ਪੰਜਾਬ

punjab

ETV Bharat / state

ਬੇਮੌਸਮਾ ਮੀਂਹ : ਅੰਨ ਦਾਤੇ 'ਤੇ ਕੁਦਰਤ ਦਾ ਕਹਿਰ

ਪੰਜਾਬ ਭਰ ਵਿੱਚ ਪੈ ਰਹੇ ਬੇਮੌਸਮੇ ਮੀਂਹ ਅਤੇ ਤੇਜ ਹਵਾਵਾਂ ਦੇ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਬਰਨਾਲਾ ਵਿੱਚ ਵੀ ਕਣਕ ਸਮੇਤ ਬਾਕੀ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੇ ਨੁਕਸਾਨ ਦੇ ਮੁਆਵਜੇ ਦੀ ਮੰਗ ਕੀਤੀ ਹੈ।

ਬੇਮੌਸਮਾ ਮੀਂਹ  : ਅੰਨ ਦਾਤੇ 'ਤੇ ਕੁਦਰਤ ਦਾ ਕਹਿਰ
ਬੇਮੌਸਮਾ ਮੀਂਹ : ਅੰਨ ਦਾਤੇ 'ਤੇ ਕੁਦਰਤ ਦਾ ਕਹਿਰ

By

Published : Mar 7, 2020, 10:44 PM IST

ਬਰਨਾਲਾ : ਸੂਬੇ ਭਰ ਵਿੱਚ ਪੈ ਰਹੇ ਬੇਮੌਸਮੇ ਮੀਂਹ ਅਤੇ ਤੇਜ ਹਵਾਵਾਂ ਨੇ ਹਾੜੀ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ । ਬਰਨਾਲਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵੀ ਮੀਂਹ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਣਕ ਦੀ ਫਸਲ ਧਰਤੀ 'ਤੇ ਵਿਛੀ ਹੋਈ ਵਿਖਾਈ ਦੇ ਰਹੀ ਹੈ ।

ਸੂਬੇ ਵਿੱਚ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੁਖਾ ਦਿੱਤੇ ਹਨ। ਬੇਮੌਸਮੇ ਮੀਂਹ ਦੇ ਕਾਰਨ ਕਣਕ , ਸਰੋਂ, ਆਲੂ ਅਤੇ ਹੋਰ ਸਬਜ਼ੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਕਣਕ ਦੀ ਫਸਲ ਜੋ ਕਿ ਅਗਲੇ ਮਹੀਨੇ ਤੱਕ ਪੱਕ ਕਿ ਤਿਆਰ ਹੋ ਜਾਣੀ ਸੀ ਉਸ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

ਇਸ ਨੁਕਸਾਨ ਬਾਰੇ ਕਿਸਾਨਾਂ ਨੇ ਕਿਹਾ ਕਿ ਮੀਂਹ ਨੇ ਕਣਕ ਦੀ ਫਸਲ ਵਿੱਚ ਜੋ ਦਾਣਾ ਬਨਣ ਰਿਹਾ ਸੀ ਉਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜਿਸ ਨਾਲ ਹੁਣ ਕਣਕ ਦੀ ਇਹ ਬਿਲਕੁਲ ਬਰਮਾਦ ਹੋ ਚੁੱਕੀ ਹੈ।

ਬੇਮੌਸਮਾ ਮੀਂਹ : ਅੰਨ ਦਾਤੇ 'ਤੇ ਕੁਦਰਤ ਦਾ ਕਹਿਰ

ਇਹ ਵੀ ਪੜ੍ਹੋ: ਹਾਏ ਰੱਬਾ ! ਕਿਉਂ ਕਿਸਾਨਾਂ ਦਾ ਵੈਰੀ ਬਣ ਗਿਆ

ਕਿਸਾਨਾਂ ਕਿਸਾਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਸਰੋਂ , ਆਲੂ ਅਤੇ ਅਗੇਤੀਆਂ ਸਬਜ਼ੀਆਂ ਨੂੰ ਇਸ ਮੀਂਹ ਨੇ ਪੂਰੀ ਤਰ੍ਹਾਂ ਬਰਮਾਦ ਕਰ ਕੇ ਰੱਖ ਦਿੱਤਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਠੇਕੇ 'ਤੇ ਲੈ ਕੇ ਇਹ ਫਸਲ ਬੀਜੀ ਸੀ , ਪਰ ਇਸ ਦੇ ਖਰਾਬ ਹੋਣ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਬਰਮਾਦ ਹੋਈ ਫਸਲ ਦਾ ਮੁਆਵਜਾ ਦੇਣ ਦੀ ਮੰਗ ਕੀਤੀ।

ABOUT THE AUTHOR

...view details