ਬਰਨਾਲਾ:ਸੂਬੇ ਵਿੱਚ ਸੱਤਾ ਬਦਲਣ ਦੇ ਬਾਵਜੂਦ ਸਰਕਾਰੀ ਕੰਮਾਂ ਵਿੱਚ ਹੁੰਦੀ ਢਿੱਲ ਅਜੇ ਤੱਕ ਨਹੀਂ ਰੁਕੀ। ਜਿਸ ਦੀ ਤਾਜ਼ਾ ਮਿਸ਼ਾਲ ਬਰਨਾਲਾ ਜਿਲ੍ਹੇ ਦੇ ਪਿੰਡ ਚੀਮਾ ਵਿਖੇ ਸੜਕੀ ਮਹਿਕਮੇ ਦੀ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ ਹੈ। ਨਵੀਂ ਬਣਾਈ ਸੜਕ ਦਾ ਲੈਵਲ ਸਹੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ੍ਹਨ ਲੱਗਿਆ ਹੈ। ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਵਿਭਾਗ ਪ੍ਰਤੀ ਰੋਸ ਹੈ।
ਬਿਨ੍ਹਾਂ ਕਿਸੇ ਲੈਵਲ ਦੇ ਸੜਕ ਬਣਾ ਦਿੱਤੀ: ਇਸ ਸਬੰਧੀ ਆਜ਼ਾਦ ਕਲੱਬ ਚੀਮਾ ਦੇ ਖਜ਼ਾਨਚੀ ਲਖਵਿੰਦਰ ਸਿੰਘ ਸੀਰਾ, ਕੁਲਦੀਪ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਜੋਧਪੁਰ ਤੋਂ ਲੈ ਕੇ ਰਾਏਸਰ ਤੱਕ ਪ੍ਰਧਾਨ ਮੰਤਰੀ ਸੜਕ ਗ੍ਰਾਮੀਣ ਯੋਜਨਾ ਤਹਿਤ 18 ਫ਼ੁੱਟ ਚੌੜੀ ਨਵੀਂ ਸੜਕ ਬਣਾਈ ਗਈ ਹੈ। ਜਿਸ ਤਹਿਤ ਸਾਰੇ ਪਿੰਡ ਚੀਮਾ ਦੀ ਫਿ਼ਰਨੀ ਵੀ ਨਵੀਂ ਬਣੀ ਹੈ, ਪਰ ਵਿਭਾਗ ਨੇ ਬਿਨ੍ਹਾਂ ਕਿਸੇ ਲੈਵਲ ਦੇ ਸੜਕ ਬਣਾ ਦਿੱਤੀ ਹੈ। ਜਦਕਿ ਗਲਤ ਲੈਵਲ ਨੂੰ ਲੈ ਕੇ ਉਹਨਾਂ ਨੇ ਲੁੱਕ ਪਾਉਣ ਤੋਂ ਪਹਿਲਾਂ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਸੀ, ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।