ਬਰਨਾਲਾ: ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਗੁਰਵਿੰਦਰ ਸਿੰਘ ਰੋਜ਼ਾਨਾ ਇੱਕ ਟਰਾਲੀ ਭਰਕੇ ਪਿਆਜ਼ ਦੀ ਬਰਨਾਲਾ ਸ਼ਹਿਰ ਵੇਚਣ ਆਉਂਦਾ ਹੈ ਅਤੇ ਇਸ ਖੇਤੀ ਤੋਂ ਦੁੱਗਣੀ ਕਮਾਈ ਕਰ ਰਿਹਾ ਹੈ। ਇਸ ਸੰਬੰਧ ਵਿਚ ਗੱਲਬਾਤ ਕਰਦਿਆਂ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਉੱਪਲੀ ਨਾਲ ਸਬੰਧਿਤ ਹੈ ਜਦਕਿ ਰਿਹਾਇਸ਼ ਬਰਨਾਲਾ ਵਿਚ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਹਿਲ ਖੁਰਦ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਪਿਆਜ਼ ਦੀ ਖੇਤੀ ਕਰ ਰਿਹਾ ਹੈ। ਉਨ੍ਹਾਂ ਵੱਲੋਂ ਪਹਿਲੀ ਵਾਰ ਸਾਢੇ ਤਿੰਨ ਏਕੜ ਵਿੱਚ ਪਿਆਜ਼ ਦੀ ਖੇਤੀ ਕੀਤੀ ਗਈ ਹੈ ਅਤੇ ਪੈਦਾ ਕੀਤੇ ਪਿਆਜ਼ ਵਪਾਰੀਆਂ ਨੂੰ ਵੇਚਣ ਦੀ ਥਾਂ 'ਤੇ ਉਹ ਖੁਦ ਵੇਚ ਰਹੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਉਨ੍ਹਾਂ ਨੂੰ 90 ਹਜ਼ਾਰ ਰੁਪਏ ਸਾਰੇ ਖਰਚੇ ਕੱਢ ਕੇ ਕਮਾਈ ਹੋ ਰਹੀ ਹੈ। ਜਦਕਿ ਜੇਕਰ ਇਹ ਪਿਆਜ਼ ਵਪਾਰੀ ਨੂੰ ਵੇਚਦੇ ਤਾਂ ਉਹ ਉਨ੍ਹਾਂ ਨੂੰ ਸਿਰਫ਼ 45 ਹਜ਼ਾਰ ਕਮਾਈ ਹੋਣੀ ਸੀ। ਜਿਸ ਕਰਕੇ ਉਨ੍ਹਾਂ ਨੂੰ ਦੁੱਗਣੀ ਕਮਾਈ ਹੋ ਰਹੀ ਹੈ।