ਪੰਜਾਬ

punjab

ETV Bharat / state

ਬਰਨਾਲਾ 'ਚ ਇਨਕਲਾਬੀ ਕੇਂਦਰ ਤੇ ਲੋਕ ਮੋਰਚਾ ਪੰਜਾਬ ਨੇ ਟਰੰਪ ਦੇ ਭਾਰਤ ਦੌਰੇ ਦਾ ਕੀਤਾ ਵਿਰੋਧ - ਇਨਕਲਾਬੀ ਕੇਂਦਰ ਤੇ ਲੋਕ ਮੋਰਚਾ ਪੰਜਾਬ

ਬਰਨਾਲਾ ਵਿਖੇ ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਦੇ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਦੀ ਨਿਖੇਧੀ ਕੀਤੀ ਹੈ। ਇਸ ਦੇ ਚਲਦੇ ਉਨ੍ਹਾਂ ਨੇ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ।

ਡੋਨਾਲਡ ਟਰੰਪ ਗੋ ਬੈਕ ਦੇ ਲੱਗੇ ਨਾਅਰੇ
ਡੋਨਾਲਡ ਟਰੰਪ ਗੋ ਬੈਕ ਦੇ ਲੱਗੇ ਨਾਅਰੇ

By

Published : Feb 24, 2020, 10:17 PM IST

ਬਰਨਾਲਾ: ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਦੇ ਆਗੂਆਂ ਨੇ ਸ਼ਹਿਰ ਵਿੱਚ ਸਾਂਝੇ ਤੌਰ 'ਤੇ ਰੋਸ ਪ੍ਰਦਰਸ਼ਨ ਕੀਤਾ। ਇਹ ਰੋਸ ਪ੍ਰਦਰਸ਼ਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ 'ਤੇ ਆਉਣ ਮੌਕੇ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟਰੰਪ ਦੀ ਭਾਰਤ ਫੇਰੀ ਦੀ ਨਿਖੇਧੀ ਕਰਦਿਆਂ ਸਰਕਾਰੀ ਹਸਪਤਾਲ ਨੇੜੇ ਰੋਸ ਮਾਰਚ ਕੱਢਿਆ। ਉਨ੍ਹਾਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਡੋਨਾਲਡ ਟਰੰਪ ਗੋ ਬੈਕ ਦੇ ਲੱਗੇ ਨਾਅਰੇ

ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਨਾਰਾਇਣ ਦੱਤ ਤੇ ਪੰਜਾਬ ਲੋਕ ਮੋਰਚਾ ਦੇ ਸਤਨਾਮ ਸਿੰਘ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਦੇ ਵਿਰੋਧੀ ਹਨ, ਕਿਉਂਕਿ ਡੋਨਾਲਡ ਟਰੰਪ ਨੇ ਕਈ ਦੇਸ਼ਾਂ ਦੇ ਕੁਦਰਤੀ ਸਰੋਤਾਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੈ।

ਹੋਰ ਪੜ੍ਹੋ: ਸਰਕਾਰ ਕਿਸਾਨਾਂ ਦੀ ਮਿਹਨਤ ਤੇ ਕਮਾਈ ਦਾ ਕਰੇ ਭੁਗਤਾਨ: ਸਿਮਰਜੀਤ ਬੈਂਸ

ਉਨ੍ਹਾਂ ਕਿਹਾ ਕਿ ਹੁਣ ਭਾਰਤ ਦੀ ਕਿਸਾਨੀ, ਦੁੱਧ ਉਤਪਾਦਕਾਂ ਅਤੇ ਕੰਮ ਧੰਦੇ ’ਤੇ ਡੋਨਾਲਡ ਟਰੰਪ ਦੀ ਨਜ਼ਰ ਹੈ। ਮੋਦੀ ਤੇ ਟਰੰਪ ਮਿਲ ਕੇ ਦੇਸ਼ ਨੂੰ ਲੁੱਟਣ ਜਾ ਰਹੇ ਹਨ। ਉਨਾਂ ਕਿਹਾ ਕਿ ਡੋਨਾਲਡ ਟਰੰਪ ਦੀ ਅਹਿਮਦਾਬਾਦ ਫ਼ੇਰੀ ਦੇ ਮੱਦੇਨਜ਼ਰ ਝੁੱਗੀਆਂ ਨੂੰ ਢਾਹਿਆ ਜਾ ਰਿਹਾ ਹੈ, ਜਦੋਂਕਿ ਸਾਡੇ ਦੇਸ਼ ਦੀ ਵੱਡੀ ਆਬਾਦੀ ਝੁੱਗੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਡੋਨਾਲਡ ਟਰੰਪ ਦੀ ਆਮਦ ਨਾਲ ਦੇਸ਼ ਦੇ ਉਦਯੋਗ ਅਤੇ ਛੋਟੇ ਪੱਧਰ ਦੇ ਉਦਯੋਗਾਂ ਦਾ ਅੰਤ ਹੋ ਜਾਵੇਗਾ। ਇਸ ਕਾਰਨ ਉਹ ਇਸ ਦਾ ਵਿਰੋਧ ਕਰ ਰਹੇ ਹਨ।

ABOUT THE AUTHOR

...view details