ਜ਼ਿਲ੍ਹਾ ਸੈਸ਼ਨ ਜੱਜ ਅਰੁਣ ਅਗਰਵਾਲ ਨੇ ਦੱਸਿਆ ਕਿ ਜੇਲ ਅੰਦਰ ਅੰਡਰ ਟਰਾਇਲ 300 ਹਵਾਲਾਤੀਆਂ ਲਈ ਇਹ ਸੂਚਨਾ ਕਾਰਡ ਬਣਾਏ ਗਏ ਹਨ। ਇਨ੍ਹਾਂ ਕਾਰਡਾਂ 'ਚ ਹਵਾਲਾਤੀਆਂ ਨੂੰ ਉਨ੍ਹਾ ਦੇ ਕੇਸ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਬਰਨਾਲਾ ਜ਼ਿਲ੍ਹਾ ਜੇਲ ਦੇ ਅੰਡਰ ਟਰਾਇਲ ਕੈਦੀਆਂ ਲਈ ਸੂਚਨਾ ਕਾਰਡ ਜਾਰੀ - undertrial prisoners
ਬਰਨਾਲਾ: ਲੀਗਲ ਸਰਵਿਸ ਆਥਰਟੀ ਵੱਲੋਂ ਬਰਨਾਲਾ ਜ਼ਿਲ੍ਹਾ ਜੇਲ ਦੇ ਅੰਡਰ ਟਰਾਇਲ ਕੈਦੀਆਂ ਲਈ ਸੂਚਨਾ ਕਾਰਡ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਾ ਸੈਸ਼ਨ ਜੱਜ ਅਰੁਣ ਅਗਰਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।
ਬਰਨਾਲਾ ਜ਼ਿਲ੍ਹਾ ਜੇਲ ਦੇ ਅੰਡਰ ਟਰਾਇਲ ਕੈਦੀ
ਉਨ੍ਹਾਂ ਦੱਸਿਆ ਕਿ ਸੂਬੇ 'ਚ ਪਹਿਲੀ ਵਾਰ ਬਰਨਾਲਾ ਲੀਗਲ ਸਰਵਿਸ ਆਥਰਟੀ ਵੱਲੋਂ ਇਹ ਕਾਰਡ ਜਾਰੀ ਕੀਤੇ ਗਏ ਹਨ। ਇਸ ਨਾਲ ਹਵਾਲਾਤੀਆਂ ਨੂੰ ਉਨ੍ਹਾਂ ਦੇ ਕੇਸ ਦੀਆਂ ਧਾਰਾਵਾਂ, ਵਕੀਲ ਦਾ ਫ਼ੋਨ ਨੰਬਰ ਅਤੇ ਕੇਸ ਦੀ ਪੇਸ਼ੀ ਦੇ ਸਮੇਂ ਸਬੰਧੀ ਜਾਣਕਾਰੀ ਮਿਲੇਗੀ।
ਇਸ ਨਾਲ ਹਵਾਲਾਤੀਆ ਨੂੰ ਪੂਰੀ ਕਾਨੂੰਨੀ ਮਦਦ ਮਿਲਣੀ ਸੰਭਵ ਹੋਵੇਗੀ ਅਤੇ ਜਿਹੜੇ ਹਵਾਲਾਤੀ ਪੇਸ਼ੀ ਦੀਆਂ ਤਰੀਕਾਂ ਸਮੇਂ ਪੇਸ਼ ਨਹੀਂ ਹੋ ਪਾਉਂਦੇ ਸੀ ਉਹ ਵੀ ਇਸ ਕਾਰਡ ਦੀ ਮਦਦ ਨਾਲ ਸਹੀ ਸਮੇਂ ਤੇ ਪੇਸ਼ੀ ਭੁਗਤ ਸਕਣਗੇ।