ETV Bharat Punjab

ਪੰਜਾਬ

punjab

ETV Bharat / state

ਸਾਬਕਾ ਕੈਪਟਨ ਨੇ ਕਿਹਾ- ਜੰਗ ਦਾ ਨਹੀਂ ਕੋਈ ਫ਼ਾਇਦਾ, ਬੈਠ ਕੇ ਸੁਲਝਾਓ ਮਸਲਾ - ਬਰਨਾਲਾ ਤੋਂ ਸੇਵਾ-ਮੁਕਤ ਕੈਪਟਨ

ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚੋਂ ਸੇਵਾ-ਮੁਕਤ ਹੋਏ ਕੈਪਟਨ ਦਰਬਾਰਾ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਆਪਣੇ ਜੰਗਾਂ ਦੇ ਅਨੁਭਵਾਂ ਬਾਰੇ ਦੱਸਿਆ।

ਸਾਬਕਾ ਕੈਪਟਨ ਨੇ ਕਿਹਾ- ਜੰਗ ਦਾ ਨਹੀਂ ਕੋਈ ਫ਼ਾਇਦਾ, ਬੈਠ ਕੇ ਸੁਲਝਾਓ ਮਸਲਾ
ਸਾਬਕਾ ਕੈਪਟਨ ਨੇ ਕਿਹਾ- ਜੰਗ ਦਾ ਨਹੀਂ ਕੋਈ ਫ਼ਾਇਦਾ, ਬੈਠ ਕੇ ਸੁਲਝਾਓ ਮਸਲਾ
author img

By

Published : Jun 18, 2020, 3:27 PM IST

ਬਰਨਾਲਾ: ਬੀਤੇ ਦਿਨੀਂ ਲੱਦਾਖ ਦੀ ਗਲਵਾਨ ਘਾਟੀ ਵਿਖੇ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਕਾਰ ਖ਼ੂਨੀ ਝੜਪ ਹੋਈ, ਜਿਸ ਵਿੱਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਛਾ ਗਿਆ।

ਵੇਖੋ ਵੀਡੀਓ।

ਭਾਰਤ-ਚੀਨ ਕਲੇਸ਼ ਨੂੰ ਲੈ ਕੇ ਬਰਨਾਲਾ ਦੇ ਇੱਕ ਪਿੰਡ ਪੱਖੋ ਕੇ ਰਹਿਣ ਵਾਲੇ ਕੈਪਟਨ ਦਰਬਾਰਾ ਸਿੰਘ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਕੈਪਟਨ ਦਰਬਾਰਾ ਸਿੰਘ ਭਾਰਤੀ ਫ਼ੌਜ ਵਿੱਚ ਬਤੌਰ ਕੈਪਟਨ ਤਾਇਨਾਤ ਸਨ, ਜੋ ਕਿ ਹੁਣ ਸੇਵਾ-ਮੁਕਤ ਹੋ ਚੁੱਕੇ ਹਨ। ਉਨ੍ਹਾਂ ਨੇ ਭਾਰਤੀ ਫ਼ੌਜ ਵੱਲੋਂ 1961, 62, 65 ਅਤੇ 1975 ਦੀਆਂ ਜੰਗਾਂ ਲੜੀਆਂ ਹਨ।

ਵੇਖੋ ਵੀਡੀਓ।

ਸੇਵਾ-ਮੁਕਤ ਕੈਪਟਨ ਦਰਬਾਰਾ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਸਿੱਖ ਰੈਜੀਮੈਂਟ ਵਿੱਚੋਂ ਸਨ, ਜਿਸ ਨੂੰ ਕਿ ਪਹਿਲਾਂ ਸਾਰਾਗੜ੍ਹੀ ਰੈਜੀਮੈਂਟ ਵੀ ਕਿਹਾ ਜਾਂਦਾ ਸੀ।

1961 ਵਿੱਚ ਹੋਏ ਸਨ ਭਰਤੀ

ਉਨ੍ਹਾਂ ਨੇ ਆਪਣੇ ਅਨੁਭਵਾਂ ਨੂੰ ਸਾਂਝੇ ਕਰਿਦਆਂ ਦੱਸਿਆ ਕਿ ਉਹ 1961 ਵਿੱਚ ਭਾਰਤੀ ਫ਼ੌਜ ਵਿੱਚ ਭਰਤੀ ਹੋਏ ਸਨ ਅਤੇ 1962 ਵਿੱਚ ਚੀਨ ਵਿਰੁੱਧ ਆਪਣੀ ਪਹਿਲੀ ਜੰਗ ਲੜੀ ਸੀ।

ਉਨ੍ਹਾਂ ਨੇ ਦੱਸਿਆ ਕਿ 1962 ਦੀ ਜੰਗ ਦੌਰਾਨ ਭਾਰਤੀ ਫ਼ੌਜ ਕੋਲ ਜੋ ਹਥਿਆਰ ਸਨ, ਉਹ ਬਹੁਤ ਪੁਰਾਣੇ ਸਨ ਅਤੇ ਚਲਾਉਣ ਵੇਲੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲ ਹੁੰਦੀ ਸੀ। ਉਨ੍ਹਾਂ ਕਿਹਾ ਕਿ 1962 ਦੀ ਜੰਗ ਤੋਂ ਬਾਅਦ ਪਾਕਿਸਤਾਨ ਨਾਲ 1965 ਦੀ ਲੜਾਈ ਉਨ੍ਹਾਂ ਹੀ ਹਥਿਆਰਾਂ ਨਾਲ ਲੜੀ ਗਈ ਸੀ, ਪਰ 1965 ਦੀ ਲੜਾਈ ਤੋਂ ਬਾਅਦ ਭਾਰਤੀ ਫ਼ੌਜ ਕੋਲ ਆਧੁਨਿਕ ਹਥਿਆਰ ਸਨ।

ਉਨ੍ਹਾਂ ਦੱਸਿਆ ਕਿ ਸਿੱਖ ਰੈਜੀਮੈਂਟ ਦੇ 90 ਸਿਪਾਹੀ ਚੀਨ ਨਾਲ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਲੜਾਈ ਵੇਲੇ ਵੀ ਉਨ੍ਹਾਂ ਦੀ ਰੈਜੀਮੈਂਟ ਦੇ ਕੁੱਝ ਸਾਥੀਆਂ ਨੂੰ ਦੁਸ਼ਮਣ ਦੇਸ਼ ਨੇ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ।

1971 ਦੀ ਲੜਾਈ ਵਿੱਚ ਆਧੁਨਿਕ ਹਥਿਆਰ ਭਾਰਤੀ ਫ਼ੌਜ ਕੋਲ ਆਏ ਸਨ ਅਤੇ ਅੱਜ ਵੀ ਇਹ ਹਥਿਆਰਾਂ ਦੀ ਫ਼ੌਜ ਵੱਲੋਂ ਵਰਤੋਂ ਕੀਤੀ ਜਾ ਰਹੀ ਹੈ।

ਬੈਠ ਕੇ ਸੁਲਝਾਓ ਮਸਲਾ

ਬੀਤੇ ਕੱਲ੍ਹ ਭਾਰਤੀ ਫ਼ੌਜੀਆਂ ਅਤੇ ਚੀਨੀ ਫ਼ੌਜੀਆਂ ਦਰਮਿਆਨ ਜੋ ਹਾਦਸਾ ਹੋਇਆ, ਉਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਯੁੱਧ ਦੀ ਬਜਾਏ ਚੀਨ ਨਾਲ ਬੈਠ ਕੇ ਮਸਲਾ ਸੁਲਝਾਉਣਾ ਚਾਹੀਦਾ ਹੈ।

ਸ਼ਹੀਦ ਹੋਏ 20 ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਯੁੱਧ ਨਾਲ ਭਾਰਤ ਨੂੰ ਜ਼ਿਆਦਾ ਨੁਕਸਾਨ ਹੋਵੇਗਾ, ਕਿਉਂਕਿ ਅੱਜ ਦੇ ਸਮੇਂ ਚੀਨ ਭਾਰਤ ਨਾਲੋਂ ਜ਼ਿਆਦਾ ਤਾਕਤਵਰ ਅਤੇ ਮੋਹਰੀ ਹੈ।

ABOUT THE AUTHOR

...view details