ਪੰਜਾਬ

punjab

ETV Bharat / state

ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਕਰੰਟ ਲੱਗਣ ਨਾਲ ਮੌਤ - ਨਿੱਜੀ ਹਸਪਤਾਲ

ਬਰਨਾਲਾ ਦੇ ਪਿੰਡ ਖਿਆਲੀ ਵਿਖੇ ਅਕਾਸ਼ਦੀਪ ਸਿੰਘ ਆਪਣੇ ਜਨਮ ਦਿਨ ਦਾ ਕੇਕ (Cake)ਕੱਟਣ ਤੋਂ ਬਾਅਦ ਉਸ ਨੂੰ ਕੁਲਰ ਤੋਂ ਕਰੰਟ ਲੱਗ ਗਿਆ ਜਿਸ ਕਾਰਨ ਉਸਦੀ ਮੌਤ (Death) ਹੋ ਗਈ।

ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਕਰੰਟ ਲੱਗਣ ਨਾਲ ਮੌਤ
ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ’ਚ ਬਦਲੀਆਂ, ਕਰੰਟ ਲੱਗਣ ਨਾਲ ਮੌਤ

By

Published : Jul 19, 2021, 9:30 PM IST

ਬਰਨਾਲਾ:ਪਿੰਡ ਖਿਆਲੀ ਵਿਖੇ ਇੱਕ ਮਜ਼ਦੂਰ ਪਰਿਵਾਰ ਦੇ ਘਰ ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਘਰ ’ਚ ਵੱਡੇ ਪੁੱਤਰ ਅਕਾਸ਼ਦੀਪ ਸਿੰਘ ਨੂੰ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਸਮੇਂ ਕਰੰਟ ਨੇ ਆਪਣੀ ਲਪੇਟ ’ਚ ਲੈ ਲਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ (Death) ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ (17) ਪੁੱਤਰ ਧਰਮਿੰਦਰ ਸਿੰਘ ਵਾਸੀ ਖਿਆਲੀ ਦਾ 18 ਜੁਲਾਈ ਦਿਨ ਐਤਵਾਰ ਨੂੰ ਜਨਮ ਦਿਨ ਸੀ। ਆਪਣੇ ਦੋਸ਼ਤਾਂ ਨਾਲ ਜਨਮ ਦਿਨ ਖੁਸ਼ੀ ਸਾਂਝੀ ਕਰਨ ਉਪਰੰਤ ਸਾਮ 8.30 ਵਜੇ ਦੇ ਕਰੀਬ ਜਦੋਂ ਅਕਾਸਦੀਪ ਸਿੰਘ ਆਪਣੇ ਪਰਿਵਾਰ ਨਾਲ ਜਨਮ ਦਿਨ ਦਾ ਕੇਟ (Cake) ਕੱਟ ਰਿਹਾ ਸੀ ਤਾਂ ਕੇਕ ਕੱਟਣ ਉਪਰੰਤ ਘਰ ’ਚ ਚਲਦੇ ਕੂਲਰ ਤੋਂ ਉਸ ਨੂੰ ਕਰੰਟ ਲੱਗ ਗਿਆ। ਕਰੰਟ ਦੇ ਜੋਰਦਾਰ ਝਟਕੇ ਕਾਰਨ ਅਕਾਸ਼ਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

ਪਰਿਵਾਰ ਵੱਲੋਂ ਉਸ ਨੂੰ ਮਹਿਲ ਕਲਾਂ ਦੇ ਨਿੱਜੀ ਹਸਪਤਾਲ ਵੀ ਲਿਜਾਇਆ ਗਿਆ।ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਵੀ ਪੜੋ:ਘਰ 'ਚ ਨਹੀਂ ਕੋਈ ਕਮਾਉਣ ਵਾਲਾ, ਮੁਸ਼ਕਿਲ ਨਾਲ ਚੱਲ ਰਿਹਾ ਗੁਜ਼ਾਰਾ

ABOUT THE AUTHOR

...view details