ਬਰਨਾਲਾ :ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੇਸ਼ੱਕ ਅੱਜ ਸ਼ੁਰੂ ਕੀਤੀ ਜਾ ਰਹੀ ਹੈ ਤੇ ਸਮੁੱਚੇ ਸੂਬੇ ਵਿੱਚ ਸਾਰੀਆਂ ਮੰਡੀਆਂ 'ਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਜੇਕਰ ਬਰਨਾਲਾ ਦੀਆਂ ਮੰਡੀਆਂ ਦੀਆਂ ਤਿਆਰੀਆਂ ਦੀ ਗੱਲ ਕਰੀਏ ਤਾਂ ਇਹ ਅਜੇ ਵੀ ਅਧੂਰੀਆਂ ਹੀ ਜਾਪਦੀਆਂ ਹੈ। ਬਰਨਾਲਾ ਦੀ ਮੁੱਖ ਦਾਣਾ ਮੰਡੀ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਆਵਾਰਾ ਪਸ਼ੂ ਨਜ਼ਰ ਆ ਰਹੇ ਹਨ ਅਤੇ ਕਿਸਾਨਾਂ ਨੂੰ ਪੀਣ ਵਾਲੇ ਪਾਣੀ ਤੋਂ ਬਚਣ ਲਈ ਛਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਕਈ ਥਾਵਾਂ 'ਤੇ ਬਰਸਾਤ ਦਾ ਪਾਣੀ ਵੀ ਖੜ੍ਹਦਾ ਨਜ਼ਰ ਆ ਰਿਹਾ ਹੈ।
ਬਰਨਾਲਾ ਮੰਡੀ ਵਿੱਚ ਗੰਦਗੀ ਦੇ ਢੇਰ, ਪਸ਼ੂਆਂ ਦੀ ਭਰਮਾਰ :ਪੰਜਾਬ ਸਰਕਾਰ ਵਲੋਂ ਕਣਕ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਲਈ 1 ਅਪ੍ਰੈਲ ਦਾ ਦਿਨ ਮਿੱਥਿਆ ਗਿਆ ਹੈ, ਜਿਸ ਕਾਰਨ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਉਥੇ ਹੀ ਦੂਜੇ ਪਾਸੇ ਬਰਨਾਲਾ ਦੀ ਮੁੱਖ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਕੰਮ ਅਜੇ ਵੀ ਅਧੂਰਾ ਹੀ ਜਾਪਦਾ ਹੈ। ਮੰਡੀ ਵਿੱਚ ਗੰਦਗੀ ਦੇ ਢੇਰ ਅਤੇ ਅਵਾਰਾ ਪਸ਼ੂਆਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੁਣ ਤੱਕ ਨਜ਼ਰ ਨਹੀਂ ਆ ਰਿਹਾ।
ਇਹ ਵੀ ਪੜ੍ਹੋ :ਜਲੰਧਰ ਤੋਂ ਭਾਰਤ ਗੌਰਵ ਟੂਰਿਸਟ ਟਰੇਨ ਹੋਈ ਰਵਾਨਾ: ਡੀਆਰਐਮ ਨੇ ਦਿੱਤੀ ਹਰੀ ਝੰਡੀ, ਦੋ ਦੇਸ਼ਾਂ ਦੇ ਪ੍ਰਮੁੱਖ ਤੀਰਥ ਸਥਾਨਾਂ ਨੂੰ ਕਰੇਗੀ ਕਵਰ