ਪੰਜਾਬ

punjab

ETV Bharat / state

ਬਰਨਾਲਾ ਦੇ ਇੱਕ ਮੁੱਖ ਅਧਿਆਪਕ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ

ਬਰਨਾਲਾ ਦੇ ਪਿੰਡ ਬੀਹਲਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾ ਰਹੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਦੀ ਚੋਣ ਰਾਸ਼ਟਰਪਤੀ ਐਵਾਰਡ ਲਈ ਹੋਈ ਹੈ।

ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ

By

Published : Sep 3, 2022, 3:38 PM IST

Updated : Sep 3, 2022, 6:39 PM IST

ਬਰਨਾਲਾ:ਸਿੱਖਿਆ ਦੇ ਖੇਤਰ ਵਿੱਚ ਚੰਗੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਬਦਲੇ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਦੀ ਚੋਣ ਰਾਸ਼ਟਰਪਤੀ ਐਵਾਰਡ ਲਈ ਹੋਈ ਹੈ। ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਦਾ ਪਹਿਲਾ ਸਮਾਰਟ ਸਕੂਲ ਹੋਣ ਦਾ ਮਾਣ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਨੂੰ ਪ੍ਰਾਪਤ ਹੋਇਆ ਹੈ।

ਮੁੱਖ ਅਧਿਆਪਕ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ

ਜਨੂੰਨ ਅਤੇ ਸ਼ਿੱਦਤ ਨਾਲ ਕੀਤਾ ਕੰਮ:ਹਰਪ੍ਰੀਤ ਸਿੰਘ ਨੇ ਆਪਣੇ ਜਨੂੰਨ ਅਤੇ ਸ਼ਿੱਦਤ ਨਾਲ ਇਸ ਸਕੂਲ ਲਈ ਕੰਮ ਕੀਤਾ ਹੈ। ਜਿਸ ਕਰਕੇ ਇਸ ਸਰਕਾਰੀ ਸਕੂਲ ਵੱਡੇ ਵੱਡੇ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਸਕੂਲ ਦੀ ਸ਼ਾਨਦਾਰ ਇਮਾਰਤ ਤੋਂ ਇਲਾਵਾ ਹਰ ਕਲਾਸ ਵਿਚ ਐੱਲਈਡੀ, ਪ੍ਰੋਜੈਕਟਰ, ਕੰਪਿਊਟਰ ਮੌਜੂਦ ਹਨ ਤਾਂ ਕਿ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਸਮਾਰਟ ਪੜ੍ਹਾਈ ਕਰਵਾਈ ਜਾ ਸਕੇ। ਸਕੂਲ ਵਿੱਚ ਸਪੈਸ਼ਲ ਐਜੂਕੇਸ਼ਨ ਪਾਰਕ, ਲਿਸਨਿੰਗ ਲੈਬ, ਈ-ਲਾਇਬਰੇਰੀ, ਕਿੰਡਰਗਾਰਟਨ ਬਣਾਏ ਗਏ ਹਨ। ਸਕੂਲ ਦੇ ਬੱਚੇ ਸਹਿ ਵਿੱਦਿਅਕ ਪ੍ਰੀਖਿਆਵਾਂ ਵਿੱਚ ਸੂਬਾ ਪੱਧਰ 'ਤੇ ਪ੍ਰਾਪਤੀਆਂ ਹਾਸਿਲ ਕਰਦੇ ਆ ਰਹੇ ਹਨ। ਮੁੱਖ ਅਧਿਆਪਕਾ ਹਰਪ੍ਰੀਤ ਸਿੰਘ ਦੀਵਾਨਾ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਰਾਸ਼ਟਰਪਤੀ ਐਵਾਰਡ ਲਈ ਚੁਣਿਆ ਗਿਆ ਹੈ।

ਮੁੱਖ ਅਧਿਆਪਕ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ

ਖਸਤਾ ਹਾਲ ਸਕੂਲ ਨੂੰ ਬਣਾਇਆ ਸਮਾਰਟ ਸਕੂਲ: ਇਸ ਮੌਕੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਪਿੰਡ ਬੀਹਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾ ਰਹੇ ਹਨ। ਉਨ੍ਹਾਂ ਨੇ ਖਸਤਾ ਹਾਲ ਸਕੂਲ ਤੋਂ ਅੱਜ ਇਸ ਸਕੂਲ ਨੂੰ ਸਮਾਰਟ ਸਕੂਲ ਵਿੱਚ ਬਦਲਿਆ ਹੈ। ਇਸ ਸਕੂਲ ਵਿੱਚ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਗਤੀਵਿਧੀਆਂ ਦੇ ਤਰੀਕੇ ਪਡ਼੍ਹਾਈ ਕਰਵਾਈ ਜਾਂਦੀ ਹੈ।

ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ

ਉਹਨਾਂ ਨੇ ਦੱਸਿਆ ਕਿ ਸਕੂਲ ਨੂੰ ਇਸ ਲੈਵਲ ਤੱਕ ਲਿਜਾਣ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ। ਇਸ ਲਈ ਜਿਥੇ ਸਰਕਾਰ ਅਤੇ ਸਿੱਖਿਆ ਵਿਭਾਗ ਸਮੇਂ ਸਮੇਂ ਤੇ ਸਾਥ ਦਿੰਦਾ ਰਿਹਾ, ਉੱਥੇ ਪਿੰਡ ਦੇ ਐਨਆਰਆਈਜ਼ ਵੱਲੋਂ ਬਹੁਤ ਮਦਦ ਮਿਲੀ ਹੈ। ਇਸੇ ਕਰਕੇ ਹੀ ਉਨ੍ਹਾਂ ਦੇ ਸਕੂਲ ਦੇ ਹਰ ਕਮਰੇ ਵਿੱਚ ਐਲਈਡੀ ਤੇ ਪ੍ਰੋਜੈਕਟਰ ਲਗਾਏ ਗਏ ਹਨ। ਇਸ ਤੋਂ ਇਲਾਵਾ ਕੰਪਿਊਟਰ ਲੈਬ, ਲਿਸਨਿੰਗ ਲੈਬ, ਐਜੂਕੇਸ਼ਨ ਪਾਰਕ, ਈ-ਲਾਇਬਰੇਰੀ ਆਦਿ ਦੀ ਸੁਵਿਧਾ ਦਿੱਤੀ ਗਈ ਹੈ। ਇਸੇ ਕਰਕੇ ਬੱਚੇ ਦਿਲਚਸਪੀ ਨਾਲ ਪੜ੍ਹਾਈ ਕਰ ਰਹੇ ਹਨ।

ਅਧਿਆਪਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਿਲਣ ਵਾਲਾ ਅਵਾਰਡ ਇਕੱਲਾ ਮੇਰਾ ਹੀ ਨਹੀਂ ਹੈ, ਬਲਕਿ ਇਸ ਵਿੱਚ ਸਾਡੇ ਸਾਰੇ ਸਕੂਲ ਦੇ ਸਟਾਫ ਸਹਿਯੋਗ ਦੇਣ ਵਾਲੇ ਐੱਨਆਰਆਈ ਵੀਰਾਂ ਅਤੇ ਸਿੱਖਿਆ ਵਿਭਾਗ ਦਾ ਪੂਰਾ ਯੋਗਦਾਨ ਹੈ। ਇਸ ਅਵਾਰਡ ਨਾਲ ਮੇਰਾ ਹੌਸਲਾ ਹੋਰ ਵਧਿਆ ਹੈ ਅਤੇ ਅੱਗੇ ਤੋਂ ਹੋਰ ਤਨਦੇਹੀ ਨਾਲ ਇਸੇ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰਾਂਗਾ।

ਇਹ ਵੀ ਪੜੋ:30 ਸਾਲਾਂ ਤੋਂ ਚੱਲ ਰਹੇ ਸਰਕਾਰੀ ਸਕੂਲ ਨੂੰ ਮਾਰਿਆ ਤਾਲਾ, ਖ਼ਤਰੇ ਵਿੱਚ 103 ਬੱਚਿਆਂ ਦਾ ਭਵਿੱਖ

Last Updated : Sep 3, 2022, 6:39 PM IST

ABOUT THE AUTHOR

...view details