ਪੰਜਾਬ

punjab

ETV Bharat / state

ਗਡਵਾਸੂ ਦੇ ਉੱਪ ਕੁਲਪਤੀ ਵੱਲੋਂ ਕੇਵੀਕੇ ਬਰਨਾਲਾ ਦੀਆਂ ਗਤੀਵਿਧੀਆਂ ਦੀ ਕੀਤੀ ਗਈ ਸ਼ਲਾਘਾ - Praise the efforts

ਗੁਰੂੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ, ਗੁਰੂੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਾਜ਼ਰੀਨ ਵੱਲੋਂ ਸਾਲ 2021-22 ਦੀ ਯੋਜਨਾ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ ਅਤੇ ਅਧਿਕਾਰੀਆਂ ਵੱਲੋਂ ਕੇਵੀਕੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।

Gadvasu Vice Chancellor praises KVK Barnala's activities
ਗਡਵਾਸੂ ਦੇ ਉੱਪ ਕੁਲਪਤੀ ਵੱਲੋਂ ਕੇਵੀਕੇ ਬਰਨਾਲਾ ਦੀਆਂ ਗਤੀਵਿਧੀਆਂ ਦੀ ਕੀਤੀ ਗਈ ਸ਼ਲਾਘਾ

By

Published : Dec 15, 2020, 10:25 PM IST

ਬਰਨਾਲਾ: ਗੁਰੂੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਇੰਦਰਜੀਤ ਸਿੰਘ ਉਪ-ਕੁਲਪਤੀ, ਗੁਰੂੁ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ ਹੋਈ।
ਇਸ ਮੀਟਿੰਗ ਵਿੱਚ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂੁ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ, ਡਾ. ਰਾਜਬੀਰ ਸਿੰਘ, ਡਾਇਰੈਕਟਰ ਅਟਾਰੀ, ਜ਼ੋਨ-1, ਲੁਧਿਆਣਾ, ਡਾ.ਨਾਚੀਕੇਤ ਕੋਤਵਾਲੀਵਾਲੇ, ਡਾਇਰੈਕਟਰ, ਸੀਫੇਟ ਲੁਧਿਆਣਾ ਤੋੋਂ ਇਲਾਵਾ ਡਾ.ਜੇ.ਐੱਸ.ਬਰਾੜ ਐਸੋਸੀਏਟ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ, ਡਾ.ਚਰਨਜੀਤ ਸਿੰਘ, ਮੁਖੀ ਖੇਤੀਬਾੜੀ ਅਫ਼ਸਰ ਬਰਨਾਲਾ, ਹਰਵਿੰਦਰ ਸਿੰਘ ਮੱਛੀ ਪਾਲਣ ਅਫ਼ਸਰ, ਡਾ.ਨਵਦੀਪ ਸਿੰਘ ਗਿੱਲ, ਐਫ.ਏ.ਐਸ.ਸੀ., ਪੀ.ਏ.ਯੂ., ਡਾ.ਕ੍ਰਿਸ਼ਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਮਾਨਵਪ੍ਰੀਤ ਸਿੰਘ, ਡੀਡੀਐਮ ਨਾਬਾਰਡ ਹਾਜ਼ਰ ਸਨ।

ਗਡਵਾਸੂ ਦੇ ਉੱਪ ਕੁਲਪਤੀ ਵੱਲੋਂ ਕੇਵੀਕੇ ਬਰਨਾਲਾ ਦੀਆਂ ਗਤੀਵਿਧੀਆਂ ਦੀ ਕੀਤੀ ਗਈ ਸ਼ਲਾਘਾ
ਇਸ ਮੌਕੇ ਡਾ.ਪ੍ਰਹਿਲਾਦ ਸਿੰਘ ਤੰਵਰ, ਐਸੋਸ਼ੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਨੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦਾ ਸਵਾਗਤ ਕੀਤਾ ਅਤੇ ਸਾਲ 2019-20 ਤੇ 2020-21 ਦੌਰਾਨ ਕੇਵੀਕੇ ਵੱਲੋਂ ਖੇਤੀ, ਪਸ਼ੂ ਪਾਲਣ, ਬਾਗਬਾਨੀ, ਮੱਛੀ ਪਾਲਣ ਅਤੇ ਮਹਿਲਾਵਾਂ ਲਈ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸ, ਪਹਿਲੀ ਕਤਾਰ ਪ੍ਰਦਰਸ਼ਨੀਆਂ, ਖੇਤ ਦਿਵਸ, ਖੇਤ ਤਜਰਬੇ, ਗਿਆਨ ਯਾਤਰਾ, ਜਾਗਰੂਕਤਾ ਮੁਹਿੰਮ, ਗਿਆਨ ਵਧਾਉਣ ਯਾਤਰਾ, ਕਿਸਾਨ ਸਿਖਲਾਈ ਕੈਂਪ, ਮੋਬਾਈਲ ਖੇਤੀ ਸੁਨੇਹੇ, ਪਸ਼ੂ ਜਾਂਚ ਕੈਂਪ, ਸਰਵੇਖਣ ਅਤੇ ਮਹਿਲਾਵਾਂ ਲਈ ਕੀਤੀਆਂ ਗਤੀਵਿਧਿਆਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਕੇਵੀਕੇ ਵੱਲੋਂ ਚਲਾਏ ਜਾ ਰਹੇ ਪਰਾਲੀ ਸਾਂਭ ਪ੍ਰੋਜੈਕਟ ਏ. ਆਰ. ਵਾਈ. ਏ. ਪ੍ਰੋਜੈਕਟ, ਜ਼ਿਲ੍ਹਾ ਪੱਧਰੀ ਮੌਸਮ ਭੱਵਿਖਬਾਣੀ ਪ੍ਰੋਜੈਕਟ ਦੀਆਂ ਗਤੀਵਿਧਿਆਂ ਦਾ ਵੇਰਵਾ ਪੇਸ਼ ਕੀਤਾ।ਇਸ ਮੌਕੇ ਹਾਜ਼ਰੀਨ ਵੱਲੋਂ ਸਾਲ 2021-22 ਦੀ ਯੋਜਨਾ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ ਅਤੇ ਅਧਿਕਾਰੀਆਂ ਵੱਲੋਂ ਕੇਵੀਕੇ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਡਾ.ਇੰਦਰਜੀਤ ਸਿੰਘ, ਉਪ-ਕੁਲਪਤੀ ਵੱਲੋਂ ਕੇ.ਵੀ.ਕੇ. ਫਾਰਮ ਦਾ ਮੁਆਇਨਾ ਵੀ ਕੀਤਾ ਗਿਆ। ਡਾ.ਇੰਦਰਜੀਤ ਸਿੰਘ, ਉਪ-ਕੁਲਪਤੀ ਵੱਲੋਂ ਬਰਨਾਲਾ ਮੁੱਖ ਮੰਤਰੀ ਅੇੈਵਾਰਡ ਨਾਲ ਸਨਮਾਨਿਤ ਪੰਡਤ ਭੀਮ ਸੈਨ ਦੇ ਪਿੰਡ ਚੀਮਾ ਦੇ ਮੱਝਾਂ ਦੇ ਫਾਰਮ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਇੰਦਰਜੀਤ ਸਿੰਘ ਵੱਲੋਂ ਪਿੰਡ ਸੇਖਾ ਦੇ ਗੁਰਮੇਲ ਸਿੰਘ ਦੇ ਮੱਛੀ ਅਤੇ ਸੂਰ ਪਾਲਣ ਦੇ ਫਾਰਮ ਦਾ ਵੀ ਦੌਰਾ ਕੀਤਾ ਗਿਆ ।

ABOUT THE AUTHOR

...view details