ਬਰਨਾਲਾ :ਬਰਨਾਲਾ ਦੀ ਆਸਥਾ ਕਲੋਨੀ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਪਰਿਵਾਰ ਦਾ ਝਗੜਾ ਹੋਇਆ ਗਿਆ। ਇਹੀ ਨਹੀਂ, ਦੋਵੇਂ ਪਰਿਵਾਰ ਆਪਸ ਵਿੱਚ ਗੁੱਥਮਗੁੱਥੀ ਵੀ ਹੋ ਗਏ। ਲੜਕੇ ਪਰਿਵਾਰ ਉਪਰ ਲੜਕੀ ਵਾਲਿਆਂ ਨੇ ਵਿਆਹ ਤੋਂ ਮੁੱਕਰਨ ਦੇ ਇਲਜ਼ਾਮ ਲਗਾਏ ਹਨ। ਇਸੇ ਦੇ ਰੋਸ ਵਿੱਚ ਬਠਿੰਡਾ ਨਿਵਾਸੀ ਲੜਕੀ ਦਾ ਪਰਿਵਾਰ ਆਪਣੇ ਰਿਸਤੇਦਾਰਾਂ ਸਮੇਤ ਲੜਕੇ ਪਰਿਵਾਰ ਦੇ ਘਰ ਅੱਗੇ ਰੋਸ ਧਰਨਾ ਦੇਣ ਪਹੁੰਚ ਗਿਆ।ਇਸ ਦਰਮਿਆਨ ਲੜਕੇ ਅਤੇ ਲੜਕੀ ਪਰਿਵਾਰ ਦੀ ਆਪਸ ਵਿੱਚ ਲੜਾਈ ਹੋ ਗਈ।
ਕੀ ਲਗਾਏ ਲੜਕੀ ਵਾਲਿਆਂ ਨੇ ਇਲਜ਼ਾਮ :ਲੜਕੀ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ 26 ਸਤੰਬਰ ਨੂੰ ਲੜਕੇ ਤੇ ਲੜਕੀ ਦੀ ਮੰਗਣੀ ਹੋਈ ਸੀ। 10 ਨਵੰਬਰ ਨੂੰ ਵਿਆਹ ਰੱਖਿਆ ਹੋਇਆ ਹੈ, ਇਸ ਸਬੰਧੀ ਉਹਨਾਂ ਨੇ ਪੈਲੇਸ ਬੁੱਕ, ਸੋਨਾ ਖਰੀਦ ਲਿਆ, ਕਾਰਡ ਵਗੈਰਾ ਵੀ ਵੰਡ ਦਿੱਤੇ ਹਨ। ਉਹਨਾਂ ਦਾ 35 ਲੱਖ ਰੁਪਏ ਖ਼ਰਚ ਹੋ ਚੁੱਕਿਆ ਹੈ ਪਰ ਲੜਕੇ ਵਾਲੇ ਵਿਆਹ ਤੋਂ ਮੁੱਕਰ ਰਹੇ ਹਨ। ਇਸ ਕਰਕੇ ਉਹ ਰੋਸ ਜ਼ਾਹਿਰ ਕਰਨ ਪਹੁੰਚੇ ਸਨ। ਜਿੱਥੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ। ਉੱਥੇ ਲੜਕੇ ਦੇ ਪਿਤਾ ਨੇ ਕਿਹਾ ਕਿ ਲੜਕੀ ਨਾਲ ਰਿਸ਼ਤਾ ਤੈਅ ਹੋਣ ਤੋਂ ਬਾਅਦ ਉਹਨਾਂ ਦੇ ਮੁੰਡੇ ਨੂੰ ਫ਼ੋਨ ਉਪਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਵਿਖੇ ਉਸਦੇ ਮੁੰਡੇ ਉਪਰ ਹਮਲਾ ਵੀ ਹੋ ਚੁੱਕਿਆ ਹੈ, ਜਿਸ ਕਰਕੇ ਉਹ ਅਜਿਹੇ ਲੋਕਾਂ ਨਾਲ ਰਿਸ਼ਤਾ ਨਹੀਂ ਕਰਨਾ ਚਾਹੁੰਦੇ। ਘਟਨਾ ਸਥਾਨ ਉਪਰ ਪਹੁੰਚੀ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਹੈ। ਰੋਸ ਪ੍ਰਦਰਸ਼ਨ ਕਰਨ ਪਹੁੰਚੇ ਬਲਵਿੰਦਰ ਕੁਮਾਰ ਨੇ ਲੜਕਾ ਪਰਿਵਾਰ ਉਪਰ ਦਾਜ਼ ਮੰਗਣ ਦੇ ਵੀ ਦੋਸ਼ ਲਗਾਏ ਹਨ।