ਬਰਨਾਲਾ:ਸ਼ਹਿਰ ਵਿੱਚ ਇੱਕ ਬੇਸਹਾਰਾ ਗੰਭੀਰ ਹਾਲਤ ਵਿੱਚ ਪਏ ਵਿਅਕਤੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਰੀਰਕ ਤੌਰ ’ਤੇ ਇੱਕ ਲੱਤ ਤੋਂ ਅਪਾਹਜ ਗੁਰਬਾਜ਼ ਸਿੰਘ ਵੱਲੋਂ ਇਸ ਬੇਸਹਾਰਾ ਵਿਅਕਤੀ ਨੂੰ ਮਾੜੀ ਹਾਲਤ ਵਿੱਚ ਦੇਖਿਆ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਨੂੰ ਬੁਲਾ ਕੇ ਉਸਦੀ ਸੰਭਾਲ ਕਰਕੇ ਇਨਸਾਨੀਅਤ ਦੀ ਮਿਸ਼ਾਲ ਪੇਸ਼ ਕੀਤੀ। ਸਮਾਜਸੇਵੀ ਨੇ ਬੇਸਹਾਰਾ ਵਿਅਕਤੀ ਨੂੰ ਨੁਆਹ ਕੇ ਉਸਦੇ ਨਵੇਂ ਕੱਪੜੇ ਪੁਆਏ ਅਤੇ ਇਲਾਜ ਸ਼ੁਰੂ ਕਰਵਾਇਆ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਵੀ ਗੁੁਰਬਾਜ਼ ਸਿੰਘ ਦੀ ਇਸ ਕਾਰਜ਼ ਲਈ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।
Help: ਸਮਾਜਸੇਵੀ ਨੇ ਬੇਸਹਾਰਾ ਵਿਅਕਤੀ ਦੀ ਫੜੀ ਬਾਂਹ - social worker
ਬਰਨਾਲਾ ’ਚ ਇਨਸਾਨੀਅਤ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਜਿਥੇ ਇੱਕ ਲੱਤ ਤੋਂ ਅਪਾਹਜ਼ ਗੁਰਬਾਜ਼ ਸਿੰਘ ਵੱਲੋਂ ਇਸ ਬੇਸਹਾਰਾ ਵਿਅਕਤੀ ਨੂੰ ਮਾੜੀ ਹਾਲਤ ’ਚ ਦੇਖਦਿਆਂ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਹੈ ਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ ਹੈ।
ਇਹ ਵੀ ਪੜੋ: Online Game ਦੀ ਲਤ ਨੇ ਬੱਚੇ ਨੂੰ ਬਣਾਇਆ ਚੋਰ
ਗੁਰਬਾਜ ਸਿੰਘ ਨੇ ਕਿਹਾ ਕਿ ਉਸਨੂੰ ਇਹ ਬੇਸਹਾਰਾ ਵਿਅਕਤੀ ਦਿਖਾਈ ਦਿੱਤਾ। ਜਦੋਂ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ 2 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਇਸ ਵਿਅਕਤੀ ਦੀ ਹਾਲਤ ਇੰਨੀ ਗੰਭੀਰ ਸੀ ਕਿ ਇਸਦਾ ਪੇਸ਼ਾਬ ਵਗੈਰਾ ਵੀ ਵਿੱਚ ਹੀ ਨਿਕਲ ਚੁੱਕਿਆ ਸੀ। ਜਿਸਤੋਂ ਬਾਅਦ ਡਾਕਟਰਾਂ ਨਾਲ ਗੱਲ ਕਰਕੇ ਇਸ ਵਿਅਕਤੀ ਦੀ ਸੰਭਾਲ ਕੀਤੀ ਗਈ।
ਉਥੇ ਸਰਕਾਰੀ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ ਅਣਪਛਾਤੇ ਵਿਅਕਤੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿਸਦੀ ਹਾਲਤ ਬਹੁਤ ਗੰਭੀਰ ਸੀ। ਜਿਸਤੋਂ ਬਾਅਦ ਗੁਰਬਾਜ਼ ਸਿੰਘ ਤੇ ਇਹਨਾਂ ਦੀ ਸੰਸਥਾ ਵਲੋਂ ਇਸ ਵਿਅਕਤੀ ਦੀ ਮਦਦ ਦਾ ਹੱਥ ਵਧਾਇਆ ਗਿਆ ਹੈ। ਜਿਸਤੋਂ ਬਾਅਦ ਇਸ ਬੇਸਹਾਰਾ ਵਿਅਕਤੀ ਦਾ ਸਹੀ ਤਰੀਕੇ ਇਲਾਜ਼ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜੋ: ਪੰਜਾਬੀ ਨੌਜਵਾਨ ਦੀ ਪੁਰਤਗਾਲ ਵਿੱਚ ਮੌਤ