ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਸਵੱਛਤਾ ਮੁਹਿੰਮ ਅਧੀਨ ਵੱਖ-ਵੱਖ ਨਗਰ ਨਿਗਮਾਂ ਵੱਲੋਂ ਸਫਾਈ ਦੇ ਉਪਰਾਲੇ ਜਾਰੀ ਹਨ। ਇਸੇ ਤਹਿਤ ਜਿੱਥੇ ਗਿੱਲੇ ਅਤੇ ਸੁੱਕੇ ਕੂੜੇ ਦਾ ਢੁਕਵਾਂ ਨਿਬੇੜਾ ਕੀਤਾ ਜਾ ਰਿਹਾ ਹੈ, ਉਥੇ ਕੂੜਾ ਡੰਪਿੰਗ ਪੁਆਇੰਟ/ਜੀਵੀਪੀ (ਗਾਰਬੇਜ ਵਨਰੇਬਲ ਪੁਆਇੰਟ) ਹਟਾਏ ਜਾ ਰਹੇ ਹਨ।
ਇਸ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐੱਸਡੀਐੱਮ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਗਰ ਕੌਂਸਲ ਤਪਾ ਵੱਲੋਂ ਵੀ ਸਫਾਈ ਮੁਹਿੰਮ ਜਾਰੀ ਹੈ। ਕਾਰਜਸਾਧਕ ਅਫਸਰ ਤਪਾ ਬਾਲ ਕਿ੍ਸ਼ਨ ਗੋਗੀਆ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਤਪਾ ਸਾਹਮਣੇ ਬਣੇ ਕੂੜਾ ਡੰਪਿੰਗ ਪੁਆਇੰਟ ਦੀ ਸਫਾਈ ਕਰਵਾਈ ਗਈ ਹੈ। ਉਨ੍ਹਾਂ ਆਖਿਆ ਕਿ ਇਸ ਜਗਾ ’ਤੇ ਮਨਾਹੀ ਬੋਰਡ ਵੀ ਲਗਵਾਇਆ ਗਿਆ ਹੈ।