ਪੰਜਾਬ

punjab

ETV Bharat / state

ਬਰਨਾਲਾ ਮੁੱਠਭੇੜ 'ਚ ਕਾਬੂ ਕੀਤੇ ਗੈਂਗਸਟਰਾਂ ਨੂੰ ਅਦਾਲਤ 'ਚ ਕੀਤਾ ਪੇਸ਼, ਮਿਲਿਆ ਰਿਮਾਂਡ - ਬਰਨਾਲਾ ਦੀਆਂ ਖਬਰਾਂ

ਬਰਨਾਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਗੈਂਗਸਟਰਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦਾ ਅਦਾਲਤ ਵੱਲੋਂ ਪੁਲਿਸ ਨੂੰ 13 ਅਗਸਤ ਤੱਕ ਰਿਮਾਂਡ ਦਿੱਤਾ ਗਿਆ ਹੈ।

Gangsters arrested in Barnala encounter produced in court
ਬਰਨਾਲਾ ਮੁੱਠਭੇੜ 'ਚ ਕਾਬੂ ਕੀਤੇ ਗੈਂਗਸਟਰਾਂ ਨੂੰ ਅਦਾਲਤ 'ਚ ਕੀਤਾ ਪੇਸ਼, ਮਿਲਿਆ ਰਿਮਾਂਡ

By

Published : Aug 10, 2023, 7:28 PM IST

ਗੈਂਗਸਟਰਾਂ ਦੇ ਰਿਮਾਂਡ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਬਰਨਾਲਾ :ਬਰਨਾਲਾ ਪੁਲਿਸ ਵੱਲੋਂ ਬੀਤੇ ਦਿਨ ਇੱਕ ਐਨਕਾਊਂਟਰ ਵਿੱਚ ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਹਨਾਂ ਨੂੰ ਅੱਜ ਪੁਲਿਸ ਰਿਮਾਂਡ 'ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਦਕਿ ਪੁਲਿਸ ਫਾਇਰਿੰਗ ਵਿੱਚ ਜ਼ਖਮੀ ਹੋਏ ਗੈਂਗਸਟਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਅੱਗੇ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਗੈਂਗਸਟਰਾਂ ਦਾ 13 ਅਗਸਤ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ।

13 ਅਗਸਤ ਤੱਕ ਪੁਲਿਸ ਰਿਮਾਂਡ : ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਿਸ ਵੱਲੋਂ ਇੱਕ ਮੁਕਾਬਲੇ ਦੌਰਾਨ ਬੰਬੀਹਾ ਗੈਂਗ ਦੇ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਸੀ ਅਤੇ ਇੱਕ ਗੈਂਗਸਟਰ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਜਖਮੀ ਗੈਂਗਸਟਰ ਸੁੱਖੀ ਖਾਨ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਨੂੰ ਅੱਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਗੈਂਗਸਟਰਾਂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਗੈਂਗਸਟਰ ਦਾ 13 ਅਗਸਤ ਤੱਕ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਇਹਨਾਂ ਗੈਂਗਸਟਰ ਕਾਰਕੁੰਨਾ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਬਰਨਾਲਾ ਵਿੱਚ ਬੰਬੀਹਾ ਗਰੁੱਪ ਦੇ ਮੈਂਬਰਾਂ ਅਤੇ ਪੁਲਿਸ ਦਰਮਿਆਨ ਮੁੱਠਭੇੜ ਹੋਈ ਸੀ। ਇਹ ਜੁਆਇੰਟ ਆਪਰੇਸ਼ਨ ਏਜੀਟੀਐਫ਼ ਅਤੇ ਬਰਨਾਲਾ ਪੁਲਿਸ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ ਸੀ। ਇਸ ਵਿੱਚ ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁੱਨੇਕਾ ਗੈਂਗ ਦੇ ਚਾਰ ਮੈਂਬਰ ਕਾਬੂ ਕੀਤੇ ਗਏ ਸਨ। ਇਹਨਾਂ ਵਿੱਚ ਸੁਖਜਿੰਦਰ ਸਿੰਘ ਉਰਫ਼ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਪੁਰ, ਹੁਸ਼ਨਪ੍ਰੀਤ ਸਿੰਘ ਉਰਫ਼ ਗਿੱਲ ਅਤੇ ਜਗਸੀਰ ਸਿੰਘ ਉਰਫ਼ ਬਿੱਲਾ ਵਾਸੀ ਲੌਂਗੋਵਾਲ ਨੂੰ ਕਾਬੂ ਕੀਤਾ ਗਿਆ ਸੀ। ਪੁਲਿਸ ਨਾਲ ਹੋਈ ਕਰਾਸ ਫ਼ਾਇਰਿੰਗ ਵਿੱਚ ਗੈਂਗ ਆਗੂ ਸੁਖਜਿੰਦਰ ਸਿੰਘ ਸੁੱਖੀ ਖਾਨ ਦੇ ਗੋਲੀ ਲੱਗੀ ਹੈ। ਜਦਕਿ ਤਿੰਨ ਹੋਰ ਕਾਬੂ ਕੀਤੇ ਗਏ ਹਨ ਅਤੇ ਇਹਨਾਂ ਤੋਂ ਤਿੰਨ ਹਥਿਆਰ ਤੇ ਅਣਚੱਲੇ ਕਾਰਤੂਸ ਬਰਾਮਦ ਹੋਏ ਹਨ।

ABOUT THE AUTHOR

...view details