ਬਰਨਾਲਾ:ਪੰਜਾਬ ਸਮੇਤ ਦੇਸ਼ ਭਰ ਵਿੱਚ ਘਰੇਲੂ ਵਰਤੋਂ ਦੀ ਗੈਸ ਸੰਬੰਧੀ ਗੈਸ ਪਾਈਪ ਲਾਈਨ (Gas Pipeline) ਸ਼ੁਰੂ ਹੋ ਚੁੱਕੀ ਹੈ। ਜੋ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਪਾਈ ਜਾ ਰਹੀ ਹੈ ਪਰੰਤੂ ਇਸ ਗੈਸ ਪਾਈਪ ਲਾਈਨ ਦਾ ਹੁਣ ਗੈਸ ਏਜੰਸੀ ਹੋਲਡਰਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਬਰਨਾਲਾ ਵਿੱਚ ਇਕੱਠੇ ਹੋਏ ਗੈਸ ਏਜੰਸੀ (Gas Agency) ਹੋਲਡਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਗੈਸ ਪਾਈਪ ਲਾਈਨ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ।
ਗੈਸ ਪਾਈਪ ਲਾਈਨ ਦੇ ਵਿਰੋਧ 'ਚ ਗੈਸ ਏਜੰਸੀਆਂ ਦੇ ਹੋਲਡਰਾਂ ਨੇ ਕੀਤਾ ਰੋਸ ਪ੍ਰਦਰਸ਼ਨ - ਗੈਸ
ਬਰਨਾਲਾ ਸ਼ਹਿਰ ਵਿਚ ਗੈਸ ਪਾਈਪ ਲਾਈਨ (Gas Pipeline) ਪੈ ਰਹੀ ਹੈ ਜਿਸ ਦਾ ਗੈਸ ਏਜੰਸੀ (Gas Agency)ਹੋਲਡਰਾਂ ਨੇ ਡੱਟ ਕੇ ਵਿਰੋਧ ਕੀਤਾ ਹੈ।ਇਸ ਮੌਕੇ ਗੈਸ ਏਜੰਸੀ ਹੋਲਡਰਾਂ ਨੇ ਇਹ ਕੰਮ ਰੋਕਣ ਲਈ ਸ਼ਹਿਰ ਦੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਹੈ।
ਗੈਸ ਪਾਈਪ ਲਾਈਨ ਦੇ ਵਿਰੋਧ 'ਚ ਗੈਸ ਏਜੰਸੀਆਂ ਦੇ ਹੋਲਡਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਇਸ ਬਾਰੇ ਗੁਰਪਾਲ ਸਿੰਘ ਮਾਨ ਦਾ ਕਹਿਣਾ ਹੈ ਕਿ ਗੈਸ ਪਾਈਪ ਲਾਈਨ ਪੈਣ ਨਾਲ ਲੋਕਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ।ਗੈਸ ਪਾਈਪ ਲਾਈਨ ਪੈਣ ਨਾਲ ਇਹ ਕੰਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲੀ ਜਾਵੇਗੀ ਅਤੇ ਛੋਟਾ ਵਪਾਰੀ ਖਤਮ ਹੋ ਜਾਵੇਗਾ।