ਬਰਨਾਲਾ : ਪਿੰਡ ਕਰਮਗੜ੍ਹ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਸਦਾ ਹੀ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਗ੍ਰਾਂਟਾਂ ਵੀ ਖੁੱਲ੍ਹ ਕੇ ਦਿੱਤੀਆਂ ਜਾ ਰਹੀਆਂ ਹਨ। ਪਿੰਡ ਕਰਮਗੜ੍ਹ ਵਿਖੇ ਜਗ੍ਹਾਂ 61.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਥਾਪਰ ਮਾਡਲ ਉੱਤੇ ਅਧਾਰਿਤ ਇਸ ਨਵੀਨੀਕਰਨ ਪ੍ਰੋਜੈਕਟ ਅਧੀਨ ਛੱਪੜ ਦੇ ਆਲੇ ਦੁਆਲੇ ਇੰਟਰਲੋਕਿੰਗ ਟਾਈਲਾਂ ਲਗਾ ਕੇ ਇਸ ਨੂੰ ਲੋਕਾਂ ਦੇ ਸੈਰ ਕਰਨ ਲਈ ਪੱਕਾ ਕੀਤਾ ਜਾਵੇਗਾ। ਛੱਪੜ ਦੇ ਪਾਣੀ ਨੂੰ ਪਾਈਪ ਲਾਈਨ ਰਾਹੀਂ ਖੇਤਾਂ ਤੱਕ ਪਹੁੰਚਾਉਣ ਲਈ 11.29 ਲੱਖ ਰੁਪਏ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੁੰਦਿਆਂ ਹੀ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਕੋਈ ਦਿੱਕਤ ਦਰਪੇਸ਼ ਨਹੀਂ ਆਵੇਗੀ।
ਬਰਨਾਲਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖੇਡ ਮੰਤਰੀ ਮੰਤਰੀ ਮੀਤ ਹੇਅਰ ਵੱਲੋਂ ਦਿੱਤੀਆਂ ਗਈਆਂ ਗ੍ਰਾਂਟਾਂ - barnala village
ਪੰਜਾਬ ਦੇ ਖੇਡ ਮੰਤਰੀ ਵੱਲੋਂ ਬੀਤੇ ਦਿਨ ਪਿੰਡ ਕਰਮਗੜ੍ਹ ਅਤੇ ਝਲੂਰ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਲਈ 4.58 ਕਰੋੜ ਰੁਪਏ ਦੀ ਗ੍ਰਾਂਟਾਂ ਦੇ ਗੱਫੇ ਵੰਡੇ। ਇਸ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਇਹ ਜਾਰੀ ਰਹਿਣਗੇ।
![ਬਰਨਾਲਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖੇਡ ਮੰਤਰੀ ਮੰਤਰੀ ਮੀਤ ਹੇਅਰ ਵੱਲੋਂ ਦਿੱਤੀਆਂ ਗਈਆਂ ਗ੍ਰਾਂਟਾਂ Grants given by the Sports minister Gurmeet Singh Meet Hayer for the development of villages of barnala](https://etvbharatimages.akamaized.net/etvbharat/prod-images/18-01-2024/1200-675-20537500-534-20537500-1705570806145.jpg)
Published : Jan 18, 2024, 3:26 PM IST
ਪਿੰਡ ਵਾਸੀਆਂ ਲਈ ਸਹੂਲਤਾਂ :ਮੰਤਰੀ ਨੇ ਦੱਸਿਆ ਕਿ 4.70 ਲੱਖ ਰੁਪਏ ਵਾਲੀਬਾਲ ਗਰਾਊਂਡ ਲਈ, ਪੀਣ ਵਾਲੇ ਪਾਣੀ ਦੇ ਪੰਪ ਲਈ 3.18 ਲੱਖ ਅਤੇ 4 ਲੱਖ ਰੁਪਏ ਸਟੀਲ ਦੀ ਟੈਂਕੀ ਲਈ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਪਿੰਡ ਦੀ ਧਰਮਸ਼ਾਲਾ ਲਈ 2 ਲੱਖ ਰੁਪਏ, ਬਾਜ਼ੀਗਰਾਂ ਦੀ ਬਸਤੀ ਵਿੱਚ ਰੌਸ਼ਨੀ ਵਾਲੀਆਂ ਲਾਈਟਾਂ ਲਈ 2 ਲੱਖ ਅਤੇ ਭਾਂਡਿਆਂ ਲਈ 50 ਹਜ਼ਰ ਰੁਪਏ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਹੀ ਪਿੰਡਾਂ ਚ ਛੱਪੜਾਂ ਦੇ ਨਵੀਨੀਕਰਨ ਤੋਂ ਇਲਾਵਾ ਖੇਡ ਮੈਦਾਨਾਂ ਬਣਾਉਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
- ਵੈੱਬਸਾਈਟ 'ਤੇ ਸ਼੍ਰੀ ਰਾਮ ਮੰਦਰ ਦਾ ਪ੍ਰਸਾਦ ਦੱਸ ਕੇ ਵੇਚੇ ਜਾ ਰਹੇ ਨੇ ਲੱਡੂ, VHP ਨੇ ਕੀਤਾ ਲੋਕਾਂ ਨੂੰ ਸੁਚੇਤ
- PM ਮੋਦੀ 21 ਜਨਵਰੀ ਨੂੰ ਹੀ ਪਹੁੰਚ ਸਕਦੇ ਹਨ ਅਯੁੱਧਿਆ, ਸਰਯੂ ਤੋਂ ਜਲ ਲੈ ਕੇ ਪੈਦਲ ਰਾਮ ਜਨਮ ਭੂਮੀ ਜਾਣਗੇ
- ਅਰੁਣ ਯੋਗੀਰਾਜ ਦੀ ਬਣਾਈ ਮੂਰਤੀ ਰਾਮ ਮੰਦਿਰ 'ਚ ਸਥਾਪਿਤ ਹੋਵੇਗੀ, ਚੰਪਤ ਰਾਏ ਨੇ ਕੀਤਾ ਪਵਿੱਤਰ ਸੰਸਕਾਰ ਦਾ ਪ੍ਰੋਗਰਾਮ
ਇਸੇ ਤਰ੍ਹਾਂ ਪਿੰਡ ਝਲੂਰ ਵਿਖੇ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਦੀ ਪਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਛੱਪੜ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਲਈ 63 ਲੱਖ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ‘ਚ ਖੇਡਾਂ ਨੂੰ ਹੁਲਾਰਾ ਦੇਣ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਪੋਰਟਸ ਪਾਰਕ ਬਣਾਉਣ 'ਤੇ 40 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਡਿਸਪੈਂਸਰੀ' ਤੇ 8 ਲੱਖ, ਸਰਕਾਰੀ ਪ੍ਰਾਇਮਰੀ ਸਕੂਲ- ਲਈ 5.40 ਲੱਖ ਰੁਪਏ, ਭਗਤ ਰਵਿਦਾਸ ਧਰਮਸ਼ਾਲਾ ਲਈ 2 ਲੱਖ, ਨਹਿਰੀ ਪਾਣੀ ਸਬੰਧੀ 32 ਲੱਖ ਰੁਪਏ ਅਤੇ ਪਿੰਡ ਦੇ ਪੰਚਾਇਤ ਘਰ ਲਈ 40 ਲੱਖ ਰੁਪਏ ਖਰਚੇ ਜਾ ਰਹੇ ਹਨ।