ਬਰਨਾਲਾ: ਰੰਗਾਂ ਦੇ ਤਿਉਹਾਰ ਹੋਲੀ ਉੱਤੇ ਇਸ ਵਾਰ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਜਿੱਥੇ ਬੱਚੇ ਰੰਗਾਂ ਤੋਂ ਦੂਰੀ ਬਣਾ ਰਹੇ ਹਨ, ਉੱਥੇ ਬੱਚਿਆਂ ਦੇ ਮਾਪੇ ਵੀ ਉਨ੍ਹਾਂ ਨੂੰ ਹੋਲੀ ਖੇਡਣ ਤੋਂ ਰੋਕ ਰਹੇ ਹਨ ਜਿਸ ਕਰਕੇ ਰੰਗਾਂ ਦੀਆਂ ਦੁਕਾਨਾਂ ਉੱਤੇ ਇਸਦਾ ਮਾੜਾ ਅਸਰ ਪੈ ਰਿਹਾ ਹੈ।
ਦੁਕਾਨਦਾਰ ਰੰਗ ਖਰੀਦਣ ਵਾਲੇ ਗਾਹਕਾਂ ਨੂੰ ਉਡੀਕ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਕਈ ਗੁਣਾ ਘੱਟ ਰੰਗ ਵਿਕ ਰਹੇ ਹਨ। ਇਸਦਾ ਕਾਰਨ ਕੋਰੋਨਾ ਵਾਇਰਸ ਹੀ ਹੈ।
ਹੋਲੀ 'ਤੇ ਪਿਆ ਕੋਰੋਨਾ ਵਾਇਰਸ ਦਾ ਅਸਰ ਇਸ ਸਬੰਧੀ ਰੰਗਾਂ ਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਬਹੁਤ ਹੀ ਰੰਗਾਂ ਅਤੇ ਪਿਚਕਾਰੀਆਂ ਦੀ ਖ਼ਰੀਦਦਾਰੀ ਕਰ ਰਹੇ ਹਨ। ਬੱਚੇ ਅਤੇ ਮਾਪੇ ਕੋਰੋਨਾ ਵਾਇਰਸ ਕਾਰਨ ਹੋਲੀ ਖੇਡਣ ਤੋਂ ਕਿਨਾਰਾ ਕਰ ਰਹੇ ਹਨ। ਬੱਚੇ ਰੰਗ ਅਤੇ ਪਿਚਕਾਰੀਆਂ ਲੈਣ ਹੀ ਨਹੀਂ ਆ ਰਹੇ।
ਬੱਚਿਆਂ ਦੇ ਮਾਪੇ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੂੰ ਰੰਗ ਖ਼ਰੀਦਣ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਉਮੀਦ ਸੀ ਉਸ ਅਨੁਸਾਰ ਰੰਗ ਨਹੀਂ ਵਿਕ ਰਹੇ। ਪਿਛਲੇ ਸਾਲ ਤਾਂ ਦੁਕਾਨਾਂ ਉੱਤੇ ਹੋਲੀ ਮੌਕੇ ਪੂਰੀ ਰੌਣਕ ਸੀ, ਪਰ ਇਸ ਵਾਰ ਕੋਈ ਵੀ ਰੰਗ ਖ਼ਰੀਦਣ ਨਹੀਂ ਆ ਰਿਹਾ ਜਿਸ ਕਰਕੇ ਹੋਲੀ ਇਸ ਵਾਰ ਪੂਰੀ ਮੰਦੀ ਰਹੇਗੀ।