ਬਰਨਾਲਾ: ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਆਵਾਰਾ ਪਸ਼ੂ ਛੱਡੇ ਗਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿੱਚ ਕਿਸਾਨ ਪੰਜਾਹ ਦੇ ਕਰੀਬ ਪਿੰਡਾਂ ਵਿੱਚੋਂ ਪਸ਼ੂ ਟਰਾਲੀਆਂ ਭਰ ਕੇ ਲਿਆਏ। ਇਸ ਤੋਂ ਮਗਰੋਂ ਕਿਸਾਨਾਂ ਨੇ ਬਰਨਾਲਾ ਦੀ ਦਾਣਾ ਮੰਡੀ ਵਿੱਚੋਂ ਇੱਕ ਰੋਸ ਮਾਰਚ ਕੱਢਿਆ ਅਤੇ ਆਵਾਰਾ ਪਸ਼ੂ ਡੀਸੀ ਦਫ਼ਤਰ ਬਰਨਾਲਾ ਲਿਆ ਕੇ ਛੱਡੇ ਗਏ। ਇਸ ਤੋਂ ਬਾਅਦ ਪਸ਼ੂਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
ਗਊ ਸੈੱਸ:ਉਹਨਾਂ ਕਿਹਾ ਕਿ ਗਊ ਸੈੱਸ ਦੇ ਨਾਮ 'ਤੇ ਸਰਕਾਰ ਟੈਕਸ ਤਾਂ ਇਕੱਠਾ ਕਰ ਰਹੀ ਹੈ, ਪਰ ਖਰਚ ਕਿਸੇ ਹੋਰ ਪਾਸੇ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਅਮਰੀਕੀ ਕਿਸਮ ਦੇ ਪਸ਼ੂ ਗਾਵਾਂ ਦੀ ਨਸਲ ਵਿੱਚ ਨਹੀਂ ਆਉਂਦੇ। ਜਿਸ ਕਰਕੇ ਇਹਨਾਂ ਪਸ਼ੂਆਂ ਲਈ ਸਲਾਟਰ ਹਾਊਸ ਘੱਲੇ ਜਾਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਪਸ਼ੂਆਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਹ ਪਸ਼ੂ ਚੰਡੀਗੜ੍ਹ ਲਿਜਾ ਕੇ ਛੱਡਣਗੇ।
ਜੀਵਨ ਲਈ ਖਰਤਨਾਕ: ਕਿਸਾਨਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਸੜਕਾਂ ਉੱਤੇ ਲਗਾਤਾਰ ਭਿਆਨਕ ਹਾਦਸਿਆਂ ਦਾ ਕਾਰਣ ਬਣ ਰਹੇ ਹਨ। ਉਨ੍ਹਾਂ ਕਿਹਾ ਅਵਾਰੀ ਪਸ਼ੂਆਂ ਦੀ ਵਜ੍ਹਾ ਕਰਕੇ ਹੋ ਰਹੇ ਹਾਦਸਿਆਂ ਵਿੱਚ ਆਏ ਦਿਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਅਤੇ ਸਰਕਾਰਾਂ ਹੱਲ ਕਰਨ ਦੀ ਬਜਾਏ ਪਸ਼ੂਆਂ ਦਾ ਸਿਆਸੀ ਕਰਨ ਕਰ ਰਹੀ ਹੈ।