ਬਰਨਾਲਾ ਵਿੱਚ ਤਿੰਨ ਨੌਜਵਾਨਾਂ ਨੇ ਹੁੱਲੜਬਾਜ਼ੀ ਕਰਦਿਆਂ ਭੰਨੀਆਂ ਕਾਰਾਂ, ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
ਬਰਨਾਲਾ: ਸ਼ਹਿਰ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਤਿੰਨ ਨੌਜਵਾਨਾਂ ਵਲੋਂ ਕੱਚੇ ਕਾਲਜ ਰੋਡ ’ਤੇ ਹੁੱਲੜਬਾਜ਼ੀ ਸ਼ੁਰੂ ਕਰ ਦਿੱਤੀ ਗਈ। ਤਿੰਨੇ ਨੌਜਵਾਨ ਸਕੂਟਰੀ ’ਤੇ ਸਵਾਰ ਹੋ ਕੇ ਸ਼ਹਿਰ ਦੇ ਕੱਚਾ ਕਾਲਜ ਰੋਡ ’ਤੇ ਆਏ। ਜਿੱਥੇ ਉਹਨਾਂ ਨੇ ਹੱਥਾਂ ਵਿੱਚ ਫ਼ੜੇ ਬੇਸਬਾਲਾਂ ਨਾਲ ਗੱਡੀਆਂ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਗੱਡੀਆਂ ਦੀ ਭੰਨਤੋੜ ਕਰਕੇ ਤਿੰਨੇ ਹੁੱਲੜਬਾਜ਼ ਫ਼ਰਾਰ ਹੋ ਗਏ। ਜਿਸਤੋਂ ਬਾਅਦ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਕੁੱਝ ਸਮੇਂ ਬਾਅਦ ਹੀ ਹੁੱਲੜਬਾਜ਼ਾਂ ਨੂੰ ਪੁਲਿਸ ਵਲੋਂ ਤਾਰ ਕਰ ਲਿਆ ਗਿਆ। ਡੀਐਸਪੀ ਬਰਨਾਲਾ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਕੱਚਾ ਕਾਲਜ ਰੋਡ ’ਤੇ ਗੱਡੀਆਂ ਦੀ ਭੰਨਤੋੜ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹਨਾਂ ਵਿੱਚ ਦੋ ਨੌਜਵਾਨ ਬਰਨਾਲਾ ਦੇ ਰਹਿਣ ਵਾਲੇ ਹਨ, ਜਦੋਂਕਿ ਇੱਕ ਨੌਜਵਾਨ ਲੁਧਿਆਣਾ ਦਾ ਹੈ। ਮੁਲਜ਼ਮਾਂ ਖਿਲਾਫ਼ ਪਰਚਾ ਦਰਜ਼ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।