ਬਰਨਾਲਾ :ਬਰਨਾਲਾ ਦੇ ਪ੍ਰੇਮ ਨਗਰ ਦੇ ਸਾਹਮਣੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਨਗਦੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਸਾਵਣ ਮਹੀਨੇ 'ਚ ਮੰਦਰਾਂ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ, ਜਿਸ ਕਾਰਨ ਗੋਲਕਾਂ 'ਚ ਸ਼ਰਧਾਲੂ ਖੁੱਲ੍ਹ ਕੇ ਦਾਨ ਦਿੰਦੇ ਹਨ, ਇਸ ਲਈ ਮੰਦਿਰ ਦੇ ਪੁਜਾਰੀ ਦਾ ਅੰਦਾਜ਼ਾ ਹੈ ਕਿ ਗੋਲਕ 'ਚੋਂ ਹਜ਼ਾਰਾਂ ਰੁਪਏ ਦੀ ਚੋਰੀ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਟੁੱਟਾ ਹੋਇਆ ਸੀ ਗੋਲਕ ਦਾ ਤਾਲਾ :ਇਸ ਸਬੰਧੀ ਮੰਦਿਰ ਦੇ ਪੁਜਾਰੀ ਖੁਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਇਸ ਮੰਦਿਰ ਵਿੱਚ ਸੇਵਾ ਕਰ ਰਿਹਾ ਹੈ। ਰਾਤ ਸਮੇਂ ਉਹ ਸੇਵਾ ਕਰਕੇ ਆਪਣਾ ਘਰ ਚਲਾ ਗਿਆ। ਜਦੋਂ ਉਹ ਅਗਲੇ ਦਿਨ ਸਵੇਰੇ ਮੰਦਿਰ ਆਇਆ ਤਾਂ ਅੰਦਰਲੇ ਗੇਟ ਦਾ ਜਿੰਦਾ ਟੁੱਟਿਆ ਹੋਇਆ ਹੈ। ਮੰਦਿਰ ਦੇ ਅੰਦਰ ਦਾਖ਼ਲ ਹੋ ਕੇ ਪਤਾ ਲੱਗਿਆ ਕਿ ਸਾਰੀਆਂ ਗੋਲਕਾਂ ਦੇ ਤਾਲੇ ਟੁੱਟੇ ਹੋਏ ਸੀ ਅਤੇ ਗੋਲਕ ਦੇ ਪੈਸੇ ਚੋਰੀ ਕੀਤੇ ਗਏ ਸਨ। ਇਸ ਤੋਂ ਬਾਅਦ ਉਸਨੇ ਸੂਚਨਾ ਤੁਰੰਤ ਮੰਦਿਰ ਪ੍ਰਬੰਧਕ ਕਮੇਟੀ ਨੂੰ ਦਿੱਤੀ। ਉਹਨਾਂ ਦੱਸਿਆ ਕਿ ਹਜ਼ਾਰਾਂ ਰੁਪਏ ਗੋਲਕ ਵਿੱਚੋਂ ਚੋਰੀ ਹੋਏ ਹਨ। ਚੋਰੀ ਦੀ ਘਟਨਾ ਮੰਦਿਰ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਉਥੇ ਇਸ ਮੌਕੇ ਇੱਕ ਸ਼ਰਧਾਲੂ ਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਹੁਣ ਧਾਰਮਿਕ ਥਾਵਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਉਹਨਾਂ ਕਿਹਾ ਕਿ ਇਸ ਮੰਦਿਰ ਵਿਂੱਚ ਸਾਡੇ ਮੁਹੱਲੇ ਦੇ ਲੋਕਾਂ ਦੀ ਬਹੁਤ ਆਸਥਾ ਹੈ। ਉਹਨਾਂ ਕਿਹਾ ਕਿ ਤੁਰੰਤ ਇਸ ਘਟਨਾ ਦੀ ਸੂਚਨਾ ਥਾਣਾ ਸਿਟੀ 2 ਦੀ ਪੁਲਿਸ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੰਦਿਰ ਵਿੱਚੋਂ 5 ਗੋਲਕਾਂ ਦੇ ਤਾਲੇ ਤੋੜੇ ਗਏ ਹਨ।
- ਗੁਰਦਾਸਪੁਰ ਵਿੱਚ ਹੜ੍ਹ ਰੋਕਣ ਦੇ ਪ੍ਰਬੰਧਾਂ ਸਬੰਧੀ ਸਮੀਖਿਆ ਮੀਟਿੰਗ, ਮੰਤਰੀ ਕੁਲਦੀਪ ਧਾਲੀਵਾਲ ਨੇ ਪ੍ਰਬੰਧਾਂ ਨੂੰ ਦੱਸਿਆ ਮੁਕੰਮਲ
- Inspect Flood Area: ਫਤਹਿਗੜ੍ਹ ਸਾਹਿਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਹਰਜੋਤ ਬੈਂਸ, ਕਿਹਾ- ਜਲਦ ਹੀ ਆਮ ਵਰਗੇ ਹੋਣਗੇ ਸੂਬੇ ਦੇ ਹਾਲਾਤ
- ਲੰਗਰ ਵਰਤਾ ਰਹੇ ਸੇਵਾਦਾਰ ਹੋਏ ਭਾਵੁਕ, ਕਿਹਾ-ਜਦੋਂ ਬਾਕੀ ਥਾਂ ਬਿਪਤਾ ਆਉਂਦੀ ਪੰਜਾਬੀ ਖੜ੍ਹਦੇ, ਅੱਜ ਪੰਜਾਬ 'ਤੇ ਬਿਪਤਾ ਆਈ ਤਾਂ ਕੋਈ ਨਹੀਂ ਖੜ੍ਹਿਆ