ਪੰਜਾਬ

punjab

ETV Bharat / state

ਬਾਦਲਾਂ ਵਿਰੁੱਧ ਬਗਾਵਤ ਲਈ ਹੋਰ ਵੀ ਅਕਾਲੀ ਆਗੂ ਤਿਆਰ: ਫੂਲਕਾ

ਪੰਜਾਬ ਦੇ ਦਾਖਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਐਡਵੋਕੇਟ ਐਚ.ਐਸ.ਫੂਲਕਾ ਨੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ 'ਤੇ ਕਿਹਾ ਕਿ ਅਕਾਲੀ ਦਲ ਵਿੱਚੋਂ ਹੋਰ ਆਗੂ ਵੀ ਸੁਖਬੀਰ ਬਾਦਲ ਖ਼ਿਲਾਫ਼ ਬਗਾਵਤ ਕਰਨਗੇ।

BARNALA, shiromani Akali dal, HS Foolka, Dhindsa
ਬਾਦਲਾਂ ਵਿਰੁੱਧ ਬਗਾਵਤ ਲਈ ਹੋਰ ਵੀ ਅਕਾਲੀ ਆਗੂ ਤਿਆਰ ਹਨ : ਫੂਲਕਾ

By

Published : Dec 23, 2019, 9:23 PM IST

ਬਰਨਾਲਾ : ਪੰਜਾਬ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਅੱਜ ਬਰਨਾਲਾ ਪਹੁੰਚੇ। ਇਸ ਸਮੇਂ ਗੱਲਬਾਤ ਕਰਦਿਆਂ ਫੂਲਕਾ ਨੇ ਸੁਖਦੇਵ ਸਿੰਘ ਢੀਂਡਸਾ ਦੀ ਸੁਖਬੀਰ ਬਾਦਲ ਵਿਰੁੱਧ ਕੀਤੀ ਗਈ ਬਗਾਵਤ ਦੇ ਮਾਮਲੇ 'ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਅਤੇ ਆਗੂ ਇਸ ਵੇਲੇ ਇਹ ਮਹਿਸੂਸ ਕਰ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਸਭ ਤੋਂ ਹੇਠਾਂ ਗਿਆ ਹੈ। ਜਿਸ ਤਰ੍ਹਾਂ ਅਕਾਲੀ ਦਲ ਦੇ ਰਾਜ ਵਿੱਚ ਰੇਤਾ-ਬਜਰੀ, ਨਸ਼ਾ ਮਾਫੀਆ, ਬੇਅਦਬੀ ਕਾਂਡ ਹੋਇਆ, ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ ਸਮੇਤ ਹੋਰ ਗਲਤ ਕੰਮ ਹੁੰਦੇ ਰਹੇ, ਉਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਬੁਰੀ ਤਰ੍ਹਾਂ ਲੋਕਾਂ ਵੱਲੋਂ ਨਕਾਰਿਆ ਗਿਆ ਹੈ। ਇਸ ਸਭ ਲਈ ਬਾਦਲ ਪਰਿਵਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਵੇਖੋ ਵੀਡੀਓ।

ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ
ਉਨ੍ਹਾਂ ਕਿਹਾ ਕਿ ਹੁਣ ਸੁਖਦੇਵ ਢੀਂਡਸਾ ਇਸ ਦੇ ਖ਼ਿਲਾਫ਼ ਬੋਲ ਪਏ ਹਨ ਜਦੋਂ ਕਿ ਬਾਕੀ ਆਗੂ ਮੌਕਾ ਆਉਣ 'ਤੇ ਜ਼ਰੂਰ ਬੋਲਣਗੇ। ਫੂਲਕਾ ਨੇ ਕਿਹਾ ਕਿ ਜਦੋਂ ਪਾਣੀ ਸਿਰ ਉੱਤੋਂ ਦੀ ਲੰਘ ਜਾਵੇ, ਤਾਂ ਗਲਤ ਕੰਮਾਂ ਦਾ ਵਿਰੋਧ ਹੋਣਾ ਸੁਭਾਵਿਕ ਹੈ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਕਈ ਆਗੂਆਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਜੋ ਢੀਂਡਸਾ ਵਾਂਗ ਬਗਾਵਤ ਕਰਨ ਲਈ ਤਿਆਰ ਬੈਠੇ ਹਨ।

ਆਦਿ ਗ੍ਰੰਥ ਸਾਹਿਬ ਬੇਅਦਬੀ ਉੱਤੇ ਰਣਜੀਤ ਕਮਿਸ਼ਨ ਦੀ ਰਿਪੋਰਟ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਤੇ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ। ਜਿਸ ਦਿਨ ਵਿਧਾਨ ਸਭਾ ਵਿੱਚ ਰਣਜੀਤ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਹੋਈ ਮੇਰੇ ਵੱਲੋਂ ਉਸੇ ਦਿਨ ਕਹਿ ਦਿੱਤਾ ਗਿਆ ਸੀ ਕਿ ਸਰਕਾਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰੇਗੀ। ਪਰ ਮੈਨੂੰ ਸਾਰੇ ਇਹ ਕਹਿੰਦੇ ਰਹੇ ਕਿ ਕੁੱਝ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਸਰਕਾਰ ਕੁਝ ਕਰ ਵੀ ਕਰੇਗੀ, ਪਰ ਅਜੇ ਤੱਕ ਬੇਅਦਬੀ ਦੇ ਮਾਮਲੇ ਵਿੱਚ ਕਿਸੇ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਹੋਈ।

ਨਾਗਰਿਕਤਾ ਸੋਧ ਕਾਨੂੰਨ ਅਫ਼ਗਾਨੀ ਸਿੱਖਾਂ ਲਈ ਫ਼ਾਇਦੇਮੰਦ
ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਮੈਂ ਅਫਗਾਨਿਸਤਾਨ ਦੇ ਸਿੱਖਾਂ ਦਾ ਵਕੀਲ ਰਿਹਾ ਹਾਂ। ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਸਿੱਖ ਇੱਥੇ ਰੁਲਦੇ ਰਹੇ ਹਨ। ਇਸ ਕਾਨੂੰਨ ਨਾਲ ਅਫਗਾਨੀ ਸਿੱਖਾਂ ਨੂੰ ਨਾਗਰਿਕਤਾ ਸਭ ਮਿਲੇਗੀ ਅਤੇ ਰਾਹਤ ਪਹੁੰਚੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਾਉਂਦੀ ਹੈ, ਪਰ ਉਹ ਇਸ ਬਿੱਲ ਦਾ ਵਿਰੋਧ ਕਰ ਰਹੀ ਹੈ। ਕਿਉਂਕਿ ਇਸ ਬਿੱਲ ਨਾਲ ਅਫਗਾਨੀ ਸਿੱਖਾਂ ਨੂੰ ਰਾਹਤ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਕਾਲੀ ਦਲ ਸਿੱਖ ਪਾਰਟੀ ਨਹੀਂ ਰਿਹਾ, ਕਿਉਂਕਿ ਜਿੱਥੇ ਜਿੱਥੇ ਸਿੱਖਾਂ ਦਾ ਇਲਾਕਾ ਹੈ, ਉੱਥੇ ਅਕਾਲੀ ਦਲ ਨੂੰ ਵੋਟਾਂ ਹੀ ਨਹੀਂ ਪਈਆਂ। ਜੋ ਵੋਟਾਂ ਪਈਆਂ ਹਨ ਉਹ ਭਾਜਪਾ ਦੇ ਨਾਮ ਤੇ ਹੀ ਪਈਆਂ ਹਨ।

ਵਿਧਾਨ ਸਭਾ ਚੋਣਾਂ ਦੇ ਮਾਮਲੇ 'ਤੇ ਫੂਲਕਾ ਨੇ ਆਸ ਜਤਾਉਂਦੇ ਹੋਏ ਕਿਹਾ ਕਿ ਜਲਦ ਹੀ ਕੋਈ ਨਵਾਂ ਬਦਲ ਪੰਜਾਬ ਨੂੰ ਮਿਲੇਗਾ, ਪਰ ਉਹ ਕਿਸੇ ਵੀ ਰਾਜਸੀ ਪਾਰਟੀ ਦਾ ਹਿੱਸਾ ਨਹੀਂ ਹੋਣਗੇ।

ABOUT THE AUTHOR

...view details