ਬਰਨਾਲਾ: ਇਨਕਲਾਬੀ ਕੇਂਦਰ,ਪੰਜਾਬ ਦੀ ਸੂਬਾ ਕਮੇਟੀ ਵੱਲੋਂ 23 ਮਾਰਚ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੇ ਤਹਿਤ ਜ਼ਿਲ੍ਹਾ ਕਮੇਟੀ ਵੱਲੋਂ ਬੀਕੇਯੂ ਏਕਤਾ ਡਕੌਂਦਾ ਦੇ ਭਰਵੇਂ ਸਹਿਯੋਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤਹਿਤ ਪਿੰਡ ਖੁੱਡੀਕਲਾਂ, ਸੁਖਪੁਰ ਅਤੇ ਫਰਵਾਹੀ ਵਿਖੇ ਸ਼ਹੀਦੀ ਕਾਨਫਰੰਸਾਂ ਅਤੇ ਸ਼ਹੀਦ ਭਗਤ ਸਿੰਘ ਦੇ ਫਲਸਫੇ ਤੇ ਅਦਾਰਿਤ ਨਾਟਕ "ਛਿਪਣ ਤੋਂ ਪਹਿਲਾਂ" ਨਿਰਦੇਸ਼ਕ ਰੇਸ਼ਮ-ਰਣਜੀਤ ਭੋਤਨਾ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਮੋਦੀ ਸਰਕਾਰ ਵੱਲੋਂ ਕੋਰੋਨਾ ਦੀ ਆੜ ’ਚ ਹਰ ਖੇਤਰ ਰੇਲਵੇ, ਜਹਾਜਰਾਨੀ, ਬੈਂਕਾਂ, ਐਲਆਈਸੀ, ਬੀਐਸਐਨਐਲ, ਭਾਰਤ ਪੈਟਰੋਲੀਅਮ,ਕੋਇਲਾ ਖਾਣਾਂ ਵਰਗੇ ਜਨਤਕ ਖੇਤਰ ਅਦਾਰਿਆਂ ਦੇ ਮੂੰਹ ਅਡਾਨੀਆਂ,ਅੰਬਾਨੀਆਂ ਲਈ ਖੋਲ੍ਹ ਦਿੱਤੇ ਸਨ।
ਇਹ ਵੀ ਪੜੋ: ਬਰਾਨਾਲਾ ਪੁਲਿਸ ਨੇ ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ ਖਿਲਾਫ਼ ਕੀਤੀ ਸਖ਼ਤ ਕਾਰਵਾਈ