ਬਰਨਾਲਾ: ਜ਼ਿਲ੍ਹੇ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿੰਡ ਵਿੱਚ ਪੁਰਾਣੇ ਸਟਾਫ ਨੂੰ ਆਮ ਆਦਮੀ ਕਲੀਨਿਕ ਤੋਂ ਹਟਾਏ ਜਾਣ ਦੇ ਰੋਸ ਵਜੋਂ ਅੱਜ ਪਿੰਡ ਦੇ ਲੋਕਾਂ ਨੇ ਇਕਜੁੱਟ ਹੋ ਕੇ ਪਿੰਡ ਦੇ ਆਮ ਆਦਮੀ ਕਲੀਨਿਕ ਨੂੰ ਜਿੰਦਾ ਲਗਾ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਸਿਹਤ ਸਹੂਲਤਾਂ ਦਾ ਮਾੜਾ ਹਾਲ:ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਣਾ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਹ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿੰਡ ਦੇ ਆਮ ਆਦਮੀ ਕਲੀਨਿਕ ਅੱਗੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ ਸਰਕਾਰ ਦੇ ਵਿਧਾਇਕ ਦੇ ਆਪਣੇ ਪਿੰਡ ਵਿੱਚ ਸਿਹਤ ਸਹੂਲਤਾਂ ਦਾ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਸਿਹਤ ਨੀਤੀ ਦਾ ਜਲੂਸ 'ਆਪ' ਵਿਧਾਇਕ ਦੇ ਪਿੰਡ ਹੀ ਨਿਕਲ ਗਿਆ ਹੈ। ਵਿਧਾਇਕ ਦੇ ਪਿੰਡ ਵਿੱਚ ਸਾਰੀਆਂ ਸਹੂਲਤਾਂ ਠੱਪ ਹੋ ਚੁੱਕੀਆਂ ਹਨ।
ਪਿੰਡ ਵਾਸੀਆਂ ਦਾ ਦਿਖਿਆ ਰੋਹ:ਉੱਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਧਾਇਕ ਲਾਭ ਸਿੰਘ ਉਗੋਕੇ ਦਾ ਪਿੰਡ ਨੂੰ ਕੋਈ ਫ਼ਾਇਦਾ ਨਹੀਂ ਹੈ। ਪਿੰਡ ਦੇ ਕਿਸੇ ਵਿਅਕਤੀ ਦਾ ਵਿਧਾਇਕ ਵੱਲੋਂ ਕੋਈ ਫ਼ੋਨ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਦੱਸਿਆ ਕਿ ਪਿੰਡ ਦੇ ਆਮ ਆਦਮੀ ਕਲੀਨਿਕ ਤੋਂ ਪੁਰਾਣੇ ਸਟਾਫ਼ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ, ਜੋ ਬਹੁਤ ਗਲਤ ਹੋਇਆ ਹੈ। ਜਿਸ ਕਰਕੇ ਪਿੰਡ ਦੇ ਸਾਰੇ ਲੋਕ ਨੌਕਰੀ ਤੋਂ ਫ਼ਾਰਗ ਕੀਤੇ ਸਟਾਫ਼ ਨੂੰ ਮੁੜ ਨੌਕਰੀ ਉੱਤੇ ਬਹਾਲ ਕਰਨ ਲਈ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਨੇ ਮੁਲਾਜ਼ਮਾਂ ਦੀ ਜੋ ਜਾਂਚ ਕੀਤੀ ਹੈ, ਉਹ ਗਲਤ ਹੋਈ ਹੈ। ਪਿੰਡ ਵਾਸੀਆਂ ਨੂੰ ਸਿਹਤ ਵਿਭਾਗ ਦੀ ਜਾਂਚ ਦੀ ਕੋਈ ਤਸੱਲੀ ਨਹੀਂ ਹੋਈ ਹੈ। ਜਿਸ ਕਰਕੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫ਼ਾਰਗ ਕੀਤੇ ਜਾਣ ਦੇ ਰੋਸ ਵਿੱਚ ਆਮ ਆਦਮੀ ਕਲੀਨਿਕ ਨੂੰ ਜਿੰਦਾ ਲਗਾ ਦਿੱਤਾ ਗਿਆ ਹੈ। ਪਿੰਡ ਵਾਸੀਂ ਨੇ ਕਿਹਾ ਕਿ ਜਿੰਨਾਂ ਸਮਾਂ ਪੁਰਾਣਾ ਸਟਾਫ਼ ਨੌਕਰੀ ਉੱਤੇ ਬਹਾਲ ਨਹੀਂ ਹੁੰਦਾ ਉਹ ਕਲੀਨਿਕ ਨੂੰ ਖੁੱਲ੍ਹਣ ਨਹੀਂ ਦੇਣਗੇ।
'ਆਪ' ਵਿਧਾਇਕ ਦੇ ਪਿੰਡ 'ਚ ਲੋਕਾਂ ਨੇ ਆਮ ਆਦਮੀ ਕਲੀਨਿਕ ਨੂੰ ਮਾਰਿਆ ਜਿੰਦਰਾ, ਜਾਣੋ ਮਾਮਲਾ - ਪਿੰਡ ਵਾਸੀਆਂ ਦਾ ਦਿਖਿਆ ਰੋਹ
ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦਾ ਪ੍ਰਚਾਰ ਭਾਵੇਂ ਵੱਡੇ ਪੱਧਰ ਉੱਤੇ ਕੀਤਾ ਹੋਵੇ ਪਰ ਅੱਜ ਆਪ ਵਿਧਾਇਕ ਲਾਭ ਸਿੰਘ ਉਗੋਕੇ ਦੇ ਜੱਦੀ ਪਿੰਡ ਵਿੱਚ ਲੋਕਾਂ ਨੇ ਮੁਹੱਲਾ ਕਲੀਨਿਕ ਨੂੰ ਜਿੰਦਰਾ ਮਾਰ ਦਿੱਤਾ ਹੈ। ਪਿੰਡ ਵਾਸੀਆਂ ਨੇ ਵਿਧਾਇਕ ਉਗੋਕੇ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
'ਆਪ' ਵਿਧਾਇਕ ਦੇ ਪਿੰਡ 'ਚ ਲੋਕਾਂ ਨੇ ਆਮ ਆਦਮੀ ਕਲੀਨਿਕ ਨੂੰ ਮਾਰਿਆ ਜਿੰਦਰਾ, ਜਾਣੋ ਮਾਮਲਾ
ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪਿੰਡ ਉਗੋਕੇ ਦੇ ਆਮ ਆਦਮੀ ਕਲੀਨਿਕ ਦੇ ਸਟਾਫ਼ ਨੂੰ ਜਾਅਲੀ ਓਪੀਡੀ ਦਿਖਾਏ ਜਾਣ ਦੇ ਇਲਾਜ਼ਾਮਾਂ ਤਹਿਤ ਸਿਹਤ ਵਿਭਾਗ ਵੱਲੋਂ ਨੌਕਰੀ ਤੋਂ ਫਾ਼ਰਗ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀ ਲਗਾਤਾਰ ਇਸ ਦਾ ਵਿਰੋਧ ਕਰਦੇ ਆ ਰਹੇ ਹਨ। ਪਿੰਡ ਵਾਸੀਆਂ ਦੇ ਵਿਰੋਧ ਤੋਂ ਬਾਅਦ ਸਿਹਤ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਵੀ ਕੀਤੀ, ਪਰ ਕਲੀਨਿਕ ਦੇ ਸਟਾਫ਼ ਨੂੰ ਬਹਾਲ ਨਹੀਂ ਕੀਤਾ ਗਿਆ। ਜਿਸ ਦੇ ਰੋਸ ਵਜੋਂ ਅੱਜ ਪਿੰਡ ਦੇ ਲੋਕਾਂ ਨੇ ਕਲੀਨਿਕ ਨੂੰ ਪੱਕੇ ਤੌਰ ਉੱਤੇ ਜਿੰਦਾ ਲਗਾ ਦਿੱਤਾ ਹੈ।