੱਸਾ ਬਣੇ ਹਨ। ਕੌਮਾਂਤਰੀ ਅਥਲੀਟ ਗਮਦੂਰ ਸਿੰਘ ਬਲਾਕ ਪੱਧਰੀ ਖੇਡਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਖੇਡਾਂ ’ਚ ਹਿੱਸਾ ਲੈਣਗੇ ਅਤੇ ਸ਼ਾਟਪੁੱਟ ਤੇ ਡਿਸਕਸ ਥ੍ਰੋ ’ਚ ਜੌਹਰ ਦਿਖਾਉਣਗੇ।
ਕੌਮਾਂਤਰੀ ਅਥਲੀਟ ਡੀਐਸਪੀ ਗਮਦੂਰ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਵਿਚ ਦਿਖਾਉਣਗੇ ਜੌਹਰ ਮੂਲ ਰੂਪ ਵਿੱਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਘਨੌਰੀ ਕਲਾਂ ਨਾਲ ਸਬੰਧਤ ਅਤੇ ਮੌਜੂਦਾ ਸਮੇਂ ਪਟਿਆਲਾ ਸ਼ਹਿਰ ਦੇ ਵਸਨੀਕ ਡੀਐਸਪੀ ਗਮਦੂਰ ਸਿੰਘ ਨੇ ਦੱਸਿਆ ਕਿ ਉਹ ਸਾਲ 1987 ਵਿਚ ਖੇਡ ਕੋਟੇ ’ਚ ਕਾਂਸਟੇਬਲ ਵਜੋਂ ਪੰਜਾਬ ਪੁਲਿਸ ਵਿਚ ਭਰਤੀ ਹੋਏ ਸਨ। ਉਹ ਸੂਬਾਈ ਅਤੇ ਕੌਮੀ ਪੱਧਰ ’ਤੇ ਲਗਾਤਾਰ ਤਗਮੇ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੌਮੀ ਖੇਡਾਂ ਵਿਚ 2 ਵਾਰ ਸੋਨ ਤਗਮਾ, 4 ਵਾਰ ਸਿਲਵਰ ਮੈਡਲ ਤੇ 3 ਕਾਂਸੀ ਦਾ ਮੈਡਲ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਵੈਟਰਨ ਸ਼੍ਰੇਣੀ ਵਿਚ 10 ਗੋਲਡ ਹਾਸਲ ਕਰ ਚੁੱਕੇ ਹਨ।
ਡੀਐਸਪੀ ਗਮਦੂਰ ਸਿੰਘ ਲਗਾਤਾਰ ਕਰੀਬ 18 ਸਾਲ ਅਥਲੈਟਿਕਸ ’ਚ ਆਪਣੇ ਜੌਹਰ ਦਿਖਾ ਚੁੱਕੇ ਹਨ। ਉਹ ਯੂਐਸਏ ਵਿਖੇ ਹੋਈਆਂ ਵਰਲਡ ਪੁਲਿਸ ਖੇਡਾਂ ਵਿਚ 2017 ਵਿਚ ਡਿਸਕਸ ਥ੍ਰੋ ’ਚ ਸਿਲਵਰ ਮੈਡਲ ਆਪਣੀ ਝੋਲੀ ਪਾ ਚੁੱਕੇ ਹਨ।
ਕੌਮਾਂਤਰੀ ਅਥਲੀਟ ਡੀਐਸਪੀ ਗਮਦੂਰ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਵਿਚ ਦਿਖਾਉਣਗੇ ਜੌਹਰ ਉਨਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਸਰਕਾਰ ਦਾ ਬਿਹਤਰੀਨ ਉਪਰਾਲਾ ਹੈ ਤੇ ਉਹ ਨੌਜਵਾਨੀ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦੇਣ ਲਈ ਇਨਾਂ ਖੇਡਾਂ ਦਾ ਹਿੱਸਾ ਬਣੇ ਹਨ। ਉਨਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਜ਼ਿਲ੍ਹਾ ਪੱਧਰੀ ਖੇਡਾਂ ’ਚ ਹਿੱਸਾ ਲੈਣ ਦੀ ਅਪੀਲ ਕੀਤੀ।
ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਡੀਐਸਪੀ ਗਮਦੂਰ ਸਿੰਘ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਖੇਡਾਂ ਦੀ ਲਹਿਰ ਪੈਦਾ ਹੋਣ ਲੱਗੀ ਹੈ, ਜੋ ਕਿ ਸ਼ੁੱਭ ਸੰਕੇਤ ਹੈ। ਇਸ ਮੌਕੇ ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ ਵੱਲੋਂ ਡੀਐਸਪੀ ਗ੍ਰਮਦੂਰ ਸਿੰਘ ਦੀ ਸ਼ਲਾਘਾ ਕੀਤੀ ਗਈ। ਉਨਾਂ ਕਿਹਾ ਕਿ ਵੱਧ ਤੋਂ ਵੱਧ ਅਧਿਕਾਰੀ ਤੇ ਨੌਜਵਾਨ ਇਨਾਂ ਖੇਡਾਂ ਦਾ ਹਿੱਸਾ ਬਣਨ।
ਕੌਮਾਂਤਰੀ ਅਥਲੀਟ ਡੀਐਸਪੀ ਗਮਦੂਰ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਵਿਚ ਦਿਖਾਉਣਗੇ ਜੌਹਰ ਐਸਐਸਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਪੁਲੀਸ ਜਵਾਨਾਂ ਤੇ ਅਧਿਕਾਰੀਆਂ ਦਾ ਖੇਡਾਂ ਨਾਲ ਜੁੜੇ ਰਹਿਣਾ ਬੇਹੱਦ ਅਹਿਮ ਹੈ ਤੇ ਡੀਐਸਪੀ ਗਮਦੂਰ ਸਿੰਘ ਬਾਕੀ ਅਧਿਕਾਰੀਆਂ ਤੇ ਜਵਾਨਾਂ ਲਈ ਉਦਾਹਰਨ ਹਨ। ਉਨਾਂ ਕਿਹਾ ਕਿ ਉਹ ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਯਾਬੀ ਦਾ ਸੁਨੇਹਾ ਦੇ ਰਹੇ ਹਨ।
ਇਹ ਵੀ ਪੜ੍ਹੋ:Operation Lotus ਕੀ ਭਾਜਪਾ ਅਤੇ ਆਪ ਦੀ ਕਾਂਗਰਸ ਨੂੰ ਸੰਨ੍ਹ ਲਾਉਣ ਦੀ ਸਾਂਝੀ ਵਿਉਂਤਬੰਦੀ