ਬਰਨਾਲਾ:ਸਿਹਤ ਵਿਭਾਗ ਵੱਲੋਂ ਸਿਵਲ ਸਰਜਨ (Civil Surgeon) ਬਰਨਾਲਾ (Barnala) ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਧੀਨ ਤਿਉਹਾਰਾਂ (Festivals) ਦੇ ਮੱਦੇਨਜ਼ਰ ਮਿਆਰੀ ਖਾਧ ਪਦਾਰਥ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ (Department of Health) ਦੀ ਟੀਮ ਵੱਲੋਂ ਜ਼ਿਲ੍ਹਾ ਸਿਹਤ ਅਫਸਰ ਡਾ. ਜਸਪ੍ਰੀਤ ਸਿੰਘ ਗਿੱਲ (District Health Officer Dr. Jaspreet Singh Gill) ਦੀ ਅਗਵਾਈ ਵਿੱਚ ਭਦੌੜ ਸ਼ਹਿਰ ਵਿਖੇ ਸੈਂਪਲਿੰਗ (Sampling) ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਜਸਪ੍ਰੀਤ ਸਿੰਘ ਗਿੱਲ (District Health Officer Dr. Jaspreet Singh Gill) ਨੇ ਦੱਸਿਆ ਕਿ ਉਨਾਂ ਵੱਲੋਂ ਭਦੌੜ ਵਿਖੇ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ਤੋਂ 7 ਤਰ੍ਹਾਂ ਦੇ ਸੈਂਪਲ (Sampl) ਲਏ ਗਏ ਹਨ ਅਤੇ ਇਨਾਂ ਸੈਂਪਲਾ (Sampls) ਦੀ ਗੁਣਵੱਤਾ ਜਾਂਚਣ ਲਈ ਅਗਲੇਰੀ ਜਾਂਚ ਲਈ ਰਾਜ ਪੱਧਰੀ ਲੈਬ ਵਿਖੇ ਭੇਜੇ ਜਾ ਰਹੇ ਹਨ।
ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੋਇਆ ਸਰਗਰਮ, ਮਿਠਾਈਆਂ ਦੇ ਸੈਂਪਲ ਭਰੇ ਉਨਾਂ ਦੱਸਿਆ ਕਿ ਮਿਠਾਈ ਦੀ ਮਿਆਦ ਲਿਖਣਾ ਲਾਜ਼ਮੀ ਹੈ। ਖਾਧ ਸੁਰੱਖਿਆ ਅਫ਼ਸਰ ਜਸਵਿੰਦਰ ਸਿੰਘ (Food Safety Officer Jaswinder Singh) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਦੌੜ ਵਿਖੇ ਕਈ ਮਿਠਾਈਆਂ ਨੂੰ ਨਸ਼ਟ ਕਰਵਾਇਆਂ ਗਿਆ ਤਾਂ ਜੋ ਆਮ ਲੋਕਾਂ ਨੂੰ ਗੁਣਵੱਤਾ ਭਰਪੂਰ ਮਿਠਾਈਆਂ ਮਿਲ ਸਕਣ।
ਉਨਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਿਠਾਈ ਦੀ ਮਿਆਦ ਲਿਖਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਕਸਰ ਹੀ ਤਿਉਹਾਰਾਂ (Festivals) ਦੇ ਦਿਨਾਂ ਵਿੱਚ ਮਿਠਾਈ ਦੀਆਂ ਦੁਕਾਨਾਂ ‘ਤੇ ਨਕਲੀ ਮਿਠਾਈਆ ਪਾਈਆਂ ਜਾਂਦੀਆਂ ਹਨ। ਜਿਸ ਨੂੰ ਲੈਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਹਤ ਵਿਭਾਗ (Department of Health) ਚੁਸਤ ਨਜ਼ਰ ਆ ਰਿਹਾ ਹੈ।