ਬਰਨਾਲਾ: ਮੰਗਲਵਾਰ ਰਾਤ ਸਮੇਂ ਸ਼ੁਰੂ ਹੋਈ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਸੋਮਵਾਰ ਨੂੰ ਮੌਸਮ ਪੂਰੀ ਤਰ੍ਹਾਂ ਬੱਦਲਵਾਈ ਵਾਲਾ ਬਣਿਆ ਹੋਇਆ ਸੀ ਅਤੇ ਮੰਗਲਵਾਰ ਸ਼ਾਮ ਤੱਕ ਮੌਸਮ ਠੰਢਾ ਰਿਹਾ ਪਰੰਤੂ ਇਸ ਪਿੱਛੋਂ ਕਰੀਬ ਸਾਢੇ ਸੱਤ ਵਜੇ ਤੇਜ਼ ਗਰਜ਼ ਨਾਲ ਮੌਸਮ ਨੇ ਭਿਆਨਕ ਰੂਪ ਲੈ ਲਿਆ ਹੈ।
ਅਚਾਨਕ ਮੀਂਹ ਅਤੇ ਤੇਜ਼ ਹਨੇਰੀ ਚੱਲ ਪਈ, ਜਿਸ ਨਾਲ ਜਿੱਥੇ ਦਰੱਖ਼ਤਾਂ ਦੇ ਟਾਹਣੇ ਟੁੱਟ ਕੇ ਸੜਕਾਂ 'ਤੇ ਡਿੱਗ ਪਏ, ਉਥੇ ਇਸ ਮੀਂਹ ਹਨੇਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਉਂਕਿ ਕਣਕ ਦੀ ਫ਼ਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਇਸ ਕੁਦਰਤ ਦੀ ਕਰੋਪੀ ਦਾ ਬਹੁਤ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ।