ਪੰਜਾਬ

punjab

ETV Bharat / state

ਜ਼ਮਾਨਤ ਕਰਵਾਉਣ ਬਦਲੇ ਰਿਸ਼ਵਤ ਲੈਂਦਾ ਥਾਣਦਾਰ ਵਿਜੀਲੈਂਸ ਵਿਭਾਗ ਨੇ ਧਰਿਆ - ਬਰਨਾਲਾ ਪੁਲਿਸ ਰਿਸ਼ਵਤ ਲੈਂਦੀ ਕਾਬੂ

ਜ਼ਮਾਨਤ ਕਰਵਾਉਣ ਬਦਲੇ ਰਿਸ਼ਵਤ ਲੈਂਦੇ ਥਾਣਦੇਾਰ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ।

ਰਿਸ਼ਵਤ
ਰਿਸ਼ਵਤ

By

Published : Feb 5, 2020, 2:07 AM IST

ਬਰਨਾਲਾ: ਸਥਾਨਕ ਥਾਣੇਦਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਦੋਸ਼ੀ ਥਾਣੇਦਾਰ ਜ਼ਮਾਨਤ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਨੇ ਦੱਸਿਆ ਕਿ ਦੋਸ਼ੀ ਨੇ ਸ਼ਿਕਾਇਤਕਰਤਾ ਤੋਂ ਜ਼ਮਾਨਤ ਕਰਨ ਬਦਲੇ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੁੱਝ ਦਿਨ ਪਹਿਲਾਂ ਜਸਵੀਰ ਕੌਰ ਉਰਫ਼ ਰਾਜਵਿੰਦਰ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਗਲੀ ਨੰ.3 ਢਿੱਲੋਂ ਨਗਰ ਬਰਨਾਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਅਤੇ ਉਸ ਦੇ ਸਹਿਯੋਗੀ ’ਤੇ 23 ਸਤੰਬਰ 2019 ਨੂੰ ਮਾਰਕੁੱਟ ਕਰਨ, ਬਲੈਕਮੇਲ ਕਰਨ ਦੇ ਦੋਸ਼ਾਂ ਦਾ ਥਾਣਾ ਸਿਟੀ ਤਹਿਤ ਪਰਚਾ ਦਰਜ ਹੋਇਆ ਸੀ। ਜਿਸ ਵਿਚ ਉਸਦੇ ਅਤੇ ਉਸਦੇ ਸਾਥੀ ਕੁਲਵਿੰਦਰ ਸਿੰਘ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ ਤੋਂ ਅੰਤਿਰਮ ਜ਼ਮਾਨਤ ਮਿਲੀ ਹੋਈ ਹੈ ਅਤੇ ਅਗਲੀ ਤਾਰੀਖ ਮਿਤੀ 7 ਫ਼ਰਵਰੀ 2020 ਹੈ।

ਮੁਦੱਈ ਸਵੀਰ ਕੋਰ ਅਤੇ ਕੁਲਵਿੰਦਰ ਸਿੰਘ ਨੇ ਮੁਕੱਦਮਾ ਦੇ ਤਫਤੀਸੀ ਏਐਸਆਈ ਸੁਰਿੰਦਰਪਾਲ ਸਿੰਘ ਥਾਣਾ ਸਿਟੀ-2ਬਰਨਾਲਾ ਨੂੰ ਮਿਲ ਕੇ ਸ਼ਾਮਲ ਤਫ਼ਤੀਸ ਕਰਨ ਲਈ ਬੇਨਤੀ ਕੀਤੀ ਸੀ। ਜਿਸਨੇ ਉਨਾਂ ਨੂੰ ਸ਼ਾਮਲ ਤਫ਼ਤੀਸ ਕਰਕੇ ਹਾਈਕੋਰਟ ਵਿਚੋਂ ਜ਼ਮਾਨਤ ਵਿਚ ਮੱਦਦ ਕਰਨ ਬਦਲੇ 1ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।

ਜੋ ਬਾਅਦ ਵਿਚ ਏਐਸਆਈ ਦੀ ਹੋਰ ਮਿੰਨਤ ਤਰਲਾ ਕਰਨ ’ਤੇ ਰਿਸ਼ਵਤ ਦੀ ਰਕਮ ਘਟਾ ਕੇ 1ਲੱਖ ਰੁਪਏ ਤੋਂ ਘੱਟ ਕਰਕੇ 50ਹਜ਼ਾਰ ਰੁਪਏ ’ਤੇ ਲੈ ਆਏ। 3 ਫ਼ਰਵਰੀ 2020 ਨੂੰ 2000ਰੁਪਏ ਏਐਸਆਈ ਨੇ ਹਾਸਲ ਕਰ ਲਏ। 4 ਫ਼ਰਵਰੀ 2020 ਨੂੰ 20,000 ਰੁਪਏ ਦੂਸਰੀ ਕਿਸ਼ਤ ਵਜੋਂ ਦਿੱਤੇ ਜਾਣੇ ਸਨ, ਜੋ ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਸਰਕਾਰੀ ਗਵਾਹਾਂ ਡਾ.ਰਛਪਾਲ ਸਿੰਘ ਵੈਟਨਰੀ ਅਫ਼ਸਰ ਪਸ਼ੂ ਪਾਲਣ ਹਸਪਤਾਲ ਸੰਘੇੜਾ ਅਤੇ ਡਾ.ਅਸ਼ੋਕ ਕੁਮਾਰ ਵੈਟਨਰੀ ਅਫ਼ਸਰ ਪਸ਼ੂ ਪਾਲਣ ਹਸਪਤਾਲ ਠੀਕਰੀਵਾਲ ਸਮੇਤ ਵਿਜੀਲੈਂਸ ਟੀਮ ਏਐਸਆਈ ਸਤਿਗੁਰ ਸਿੰਘ, ਏਐਸਆਈ ਭਗਵੰਤ ਸਿੰਘ, ਸੀਨੀਅਰ ਸਿਪਾਹੀ ਅਮਨਦੀਪ ਸਿੰਘ, ਗੁਰਦੀਪ ਸਿੰਘ, ਸਿਪਾਹੀ ਗੁਰਜਿੰਦਰ ਸਿੰਘ ਬਰਨਾਲਾ, ਮਹਿਲਾ ਸਿਪਾਹੀ ਗੁਰਜੀਤ ਕੌਰ ਬਰਨਾਲਾ ਦੀ ਹਾਜ਼ਰੀ ਵਿਚ ਏਐਸਆਈ ਸੁਰਿੰਦਰਪਾਲ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ABOUT THE AUTHOR

...view details