ਬਰਨਾਲਾ:ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਗੁਰਦੁਆਰਾ ਅੜੀਸਰ ਸਾਹਿਬ Gurdwara Adisar Sahib near Handia town of Barnala ਵਿੱਚ ਅੱਜਕੱਲ੍ਹ ਦੁਨੀਆਂ ਭਰ ਤੋਂ ਸੰਗਤ ਪਹੁੰਚ ਰਹੀ ਹੈ, ਹਰ ਐਤਵਾਰ ਇਸ ਗੂਰੂ ਘਰ ਵਿੱਚ ਮੇਲਾ ਲੱਗਦਾ ਹੈ। ਇਸਦਾ ਕਾਰਨ ਇਹ ਹੈ ਕਿ ਇਸ ਗੁਰੂ ਘਰ ਤੋਂ ਲੋਕਾਂ ਮਨੋਕਾਮਨਾਵਾਂ ਪੂਰੀਆਂ ਹੋ ਰਹੀਆਂ ਹਨ। ਇਹ ਗੁਰੂਦਵਾਰਾ ਸਿੱਖਾਂ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਹੈ। Gurdwara Adisar Sahib famous for visa imposition.
ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਮਾਲਵਾ ਫੇਰੀ ਮੌਕੇ ਗੁਰੂ ਤੇਗ ਬਹਾਦਰ ਜੀ ਇਸ ਜਗ੍ਹਾ ਆਏ ਸਨ। ਇੱਥੋਂ ਲੰਘਣ ਵੇਲੇ ਗੁਰੂ ਸਾਹਿਬ ਦਾ ਘੋੜਾ ਤੰਬਾਕੂ ਦੇ ਖੇਤਾਂ ਨੂੰ ਦੇਖ ਕੇ ਅੜੀ ਕਰ ਗਿਆ ਸੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਵਚਨ ਕੀਤਾ ਸੀ, ਇਸ ਜਗ੍ਹਾ ਜੋ ਵੀ ਸੰਗਤ ਆਵੇਗੀ, ਉਸਦੇ ਅੜੇ ਕੰਮ ਪੂਰੇ ਹੋਣਗੇ। ਪਿਛਲੇ ਕਰੀਬ ਇੱਕ ਸਾਲ ਤੋਂ ਇਸ ਗੁਰੂ ਘਰ ਵਿੱਚ ਸੰਗਤਾਂ ਦਾ ਹੜ੍ਹ ਆਉਣ ਲੱਗਿਆ ਹੈ। ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਸਮੇਤ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਸੰਗਤਾਂ ਇਸ ਗੁਰੂ ਘਰ ਆਪਣੀਆਂ ਅਰਦਾਸਾਂ ਲੈ ਕੇ ਪਹੁੰਚ ਰਹੀਆਂ ਹਨ। ਵਿਦੇਸ਼ ਜਾਣ ਵਾਲੇ ਅਤੇ ਆਈਲੈਟਸ ਕਰਨ ਵਾਲੇ ਇਸ ਜਗ੍ਹਾ ਜਹਾਜ਼ ਚੜ੍ਹਾ ਕੇ ਜਾਂਦੇ ਹਨ।
ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਨੈਬ ਸਿੰਘ ਅਤੇ ਪ੍ਰਬੰਧਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਮਾਲਵਾ ਫ਼ੇਰੀ ਮੌਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਸਨ। ਪ੍ਰੰਤੂ ਇਸ ਜਗ੍ਹਾ ਤੇ ਪਹੁੰਚ ਕੇ ਗੁਰੂ ਸਾਹਿਬ ਦਾ ਘੋੜਾ ਰੁਕ ਗਿਆ ਸੀ। ਇਸ ਜਗ੍ਹਾ ਤੇ ਮੁਗਲਾਂ ਦੇ ਖੇਤਾਂ ਵਿੱਚ ਤੰਬਾਕੂ ਬੀਜਿਆ ਹੋਇਆ ਸੀ। ਇਸ ਮੌਕੇ ਗੁਰੂ ਸਾਹਿਬ ਨੇ ਹੁਕਮ ਫ਼ੁਰਮਾਇਆ ਸੀ ਕਿ ਉਹਨਾਂ ਦਾ ਘੋੜਾ ਤੰਬਾਕੂ ਦੇ ਖੇਤ ਵਿੱਚਕਾਰ ਦੀ ਨਹੀਂ ਜਾਵੇਗੀ।
ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਜਗ੍ਹਾ ਤੇ ਜੋ ਵੀ ਸੰਗਤ ਆਵੇਗੀ, ਉਸਦੇ ਅੜੇ ਹੋਏ ਕੰਮ ਸਫ਼ਲ ਹੋਣਗੇ। ਉਹਨਾਂ ਕਿਹਾ ਕਿ ਇਸ ਜਗ੍ਹਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚ ਕੇ ਅਰਦਾਸ ਬੇਨਤੀਆਂ ਕਰਦੀਆਂ ਹਨ। ਜਿਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸਤੋਂ ਇਲਾਵਾ ਇਸ ਜਗ੍ਹਾ ਦੁੱਧ-ਪੁੱਤ, ਬੀਮਾਰੀਆਂ ਤੋਂ ਛੁਟਕਾਰੇ, ਜ਼ਮੀਨਾਂ ਦੇ ਹੱਲ ਅਤੇ ਹੋਰ ਦੁੱਖ ਕਸਟ ਦੇ ਖ਼ਾਤਮੇ ਲਈ ਸੰਗਤਾਂ ਆਪਣੀ ਬੇਨਤੀ ਲੈ ਕੇ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦੀਆਂ ਹਨ। ਉਹਨਾਂ ਦੱਸਿਆ ਕਿ ਇਸ ਜਗ੍ਹਾ ਅੱਜ ਕੱਲ੍ਹ ਬਰਨਾਲਾ ਸਮੇਤ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਇਲਾਵਾ ਵਿਦੇਸ਼ਾਂ ਤੋਂ ਸੰਗਤਾਂ ਆਪਣੀਆਂ ਅਰਦਾਸਾਂ ਕਰਵਾਉਣ ਪਹੁੰਚ ਰਹੀਆਂ ਹਨ।