ਬਰਨਾਲਾ:ਨਸ਼ੇ ਦੀ ਦਲਦਲ ਵਿੱਚ ਫ਼ਸੇ ਨੌਜਵਾਨਾਂ ਦੇ ਇਲਾਜ਼ ਲਈ ਬਰਨਾਲਾ ਪੁਲਿਸ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਨਸ਼ਾ ਕਰਦੇ ਫ਼ੜੇ ਗਏ ਦੋ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਪੁਲਿਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਉਣ ਜਾ ਰਹੀ ਹੈ। ਬਰਨਾਲਾ ਦੇ ਮਹਿਲ ਕਲਾਂ ਥਾਣੇ ਦੀ ਪੁਲਿਸ (Barnalas Mahal Kalan police station) ਨੇ ਨਸ਼ੇ ਦਾ ਸੇਵਨ ਕਰਦੇ ਦੋ ਨੌਜਵਾਨ ਕਾਬੂ ਕੀਤੇ ਸਨ, ਦੋਵੇਂ ਨੌਜਵਾਨਾਂ ਨੇ ਸਹਿਮਤੀ ਨਾਲ ਪੁਲਿਸ ਕੋਲ ਨਸ਼ਾ ਛੱਡਣ ਲਈ ਅਪੀਲ ਕੀਤੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਦੀ ਅਪੀਲ ਉੱਤੇ ਕੋਈ ਕਾਰਵਾਈ ਨਾ ਕਰਦੇ ਹੋਏ ਦੋਵੇਂ ਪੀੜਤ ਨੌਜਵਾਨਾਂ ਦਾ ਇਲਾਜ਼ ਕਰਵਾਉਣ ਲਈ ਪੈਰਵਾਈ ਸ਼ੁਰੂ ਕੀਤੀ ਹੈ।
ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਜਾਵੇਗਾ: ਇਸ ਸਬੰਧੀ ਗੱਲਬਾਤ ਕਰਦਿਆਂ ਪੁੁਲਿਸ ਅਧਿਕਾਰੀ ਗੁਰਪਾਲ ਸਿੰਘ (Police officer Gurpal Singh) ਨੇ ਕਿਹਾ ਕਿ ਉਹ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਮਹਿਲ ਕਲਾਂ ਵਿਖੇ ਮੌਜੂਦ ਸਨ। ਜਿੱਥੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਅਤੇ ਇਹ ਧਨੇਰ ਰੋਡ ਉੱਤੇ ਨਸ਼ਾ ਕਰ ਰਹੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਰੇਡ ਕਰਕੇ ਇਹਨਾਂ ਨੂੰ ਨਸ਼ਾ ਕਰਦੇ ਕਾਬੂ ਕਰ ਲਿਆ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਪੁਲਿਸ ਕੋਲ ਬੇਨਤੀ ਕੀਤੀ ਕਿ ਇਹ ਦੋਵੇਂ ਨਸ਼ਾ ਛੱਡਣਾ ਚਾਹੁੰਦੇ ਹਨ ਅਤੇ ਨਸ਼ੇ ਦਾ ਆਦੀ ਹਨ। ਜਿਸ ਤੋਂ ਬਾਅਦ ਪੁਲਿਸ ਇਹਨਾਂ ਨੌਜਵਾਨਾਂ ਦਾ ਨਸ਼ਾ ਛੱਡਣ ਲਈ ਸਾਥ ਦੇ ਰਹੀ ਹੈ। ਉਹਨਾਂ ਕਿਹਾ ਕਿ ਦੋਵੇਂ ਨੌਜਵਾਨਾਂ ਤੋਂ ਨਸ਼ਾ ਛੱਡਣ ਦੀ ਦਰਖਾਸਤ ਦੇ ਕੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹਨਾਂ ਨੂੰ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰ (De addiction center) ਵਿੱਚ ਦਾਖ਼ਲ ਕਰਵਾਇਆ ਜਾਵੇਗਾ ਤਾਂ ਕਿ ਇਹ ਇਸ ਬਿਮਾਰੀ ਤੋਂ ਬਚ ਸਕਣ।
ਨਸ਼ੇ ਤੋਂ ਪੀੜਤ ਨੌਜਵਾਨਾਂ ਦੇ ਇਲਾਜ਼ ਲਈ ਬਰਨਾਲਾ ਪੁਲਿਸ ਦਾ ਚੰਗਾ ਉਪਰਾਲਾ, ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਨਸ਼ਾ ਛੁਡਾਊ ਕੇਂਦਰ - ਨਸ਼ਾ ਛੁਡਾਊ ਕੇਂਦਰ
Good initiative of Barnala police: ਨਸ਼ੇ ਵਿੱਚ ਗਲਤਾਨ ਹੋ ਰਹੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਸੁੱਟਣ ਦੀ ਥਾਂ ਬਰਨਾਲਾ ਪੁਲਿਸ ਉਨ੍ਹਾਂ ਦੇ ਇਲਾਜ ਲਈ ਸ਼ਲਾਘਾਯੋਗ ਉਪਰਾਲਾ ਕਰ ਰਹੀ ਹੈ। ਦਰਅਸਲ ਬਰਨਾਲਾ ਪੁਲਿਸ ਨਸ਼ੇ ਛੱਡਣ ਲਈ ਤਿਆਰ ਨੌਜਵਾਨਾਂ ਨੂੰ ਨਸ਼ਾ ਛੁਡਾਊਂ ਕੇਂਦਰਾਂ ਵਿੱਚ ਪਹੁੰਚਾ ਕੇ ਜ਼ਿੰਦਗੀ ਸੁਧਾਰਨ ਦਾ ਮੌਕਾ ਦੇ ਰਹੀ ਹੈ।
![ਨਸ਼ੇ ਤੋਂ ਪੀੜਤ ਨੌਜਵਾਨਾਂ ਦੇ ਇਲਾਜ਼ ਲਈ ਬਰਨਾਲਾ ਪੁਲਿਸ ਦਾ ਚੰਗਾ ਉਪਰਾਲਾ, ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਨਸ਼ਾ ਛੁਡਾਊ ਕੇਂਦਰ Good initiative of Barnala police for the treatment of youth suffering from drug addiction](https://etvbharatimages.akamaized.net/etvbharat/prod-images/26-12-2023/1200-675-20356369-606-20356369-1703554561714.jpg)
Published : Dec 26, 2023, 7:21 AM IST
ਪੁਲਿਸ ਨੇ ਅੱਗੇ ਕਿਹਾ ਕਿ ਦੋਵੇਂ ਨੌਜਵਾਨਾਂ ਦਾ ਡੋਪ ਟੈਸਟ ਕਰਵਾ ਕੇ ਅੱਗੇ ਇਹਨਾਂ ਦਾ ਇਲਾਜ਼ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਕੱਢਣ ਲਈ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ। ਜੇਕਰ ਕੋਈ ਨੌਜਵਾਨ ਆਪਣੇ ਆਪ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਉਹਨਾਂ ਦਾ ਸਾਥ ਦਿੱਤਾ ਜਾਵੇਗਾ। ਨਸ਼ਾ ਇੱਕ ਬਿਮਾਰੀ ਹੈ, ਜਿਸ ਵਿੱਚੋਂ ਨੌਜਵਾਨਾਂ ਨੂੰ ਸਮਝਾ ਕੇ ਬਾਹਰ ਕੱਢਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸਦੀ ਪੁਲਿਸ ਪ੍ਰਸ਼ਾਸ਼ਨ ਹਰ ਪੱਖ ਤੋਂ ਮੱਦਦ ਕਰੇਗਾ।
- ਦਿੱਲੀ ਵਿਖੇ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਵਾਪਸੀ, ਕਿਹਾ- ਮੈਂ ਬਗੈਰ ਕੋਈ ਸ਼ਰਤ ਘਰ ਵਾਪਸੀ ਕੀਤੀ, ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਸੁਆਗਤ
- ਬਰਨਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ, ਇਸਾਈ ਭਾਈਚਾਰੇ ਨੇ ਕੀਤਾ ਪ੍ਰਭੂ ਮਸੀਹ ਦਾ ਗੁਣਗਾਣ
- 8 ਸਾਲ ਕੋਮਾ 'ਚ ਰਹੇ ਲੈਫਟੀਨੈਂਟ ਕਰਨਲ ਨੇ ਜਲੰਧਰ 'ਚ ਲਏ ਆਖਰੀ ਸਾਹ, ਸਾਥੀ ਨੂੰ ਬਚਾਉਣ ਲਈ ਗੋਲੀ ਅੱਗੇ ਡਾਈ ਸੀ ਹਿੱਕ, ਕੋਰੋਨਾ ਦੌਰਾਨ ਵੀ ਜੂਝੇ ਕਰਨਬੀਰ ਸਿੰਘ ਨੱਤ
ਮਦਦ ਕਰਨ ਦਾ ਭਰੋਸਾ: ਇਸ ਮੌਕੇ ਪੀੜਤਾਂ ਨੇ ਕਿਹਾ ਕਿ ਉਹ ਪਹਿਲਾਂ ਚਿੱਟੇ ਦੇ ਨਸ਼ੇ ਦੇ ਸਨ। ਉਹਨਾਂ ਦੱਸਿਆ ਕਿ ਸ਼ੁਰੂ ਵਿੱਚ ਉਹ ਆਪਣੇ ਦੋਸਤਾਂ ਨਾਲ ਸ਼ੌਕ ਵਿੱਚ ਚਿੱਟੇ ਦਾ ਸੇਵਨ ਕਰਨ ਲੱਗਿਆ ਸੀ ਪਰ ਹੁਣ ਉਹ ਇਸਦਾ ਆਦੀ ਬਣਾ ਗਿਆ ਹੈ। ਰੋਜ਼ਾਨਾ ਨਸ਼ੇ ਦਾ ਸੇਵਨ ਕਰ ਰਿਹਾ ਹੈ। ਉਹ ਅਤੇ ਉਸਦਾ ਦੋਸਤ ਚਿੱਟਾ ਨਸ਼ਾ ਲੈ ਕੇ ਇਸਦਾ ਸੇਵਨ ਕਰਨ ਲਈ ਜਾ ਰਹੇ ਸਨ ਕਿ ਪੁਲਿਸ ਨੇ ਫ਼ੜ ਲਿਆ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਇਸ ਸਮੱਸਿਆ ਬਾਰੇ ਦੱਸਿਆ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਹਨ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਨਸ਼ਾ ਛੱਡਣ ਲਈ ਉਹਨਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ।