ਪੰਜਾਬ

punjab

ETV Bharat / state

NRIs ਦੇ ਸਹਿਯੋਗ ਨਾਲ ਕਰਵਾਇਆ ਫੁੱਟਬਾਲ ਕੱਪ

ਯੂਨਾਈਟਿਡ ਫੁੱਟਬਾਲ ਕਲੱਬ ਬਰਨਾਲਾ ਅਤੇ ਬਾਬਾ ਕਾਲਾ ਮਹਿਰ ਫੁੱਟਬਾਲ ਕਲੱਬ ਬਰਨਾਲਾ ਵਲੋਂ ਬਰਨਾਲਾ ਵਿਖੇ ਚਾਰ ਦਿਨ ਦਾ ਫ਼ੁੱਟਬਾਲ ਕੱਪ ਕਰਵਾਇਆ ਗਿਆ। ਫੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ 32 ਟੀਮਾਂ ਪਹੁੰਚੀਆਂ, ਐਨਆਰਆਈਜ਼ ਅਤੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਫ਼ੁੱਟਬਾਲ ਕੱਪ ਕਰਵਾਇਆ ਗਿਆ।barnala latest news in punjabi.

Football cup organized with the support of NRIs at Barnala
Football cup organized with the support of NRIs at Barnala

By

Published : Nov 21, 2022, 7:06 PM IST

ਬਰਨਾਲਾ:ਯੂਨਾਈਟਿਡ ਫੁੱਟਬਾਲ ਕਲੱਬ ਬਰਨਾਲਾ ਅਤੇ ਬਾਬਾ ਕਾਲਾ ਮਹਿਰ ਫੁੱਟਬਾਲ ਕਲੱਬ ਬਰਨਾਲਾ ਵਲੋਂ ਬਰਨਾਲਾ ਵਿਖੇ ਚਾਰ ਦਿਨ ਦਾ ਫ਼ੁੱਟਬਾਲ ਕੱਪ ਕਰਵਾਇਆ ਗਿਆ। ਫੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ 32 ਟੀਮਾਂ ਪਹੁੰਚੀਆਂ, ਐਨਆਰਆਈਜ਼ ਅਤੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਫ਼ੁੱਟਬਾਲ ਕੱਪ ਕਰਵਾਇਆ ਗਿਆ।barnala latest news in punjabi.

Football cup organized with the support of NRIs at Barnala

ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ:ਪ੍ਰਬੰਧਕਾਂ ਅਤੇ ਸਾਬਕਾ ਖਿਡਾਰੀਆਂ ਨੇ ਸਰਕਾਰ ਵਲੋਂ ਫ਼ੁੱਟਬਾਲ ਲਈ ਸਾਥ ਨਾ ਦਿੱਤੇ ਜਾਣ ਤੇ ਰੋਸ ਵੀ ਜ਼ਾਹਿਰ ਕੀਤਾ, ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਸਰਕਾਰ ਤੋਂ ਫ਼ੁੱਟਬਾਲ ਖੇਡ ਲਈ ਖੇਡ ਮੈਦਾਨ ਅਤੇ ਹੋਰ ਲੋੜੀਂਦਾ ਧਿਆਨ ਦੇਣ ਦੀ ਮੰਗ ਕੀਤੀ।

Football cup organized with the support of NRIs at Barnala

ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ੁੱਟਬਾਲ ਕੱਪ ਯੂਨਾਈਟਿਡ ਫੁੱਟਬਾਲ ਕਲੱਬ ਬਰਨਾਲਾ ਅਤੇ ਬਾਬਾ ਕਾਲਾ ਮਹਿਰ ਫ਼ੁੱਟਬਾਲ ਕਲੱਬ ਬਰਨਾਲਾ ਵਲੋਂ ਕਰਵਾਇਆ ਜਾ ਰਿਹਾ ਹੈ। ਬਰਨਾਲਾ ਵਿੱਚ ਫ਼ੁੱਟਬਾਲ ਦਾ ਕੋਈ ਖੇਡ ਮੈਦਾਨ ਨਾ ਹੋਣ ਦੇ ਬਾਵਜੂਦ ਇਸ ਲਈ ਟ੍ਰਾਈਡੈਂਟ ਗਰੁੱਪ ਵਲੋਂ ਆਪਣਾ ਕੰਪਲੈਕਸ ਫ਼ੁੱਟਬਾਲ ਕੱਪ ਕਰਵਾਉਣ ਲਈ ਸਹਿਯੋਗ ਵਜੋਂ ਦਿੱਤਾ ਹੈ।

Football cup organized with the support of NRIs at Barnala

ਫ਼ੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ ਪੁੱਜੀਆਂ 41 ਟੀਮਾਂ:ਉਹਨਾਂ ਕਿਹਾ ਕਿ ਇਸ ਫ਼ੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ 41 ਟੀਮਾਂ ਪੁੱਜੀਆਂ ਸਨ, ਜਿਹਨਾਂ ਵਿੱਚੋਂ 32 ਟੀਮਾਂ ਸਹੀ ਹੋਣ ਤੇ ਟੂਰਨਾਮੈਂਟ ਵਿੱਚ ਭਾਗ ਲੈ ਸਕੀਆਂ ਹਨ। ਉਹਨਾਂ ਕਿਹਾ ਕਿ ਫ਼ਾਈਨਲ ਮੁਕਾਬਲਾ ਧਨੌਲਾ ਅਤੇ ਬਰਨਾਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ। ਉਥੇ ਪ੍ਰਬੰਧਕਾਂ ਨੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਫ਼ੁੱਟਬਾਲ ਵਰਗੀ ਅੰਤਰਰਾਸ਼ਟਰੀ ਖੇਡ ਵੱਲ ਧਿਆਨ ਨਹੀਂ ਦਿੱਤਾ।

Football cup organized with the support of NRIs at Barnala

ਇੱਥੋਂ ਤੱਕ ਕਿ ਬਰਨਾਲਾ ਵਿੱਚ ਇਸ ਦਾ ਕੋਈ ਖੇਡ ਮੈਦਾਨ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਫ਼ੁੱਟਬਾਲ ਖੇਡ ਨੂੰ ਪ੍ਰਫ਼ੁੱਲਿਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਲਈ ਖੇਡ ਮੈਦਾਨ ਬਣਾਏ ਅਤੇ ਲੋੜੀਂਦੇ ਹੋਰ ਸਿਸਟਮ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਇਸ ਟੂਰਨਾਮੈਂਟ ਲਈ ਸਹਿਯੋਗ ਦੇਣ ਵਾਲੇ ਐਨਆਰਆਈਜ਼ ਦਾ ਵੀ ਧੰਨਵਾਦ ਕੀਤਾ।

ਇਹ ਵੀ ਪੜ੍ਹੋ:ਪਤੀ ਨੇ ਤਵਾ ਮਾਰ ਪਤਨੀ ਦਾ ਕੀਤਾ ਕਤਲ, ਫਿਰ ਥਾਣੇ ਜਾ ਕੇ ਖੁਦ ਕੀਤਾ ਸਰੰਡਰ !

ABOUT THE AUTHOR

...view details